ਭਾਰਤੀ ਮਹਿਲਾ ਹਾਕੀ ਟੀਮ ਦੀ ਅਰਜਨਟੀਨਾ ਦੌਰੇ ’ਤੇ ਪਹਿਲੀ ਹਾਰ

01/24/2021 12:22:50 PM

ਬਿਊਨਸ ਆਇਰਸ (ਭਾਸ਼ਾ)– ਭਾਰਤੀ ਮਹਿਲਾ ਹਾਕੀ ਟੀਮ ਨੂੰ ਅਰਜਨਟੀਨਾ ਦੌਰੇ ’ਤੇ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨੂੰ ਮੇਜ਼ਬਾਨ ਬੀ ਟੀਮ ਨੇ 2-1 ਨਾਲ ਹਰਾ ਦਿੱਤਾ। ਅਰਜਨਟੀਨਾ ਲਈ ਸੋਲ ਪਾਗੇਲਾ ਨੇ 11ਵੇਂ ਮਿੰਟ ਵਿਚ ਗੋਲ ਕੀਤਾ ਜਦਕਿ ਭਾਰਤੀ ਫਾਰਵਰਡ ਸਲੀਮਾ ਟੇਟੇ ਨੇ 54ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ। ਇਸ ਤੋਂ ਤਿੰਨ ਮਿੰਟ ਬਾਅਦ ਹੀ ਹਾਲਾਂਕਿ ਭਾਰਤੀ ਰੱਖਿਆ ਲਾਈਨ ਵਿਚ ਸੰਨ੍ਹ ਲਾ ਕੇ ਆਗਸਿਟਨਾ ਗੋਰਜੇਲਾਨੀ ਨੇ ਅਰਜਨਟੀਨਾ ਲਈ ਜੇਤੂ ਗੋਲ ਕਰ ਦਿੱਤਾ। ਪਿਛਲੇ ਮੈਚਾਂ ਵਿਚ ਭਾਰਤ ਨੇ ਅਰਜਨਟੀਨਾ ਦੀ ਜੂਨੀਅਰ ਟੀਮ ਦੇ ਨਾਲ 2-2 ਨਾਲ ਤੇ 1-1 ਨਾਲ ਡਰਾਅ ਖੇਡਿਆ ਸੀ।

ਮੇਜ਼ਬਾਨ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਹਾਕੀ ਖੇਡੀ ਤੇ 6 ਮਿੰਟ ਦੇ ਅੰਦਰ ਲਗਾਤਾਰ ਦੋ ਪੈਨਲਟੀ ਕਾਰਨਰ ਬਣਾਏ। ਗੋਲਕੀਪਰ ਰਜਨੀ ਨੇ ਹਾਲਾਂਕਿ ਗੋਲ ਨਹੀਂ ਹੋਣ ਦਿੱਤਾ। ਮੇਜ਼ਬਾਨ ਨੇ ਹਾਲਾਂਕਿ 11ਵੇਂ ਮਿੰਟ ਵਿਚ ਪਾਗੇਲਾ ਦੇ ਗੋਲ ਦੇ ਦਮ ’ਤੇ ਬੜ੍ਹਤ ਬਣਾ ਲਈ। ਅਰਜਨਟੀਨਾ ਦੇ ਅਡਿਗ ਰੱਖਿਅਕ ਫੀਲਡਰਾਂਂ ਦੇ ਅੱਗੇ ਭਾਰਤੀ ਟੀਮ ਪੈਨਲਟੀ ਕਾਰਨਰ ’ਤੇ ਗੋਲ ਨਹੀਂ ਬਣਾ ਸਕੀ। ਭਾਰਤ ਨੂੰ ਪਹਿਲਾ ਪੈਨਲਟੀ ਕਾਰਨਰ 23ਵੇਂ ਮਿੰਟ ਵਿਚ ਮਿਲਿਆ ਪਰ ਗੁਰਜੀਤ ਕੌਰ ਇਸ ’ਤੇ ਗੋਲ ਨਹੀਂ ਕਰ ਸਕੀ। ਅਰਜਨਟੀਨਾ ਨੇ 43ਵੇਂ ਤੇ 51ਵੇਂ ਮਿੰਟ ਵਿਚ ਫਿਰ ਪੈਨਲਟੀ ਕਾਰਨਰ ਬਣਾਏ ਹਾਾਂਲਕਿ ਉਸ ’ਤੇ ਕਾਮਯਾਬੀ ਨਹੀਂ ਮਿਲੀ। ਭਾਰਤ ਨੂੰ 54ਵੇਂ ਮਿੰਟ ਵਿਚ ਪੈਨਲਟੀ ਕਾਰਨਰ ਮਿਲਿਆ, ਜਿਸ ’ਤੇ ਸਲੀਮਾ ਨੇ ਰਿਬਾਊਂਡ ’ਤੇ ਗੋਲ ਕਰ ਦਿੱਤਾ। ਹੂਟਰ ਤੋਂ ਠੀਕ ਪਹਿਲਾਂ ਹਾਾਂਲਕਿ ਭਾਰਤ ਨੂੰ ਰੱਖਿਅਕ ਖਿਡਾਰੀਆਂ ਵਿਚ ਖੁੰਝ ਦਾ ਖਾਮਿਆਜ਼ਾ ਭੁਗਤਣਾ ਪਿਆ। ਭਾਰਤ ਦਾ ਸਾਹਮਣਾ ਹੁਣ ਐਤਵਾਰ ਯਾਨੀ ਅੱਜ ਅਰਜਨਟੀਨਾ ਬੀ ਨਾਲ ਹੋਵੇਗਾ।


cherry

Content Editor

Related News