ਇੰਗਲੈਂਡ ਦੌਰੇ ''ਚ ਜ਼ਖਮੀ ਸ਼ੁਚੀ ਦੀ ਥਾਂ ਭਾਰਤੀ ਮਹਿਲਾ ਕ੍ਰਿਕਟ ਟੀਮ ’ਚ ਰਾਧਾ ਨੂੰ ਮਿਲੀ ਜਗ੍ਹਾ

Friday, Jun 13, 2025 - 04:27 PM (IST)

ਇੰਗਲੈਂਡ ਦੌਰੇ ''ਚ ਜ਼ਖਮੀ ਸ਼ੁਚੀ ਦੀ ਥਾਂ ਭਾਰਤੀ ਮਹਿਲਾ ਕ੍ਰਿਕਟ ਟੀਮ ’ਚ ਰਾਧਾ ਨੂੰ ਮਿਲੀ ਜਗ੍ਹਾ

ਸਪੋਰਟਸ ਡੈਸਕ- ਖੱਬੇ ਹੱਥ ਦੀ ਸਪਿਨਰ ਰਾਧਾ ਯਾਦਵ ਨੂੰ 28 ਜੂਨ ਤੋਂ ਸ਼ੁਰੂ ਹੋਣ ਵਾਲੇ 5 ਟੀ-20 ਅੰਤਰਰਾਸ਼ਟਰੀ ਅਤੇ 3 ਵਨਡੇ ਮੈਚਾਂ ਦੀ ਲੜੀ ਲਈ ਵੀਰਵਾਰ ਨੂੰ ਜ਼ਖਮੀ ਸ਼ੁਚੀ ਉਪਾਧਿਯਾ ਦੀ ਜਗ੍ਹਾ ਭਾਰਤੀ ਮਹਿਲਾ ਟੀਮ ’ਚ ਸ਼ਾਮਿਲ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਕ ਬਿਆਨ ’ਚ ਦੱਸਿਆ ਕਿ 20 ਸਾਲਾ ਸਪਿਨਰ ਸ਼ੁਚੀ ਨੂੰ ਸੱਟ ਲੱਗੀ ਹੈ। ਸ਼ੁਚੀ ਨੇ ਪਿਛਲੇ ਮਹੀਨੇ ਸ਼੍ਰੀਲੰਕਾ ’ਚ ਤ੍ਰਿਕੌਣੀ ਲੜੀ ਦੌਰਾਨ ਵਨਡੇ ’ਚ ਡੈਬਿਊ ਕੀਤਾ ਸੀ।

ਬੀ.ਸੀ.ਸੀ.ਆਈ. ਨੇ ਕਿਹਾ ਕਿ ਮਹਿਲਾ ਚੋਣ ਕਮੇਟੀ ਨੇ ਇੰਗਲੈਂਡ ਦੌਰੇ ਲਈ ਭਾਰਤੀ ਟੀਮ ’ਚ ਸ਼ੁਚੀ ਉਪਾਧਿਯਾ ਦੀ ਜਗ੍ਹਾ ਰਾਧਾ ਯਾਦਵ ਨੂੰ ਸ਼ਾਮਿਲ ਕੀਤਾ ਹੈ। ਉਸ ਨੇ ਦੱਸਿਆ ਕਿ ਸ਼ੁਚੀ ਦੀ ਸੱਟ ਦਾ ਪਤਾ ਬੈਂਗਲੁਰੂ ’ਚ ਬੀ.ਸੀ.ਸੀ.ਆਈ. ਸੈਂਟਰ ਆਫ ਐਕਸੀਲੈਂਸ ’ਚ ਦੌਰੇ ਤੋਂ ਪਹਿਲਾਂ ਕੈਂਪ ਦੌਰਾਨ ਲੱਗਾ। ਮਹਿਲਾ ਟੀਮ ਦਾ ਦੌਰਾ 28 ਜੂਨ ਨੂੰ ਨਾਘਿੰਟਮ ’ਚ ਟੀ-20 ਮੈਚ ਨਾਲ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ- ਇਕ ਵਾਰ ਫ਼ਿਰ 'ਹੱਥ ਆਈ ਪਰ ਮੂੰਹ ਨਾ ਲੱਗੀ' ! 10 ਦਿਨਾਂ 'ਚ ਦੂਜਾ ਫਾਈਨਲ ਹਾਰ ਗਏ 'ਸਰਪੰਚ ਸਾਬ੍ਹ'

ਤੀਸਰਾ ਟੀ-20 ਮੈਚ 4 ਜੁਲਾਈ ਨੂੰ ਓਵਲ, ਚੌਥਾ ਮੈਚ 9 ਜੁਲਾਈ ਨੂੰ ਮਾਨਚੈਸਟਰ ਅਤੇ ਪੰਜਵਾਂ ਮੈਚ 12 ਜੁਲਾਈ ਨੂੰ ਬਰਮਿੰਘਮ ’ਚ ਹੋਵੇਗਾ। ਤਿੰਨ ਵਨਡੇ ਮੈਚ ਕ੍ਰਮਵਾਰ 16, 19 ਅਤੇ 22 ਜੁਲਾਈ ਨੂੰ ਸਾਊਥੰਪਟਨ, ਲਾਰਡਜ਼ ਅਤੇ ਚੈਸਟਰ-ਲੀ-ਸਟ੍ਰੀਟ ’ਚ ਖੇਡੇ ਜਾਣਗੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News