ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਦਾ ਕੀਤਾ ਸੁਪੜਾ ਸਾਫ
Monday, Oct 14, 2019 - 06:41 PM (IST)

ਵਡੋਦਰਾ— ਤਜਰਬੇਕਾਰ ਏਕਤਾ ਬਿਸ਼ਟ ਦੀ ਅਗਵਾਈ ਵਿਚ ਸਪਿਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤੀ ਮਹਿਲਾ ਟੀਮ ਨੇ ਘੱਟ ਸਕੋਰ ਵਾਲੇ ਤੀਜੇ ਤੇ ਆਖਰੀ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਸੋਮਵਾਰ ਨੂੰ ਇੱਥੇ ਦੱਖਣੀ ਅਫਰੀਕਾ ਨੂੰ 6 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ ਕਲੀਨ ਸਵੀਪ ਕੀਤਾ। ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 45.5 ਓਵਰਾਂ ਵਿਚ 146 ਦੌੜਾਂ 'ਤੇ ਆਊਟ ਹੋ ਗਈ ਸੀ ਪਰ ਸਪਿਨਰਾਂ ਨੇ ਇਸ ਸਕੋਰ ਦਾ ਬਾਖੂਬੀ ਬਚਾਅ ਕੀਤਾ ਤੇ ਦੱਖਣੀ ਅਫਰੀਕੀ ਟੀਮ ਨੂੰ 48 ਓਵਰਾਂ ਵਿਚ 140 ਦੌੜਾਂ 'ਤੇ ਸਮੇਟ ਦਿੱਤਾ ਸੀ।
ਮੈਚ ਦੀ ਸਰਵਸ੍ਰੇਸ਼ਠ ਖਿਡਾਰਨ ਚੁਣਿਆ ਗਿਆ ਖੱਬੇ ਹੱਥ ਦੀ ਸਪਿਨਰ ਏਕਤਾ ਬਿਸ਼ਟ ਨੇ 32 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਖੱਬੇ ਹੱਥ ਦੀ ਇਕ ਹੋਰ ਸਪਿਨਰ ਰਾਜੇਸ਼ਵਰੀ ਗਾਇਕਵਾੜ ਨੇ 22 ਦੌੜਾਂ ਦੇ ਕੇ ਦੋ ਜਦਕਿ ਆਫ ਸਪਿਨਰ ਦੀਪਤੀ ਸ਼ਰਮਾ ਨੇ 24 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਹਰਮਨਪ੍ਰੀਤ ਕੌਰ, ਜੇਮਿਮਾ ਰੋਡ੍ਰਿਗਜ਼ ਤੇ ਮਾਨਸੀ ਜੋਸ਼ੀ ਨੇ ਇਕ-ਇਕ ਵਿਕਟ ਹਾਸਲ ਕੀਤੀ।