ਆਸਟ੍ਰੇਲੀਆ ਖਿਲਾਫ ਟੀ-20 ਸੀਰੀਜ਼ ’ਚ ਖੇਡ ਦੇ ਹਰ ਵਿਭਾਗ ’ਚ ਸੁਧਾਰ ਕਰਨਾ ਹੋਵੇਗਾ ਭਾਰਤੀ ਮਹਿਲਾ ਟੀਮ ਨੂੰ

Thursday, Jan 04, 2024 - 07:15 PM (IST)

ਨਵੀ ਮੁੰਬਈ- ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਧਿਆਨ ’ਚ ਰੱਖਦੇ ਹੋਏ ਭਾਰਤੀ ਮਹਿਲਾ ਕ੍ਰਿਕਟ ਟੀਮ ਆਸਟ੍ਰੇਲੀਆ ਖਿਲਾਫ ਸ਼ੁੱਕਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ 3 ਮੈਚਾਂ ਦੀ ਟੀ-20 ਸੀਰੀਜ਼ ’ਚ ਖੇਡ ਦੇ ਹਰ ਵਿਭਾਗ ’ਚ ਸੁਧਾਰ ਕਰਨ ਦੀ ਕੋਸ਼ਿਸ਼ ਕਰੇਗੀ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ’ਚ ਕਾਫੀ ਸੁਧਾਰ ਦੀ ਲੋੜ ਹੈ ਕਿਉਂਕਿ ਉਸ ਨੇ ਇਸ ਤੋਂ ਆਸਟ੍ਰੇਲੀਆ ਖਿਲਾਫ ਵਨ-ਡੇ ਸੀਰੀਜ਼ 0-3 ਨਾਲ ਗਵਾਈ ਸੀ, ਜਦੋਂਕਿ ਇੰਗਲੈਂਡ ਨੇ ਵੀ ਉਸ ਨੂੰ 3 ਮੈਚਾਂ ਦੀ ਟੀ-20 ਸੀਰੀਜ਼ ’ਚ ਹਰਾਇਆ ਸੀ।
ਭਾਰਤ ਨੇ ਇੰਗਲੈਂਡ ਅਤੇ ਆਸਟ੍ਰੇਲੀਆ ਖਿਲਾਫ 1-1 ਟੈਸਟ ਮੈਚ ਜਿੱਤੇ ਪਰ ਸੀਮਿਤ ਓਵਰਾਂ ਦੀ ਕ੍ਰਿਕਟ ’ਚ ਅਜੇ ਟੀਮ ਨੂੰ ਬਹੁਤ ਕੁਝ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ- ਓਸਾਕਾ ਬ੍ਰਿਸਬੇਨ ਇੰਟਰਨੈਸ਼ਨਲ ਦੇ ਦੂਜੇ ਦੌਰ 'ਚ ਹਾਰੀ
ਆਸਟ੍ਰੇਲੀਆ ਖਿਲਾਫ ਦੂਜੇ ਵਨ-ਡੇ ’ਚ ਭਾਰਤੀ ਟੀਮ ਦੀ ਫੀਲਡਿੰਗ ਚੰਗੀ ਨਹੀਂ ਰਹੀ ਸੀ ਅਤੇ ਉਸ ਨੂੰ 3 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂਕਿ ਤੀਜੇ ਮੈਚ ’ਚ ਆਸਟ੍ਰੇਲੀਆ ਦੀਆਂ 8 ਵਿਕਟਾਂ ’ਤੇ 338 ਦੌੜਾਂ ਦੇ ਜਵਾਬ ’ਚ ਭਾਰਤੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਪੂਰੀ ਟੀਮ 148 ਦੌੜਾਂ ’ਤੇ ਆਊਟ ਹੋ ਗਈ। ਜਿੱਥੋਂ ਤੱਕ ਪਹਿਲੇ ਵਨ-ਡੇ ਦਾ ਸਵਾਲ ਹੈ, ਤਾਂ ਉਸ ’ਚ ਗੇਂਦਬਾਜ਼ ਨਹੀਂ ਚੱਲ ਸਕੇ ਸਨ। ਭਾਰਤੀ ਟੀਮ ਨੇ ਪਿਛਲੇ 2 ਵਨ-ਡੇ ’ਚ ਘੱਟੋ-ਘੱਟ 8 ਕੈਚ ਛੱਡੇ ਸਨ। ਇਸ ਤੋਂ ਇਲਾਵਾ ਫੈਸਲਾ ਸਮੀਖਿਆ ਪ੍ਰਣਾਲੀ (ਡੀ. ਆਰ. ਐੱਸ.) ਨੂੰ ਲੈ ਕੇ ਕੀਤੇ ਗਏ ਉਸ ਦੇ ਫੈਸਲੇ ਵੀ ਸਹੀ ਨਹੀਂ ਰਹੇ।ਭਾਰਤ ਲਈ ਕਪਤਾਨ ਹਰਮਨਪ੍ਰੀਤ ਦੀ ਫਾਰਮ ਵੀ ਚਿੰਤਾ ਦਾ ਵਿਸ਼ਾ ਹੈ। ਉਹ ਆਸਟ੍ਰੇਲੀਆ ਖਿਲਾਫ 3 ਵਨ-ਡੇ ਮੈਚਾਂ ’ਚ ਸਿਰਫ 17 ਦੌੜਾਂ ਹੀ ਬਣਾ ਸਕੀ ਸੀ। ਜੇਮਿਮਾ ਰੌਡ੍ਰਿਗਜ਼ ਅਤੇ ਰਿਚਾ ਘੋਸ਼ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਹੋਰ ਮੁੱਖ ਬੱਲੇਬਾਜ਼ਾਂ ਨਹੀਂ ਚੱਲ ਸਕੇ।

ਇਹ ਵੀ ਪੜ੍ਹੋ-  ਰੋਹਿਤ ਨੇ ਕੀਤਾ ਗਿੱਲ ਦਾ ਸਮਰਥਨ, ਕਿਹਾ- ਉਹ ਨੰਬਰ 3 'ਤੇ ਭਾਰਤ ਲਈ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ
ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਲਗਾਤਾਰ ਆਪਣੀ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ’ਚ ਨਹੀਂ ਬਦਲ ਰਹੀ ਹੈ। ਮੰਧਾਨਾ ਦੇ ਨਾਲ ਵਨ-ਡੇ ਸੀਰੀਜ਼ ’ਚ ਯਾਸਤਿਕਾ ਭਾਟੀਆ ਨੇ ਪਾਰੀ ਦੀ ਸ਼ੁਰੂਆਤ ਕੀਤੀ ਸੀ। ਇਹ ਦੇਖਣਾ ਹੋਵੇਗਾ ਕਿ ਕੀ ਟੀਮ ਮੈਨੇਜਮੈਂਟ ਭਾਟੀਆ ’ਤੇ ਭਰੋਸਾ ਰੱਖਦੀ ਹੈ ਜਾਂ ਫਿਰ ਉਸ ਦੀ ਜਗ੍ਹਾ ਸ਼ੈਫਾਲੀ ਵਰਮਾ ਨੂੰ ਮੌਕਾ ਦਿੰਦੀ ਹੈ। ਜਿੱਥੋਂ ਤੱਕ ਇਨ੍ਹਾਂ ਦੋਵਾਂ ਟੀਮਾਂ ਦੇ ਆਪਸੀ ਮੁਕਾਬਲੇ ਦਾ ਸਵਾਲ ਹੈ, ਤਾਂ ਭਾਰਤ 31 ’ਚੋਂ ਸਿਰਫ 6 ਮੈਚ ਜਿੱਤ ਸਕਿਆ ਹੈ ਜਦੋਂਕਿ 23 ਮੈਚਾਂ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਕ ਮੈਚ ਟਾਈ ਰਿਹਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


Aarti dhillon

Content Editor

Related News