ਭਾਰਤੀ ਮਹਿਲਾ ਹਾਕੀ ਟੀਮ ਚੀਨ ਤੋਂ 2-3 ਨਾਲ ਹਾਰੀ

Monday, Jul 17, 2023 - 01:34 PM (IST)

ਭਾਰਤੀ ਮਹਿਲਾ ਹਾਕੀ ਟੀਮ ਚੀਨ ਤੋਂ 2-3 ਨਾਲ ਹਾਰੀ

ਲਿਮਬਰਗ/ਜਰਮਨੀ (ਭਾਸ਼ਾ)- ਭਾਰਤੀ ਮਹਿਲਾ ਹਾਕੀ ਟੀਮ ਦੇ ਜਰਮਨੀ ਦੌਰੇ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ, ਕਿਉਂਕਿ ਉਹ ਚੀਨ ਤੋਂ 2-3 ਨਾਲ ਹਾਰ ਗਈ। ਐਤਵਾਰ ਰਾਤ ਦੇ ਮੈਚ ਵਿੱਚ ਭਾਰਤ ਲਈ ਨਵਨੀਤ ਕੌਰ ਨੇ 24ਵੇਂ ਅਤੇ 45ਵੇਂ ਮਿੰਟ ਵਿੱਚ ਗੋਲ ਕੀਤੇ, ਜਦਕਿ ਚੀਨ ਲਈ ਚੇਨ ਜਿਆਲੀ (9ਵੇਂ ਮਿੰਟ), ਝੋਂਗ ਜਿਆਕੀ (45ਵੇਂਮਿੰਟ) ਅਤੇ ਜ਼ੂ ਯਾਨਨ (51ਵੇਂ ਮਿੰਟ) ਨੇ ਗੋਲ ਕੀਤੇ। ਪਹਿਲੇ ਕੁਆਰਟਰ ਵਿੱਚ ਦੋਵੇਂ ਟੀਮਾਂ ਨੇ ਸਾਵਧਾਨੀ ਨਾਲ ਸ਼ੁਰੂਆਤ ਕੀਤੀ। ਭਾਰਤ ਨੂੰ ਤੀਜੇ ਹੀ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ ਪਰ ਚੀਨੀ ਡਿਫੈਂਸ ਨੇ ਇਸ ਨੂੰ ਨਾਕਾਮ ਕਰ ਦਿੱਤਾ। ਇਸ ਦੇ ਕੁੱਝ ਮਿੰਟਾਂ ਬਾਅਦ, ਭਾਰਤ ਨੇ ਫਾਊਲ ਕਰਕੇ ਵਿਰੋਧੀ ਟੀਮ ਨੂੰ ਪੈਨਲਟੀ ਸਟਰੋਕ ਦਾ ਮੌਕਾ ਦਿੱਤਾ।

ਇਹ ਵੀ ਪੜ੍ਹੋ: ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ 2023 'ਚ ਭਾਰਤ 27 ਤਮਗਿਆਂ ਨਾਲ ਤੀਜੇ ਸਥਾਨ 'ਤੇ ਰਿਹਾ

ਚੀਨ ਨੇ ਇਸ ਦਾ ਫਾਇਦਾ ਉਠਾਉਂਦੇ ਹੋਏ ਜਿਆਲੀ ਦੇ ਗੋਲ ਦੀ ਬਦੌਲਤ 9ਵੇਂ ਮਿੰਟ ਵਿੱਚ ਬੜ੍ਹਤ ਬਣਾ ਲਈ। ਅਗਲੇ ਕੁਝ ਮਿੰਟਾਂ ਵਿੱਚ ਦੋਵਾਂ ਟੀਮਾਂ ਨੂੰ ਪੈਨਲਟੀ ਕਾਰਨਰ ਮਿਲੇ ਪਰ ਕੋਈ ਵੀ ਟੀਮ ਇਨ੍ਹਾਂ ਦਾ ਫਾਇਦਾ ਨਹੀਂ ਚੁੱਕ ਸਕੀ। ਭਾਰਤ ਨੇ ਦੂਜੇ ਕੁਆਰਟਰ ਵਿੱਚ ਸਕਾਰਾਤਮਕ ਸ਼ੁਰੂਆਤ ਕੀਤੀ। ਟੀਮ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਟੀਮ ਇਨ੍ਹਾਂ ਦਾ ਫਾਇਦਾ ਨਹੀਂ ਚੁੱਕ ਸਕੀ। ਨਵਨੀਤ ਨੇ 24ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਭਾਰਤ ਨੂੰ ਬਰਾਬਰੀ ਦਿਵਾਈ। ਨਵਨੀਤ ਨੇ 45ਵੇਂ ਮਿੰਟ ਵਿੱਚ ਆਪਣਾ ਦੂਜਾ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਚੀਨ ਨੇ ਹਾਲਾਂਕਿ ਝੋਂਗ ਦੇ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਬਰਾਬਰੀ ਕਰ ਲਈ। ਯਾਨਾਨ ਨੇ 51ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕਰਕੇ ਚੀਨ ਨੂੰ 3-2 ਨਾਲ ਅੱਗੇ ਕਰ ਦਿੱਤਾ, ਜੋ ਨਿਰਣਾਇਕ ਸਕੋਰ ਸਾਬਤ ਹੋਇਆ। ਭਾਰਤ ਹੁਣ ਮੰਗਲਵਾਰ ਅਤੇ ਵੀਰਵਾਰ ਨੂੰ ਜਰਮਨੀ ਦੇ ਖਿਲਾਫ 2 ਮੈਚ ਖੇਡੇਗਾ।

ਇਹ ਵੀ ਪੜ੍ਹੋ: ਮੁਸੀਬਤ ’ਚ ਫਸੇ ਜਲੰਧਰ ਦੇ ਲੋਕਾਂ ਦੀ ਸਾਰ ਲੈਣ ਨਹੀਂ ਪੁੱਜੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News