ਭਾਰਤੀ ਮਹਿਲਾਵਾਂ ਨੇ ਮਲੇਸ਼ੀਆ ਨੂੰ 2-0 ਨਾਲ ਹਰਾਇਆ

08/01/2017 4:15:39 AM

ਕੁਆਲਾਲੰਪੁਰ— ਪਿਆਰੀ ਸਾਸਾ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਮਲੇਸ਼ੀਆ ਨੂੰ ਇਕ ਕੌਮਾਂਤਰੀ ਦੋਸਤਾਨਾ ਮੈਚ ਵਿਚ ਸੋਮਵਾਰ ਨੂੰ 2-0 ਨਾਲ ਹਰਾ ਦਿੱਤਾ। ਇਸ ਮੁਕਾਬਲੇ ਵਿਚ ਪਹਿਲਾ ਹਾਫ ਗੋਲ ਰਹਿਤ ਰਹਿਣ ਤੋਂ ਬਾਅਦ ਸਾਸਾ ਨੇ ਦੂਜੇ ਹਾਫ ਵਿਚ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਸੱਤ ਮਿੰਟਾਂ ਦੇ ਫਰਕ ਵਿਚ ਦੋ ਗੋਲ ਕੀਤੇ। ਉਸ ਨੇ 79ਵੇਂ ਤੇ 86ਵੇਂ ਮਿੰਟ ਵਿਚ ਗੋਲ ਕੀਤੇ।


Related News