ਵਿਸ਼ਵ ਯੁਵਾ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ''ਚ ਪਹੁੰਚੀਆਂ ਦੋ ਭਾਰਤੀ ਮਹਿਲਾ ਮੁੱਕੇਬਾਜ਼
Sunday, Aug 26, 2018 - 03:45 PM (IST)

ਬੁਡਾਪੇਸਟ— ਦੋ ਭਾਰਤੀ ਮਹਿਲਾ ਮੁੱਕੇਬਾਜ਼ ਇੱਥੇ ਵਿਸ਼ਵ ਯੁਵਾ ਚੈਂਪੀਅਨਸ਼ਿਪ 'ਚ ਜਿੱਤ ਦੇ ਨਾਲ ਕੁਆਰਟਰ ਫਾਈਨਲ 'ਚ ਪਹੁੰਚ ਗਈਆਂ। ਸਾਕਸ਼ੀ (57 ਕਿਗ੍ਰਾ) ਅਜੇ ਜਾਨੀ (60 ਕਿਗ੍ਰਾ) ਨੇ ਸਰਬਸੰਮਤ ਫੈਸਲੇ ਨਾਲ ਜਿੱਤ ਦਰਜ ਕਰਕੇ ਅੰਤਿਮ ਅੱਠ 'ਚ ਜਗ੍ਹਾ ਬਣਾਈ।
ਸਾਕਸ਼ੀ ਨੇ ਹੰਗਰੀ ਦੀ ਵਿਕਟੋਰੀਆ ਮਾਤੇਸਜ ਨੂੰ ਜਦਕਿ ਜਾਨੀ ਨੇ ਨਿਊਜ਼ੀਲੈਂਡ ਦੀ ਪੇਲੀਆ ਫਰੂਅਨ ਨੂੰ ਹਰਾਇਆ। ਹਾਲਾਂਕਿ ਲਲਿਤਾ ਜਰਮਨੀ ਦੀ ਐਲਿਨਾ ਪੋਪ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਪੁਰਸ਼ਾਂ ਦੇ ਡਰਾਅ 'ਚ ਨਿਰਾਸ਼ਾ ਹੱਥ ਲੱਗੀ ਜਿੱਥੇ ਐੱਸ. ਬਰੁਣ ਸਿੰਘ ਥਾਈਲੈਂਡ ਦੇ ਥਿਤੀਸਨ ਪਾਨਮੋਡ ਤੋਂ ਹਾਰ ਗਏ।