ਮਹਿਲਾ ਟੀ20 ਵਰਲਡ ਕੱਪ ਦੇ ਫਾਈਨਲ ’ਚ ਪੁੱਜੀ ਭਾਰਤੀ ਟੀਮ, ਕੋਹਲੀ ਨੇ ਇਸ ਅੰਦਾਜ਼ ਦਿੱਤੀ ਵਧਾਈ

Thursday, Mar 05, 2020 - 01:50 PM (IST)

ਸਪੋਰਟਸ ਡੈਸਕ : ਭਾਰਤ ਨੇ ਮੀਂਹ ਕਾਰਨ ਇੰਗਲੈਂਡ ਖਿਲਾਫ ਵੀਰਵਾਰ ਨੂੰ ਸੈਮੀਫਾਈਨਲ ਮੈਚ ਰੱਦ ਹੋ ਜਾਣ ਨਾਲ ਪਹਿਲੀ ਵਾਰ ਆਈ. ਸੀ. ਸੀ ਮਹਿਲਾ ਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ’ਚ ਦਾਖਲ ਕਰ ਲਿਆ। ਅਜਿਹੇ ’ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ’ਤੇ ਮਹਿਲਾ ਟੀਮ ਨੂੰ ਖਾਸ ਅੰਦਾਜ਼ ’ਚ ਵਧਾਈ ਦਿੱਤੀ।  

ਕੋਹਲੀ ਨੇ ਆਪਣੇ ਟਵਿਟਰ ਅਕਾਊਂਟ ਤੋਂ ਟਵੀਟ ਕਰਦੇ ਹੋਏ ਲਿਖਿਆ, ਭਾਰਤੀ ਮਹਿਲਾ ਟੀਮ ਨੂੰ ਆਸੀ. ਸੀ. ਮਹਿਲਾ ਟੀ20 ਵਿਸ਼ਵ ਕੱਪ ਦੇ ਫਾਈਨਲ ’ਚ ਪੁੱਜਣ ’ਤੇ ਹਾਰਦਿਕ ਵਧਾਈ ਹੋਵੇ। ਸਾਨੂੰ ਤੁਹਾਡੇ ਲੜਕੀਆਂ ’ਤੇ ਮਾਣ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਫਾਈਨਲ ਲਈ ਸ਼ੁਭਕਾਮਨਾਵਾਂ। 

ਦੱਸ ਦੇਈਏ ਕਿ ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਇੱਥੇ ਸੈਮੀਫਾਈਨਲ ਮੁਕਾਬਲੇ ’ਤੋਂ ਪਹਿਲਾਂ ਹੀ ਮੀਂਹ ਦਾ ਸ਼ੱਕ ਜਤਾਇਆ ਜਾ ਰਿਹਾ ਸੀ ਅਤੇ ਇਹ ਤੈਅ ਸੀ ਕਿ ਜੇਕਰ ਮੈਚ ਰੱਦ ਹੋ ਜਾਂਦਾ ਹੈ ਤਾਂ ਭਾਰਤੀ ਟੀਮ ਆਪਣੇ ਬਿਹਤਰ ਗਰੁੱਪ ਰਿਕਾਰਡ ਦੇ ਕਾਰਨ ਫਾਈਨਲ ’ਚ ਪਹੁੰਚ ਜਾਵੇਗੀ। ਕਿ ਬੱਦਲਾਂ ਅਤੇ ਮੀਂਹ ਨੇ ਸਵੇਰੇ ਤੋਂ ਹੀ ਇੰਗਲੈਂਡ ਦੇ ਗਰੁੱਪ ਨੂੰ ਨਿਰਾਸ਼ਾ ’ਚ ਪਾ ਰੱਖਿਆ ਸੀ ਜਦ ਕਿ ਭਾਰਤੀ ਗਰੁੱਪ ’ਚ ਖੁਸ਼ੀਂ ਦੇ ਬੱਦਲ ਮੰਡਰਾ ਰਹੇ ਸਨ। ਅੰਤਰਰਾਸ਼ਟਰੀ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ਨੇ ਸੈਮੀਫਾਈਨਲ ਲਈ ਕੋਈ ਰਿਜ਼ਰਵ-ਡੇ ਨਹੀਂ ਰੱਖਿਆ ਸੀ ਅਤੇ ਮੈਚ ਰੱਦ ਹੋਣ ਨਾਲ ਭਾਰਤੀ ਟੀਮ ਖਿਤਾਬੀ ਮੁਕਾਬਲੇ ’ਚ ਪਹੁੰਚ ਗਈ ਜਦ ਕਿ ਇੰਗਲੈਂਡ ਨੂੰ ਬਾਹਰ ਹੋਣਾ ਪਿਆ।

ਕੋਹਲੀ ਤੋਂ ਇਲਾਵਾ ਇਨ੍ਹਾਂ ਖਿਡਾਰੀਆਂ ਨੇ ਵੀ ਟਵੀਟ ਕੀਤਾ...


Related News