ਐੱਫ. ਆਈ. ਐੱਚ. ਪ੍ਰੋ ਲੀਗ ''ਚ ਭਾਰਤੀ ਮਹਿਲਾ ਹਾਕੀ ਟੀਮ ਨੇ ਅਮਰੀਕਾ ਨੂੰ ਹਰਾਇਆ
Wednesday, Jun 22, 2022 - 12:23 PM (IST)
ਰੋਟਰਡਮ- ਭਾਰਤੀ ਮਹਿਲਾ ਹਾਕੀ ਟੀਮ ਨੇ ਇਕ ਗੋਲ ਤੋਂ ਪਿੱਛੜਣ ਦੇ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਐੱਫ. ਆਈ. ਐੱਚ. ਪ੍ਰੋ ਲੀਗ ਦੇ ਦੂਜੇ ਪੜਾਅ ਦੇ ਮੁਕਾਬਲੇ ਦੇ ਪਹਿਲੇ ਮੈਚ 'ਚ ਅਮਰੀਕਾ ਨੂੰ 4-2 ਨਾਲ ਹਰਾਇਆ। ਡੇਨੀਅਲ ਗ੍ਰੇਗਾ ਨੇ ਅਮਰੀਕਾ ਨੂੰ 28 ਮਿੰਟ 'ਚ ਮੈਦਾਨੀ ਗੋਲ ਦਾਗ਼ ਕੇ ਬੜ੍ਹਤ ਦਿਵਾਈ।
ਇਹ ਵੀ ਪੜ੍ਹੋ : ਭਗੋੜੇ ਵਿਜੇ ਮਾਲਿਆ ਨੇ 'ਯੂਨੀਵਰਸ ਬੌਸ' ਨਾਲ ਕੀਤੀ ਮੁਲਾਕਾਤ, ਤਸਵੀਰ ਸਾਂਝੀ ਕਰ ਦੱਸਿਆ 'ਚੰਗਾ ਦੋਸਤ'
ਇਸ ਤੋਂ ਬਾਅਦ ਭਾਰਤ ਨੇ ਦੀਪ ਗ੍ਰੇਸ ਏਕਾ (31ਵੇਂ ਮਿੰਟ), ਨਵਨੀਤ ਕੌਰ (32ਵੇਂ ਮਿੰਟ) ਤੇ ਸੋਨਿਕਾ (40ਵੇਂ ਮਿੰਟ) ਦੇ 10 ਮਿੰਟ ਦੇ ਵਕਫ਼ੇ 'ਚ ਤਿੰਨ ਗੋਲ ਦੀ ਬਦੌਲਤ 3-1 ਨਾਲ ਬੜ੍ਹਤ ਬਣਾ ਲਈ ਹੈ। ਅਮਰੀਕਾ ਨੇ 45ਵੇਂ ਮਿੰਟ 'ਚ ਨਤਾਲੀ ਕੋਨਰਥ ਦੇ ਪੈਨਲਟੀ ਕਾਰਨਰ 'ਤੇ ਦਾਗ਼ੇ ਗੋਲ ਨਾਲ ਭਾਰਤ ਦੀ ਬੜ੍ਹਤ ਨੂੰ ਇਕ ਗੋਲ ਤਕ ਸੀਮਿਤ ਕੀਤਾ।
ਇਹ ਵੀ ਪੜ੍ਹੋ : ਮਰਦ ਰੈਸਲਰ ਦੇ ਨਾਲ ‘B & P’ ਮੈਚ ਖੇਡੇਗੀ Scarlett Bordeaux, ਵੀਡੀਓ ਪਾ ਕੇ ਚੈਲੰਜ ਕੀਤਾ ਮਨਜ਼ੂਰ
ਵੰਦਨਾ ਕਟਾਰੀਆ ਨੇ ਹਾਲਾਂਕਿ ਦੂਜੇ ਹਾਫ਼ ਦੇ 50ਵੇਂ ਮਿੰਟ 'ਚ ਮੈਦਾਨੀ ਗੋਲ ਦਾਗ਼ ਕੇ ਭਾਰਤ ਦੀ ਬੜ੍ਹਤ ਨੂੰ 4-2 ਕੀਤਾ ਜੋ ਫ਼ੈਸਲਾਕੁੰਨ ਸਕੋਰ ਸਾਬਤ ਹੋਇਆ। ਦੋਵੇਂ ਟੀਮਾਂ ਦਰਮਿਆਨ ਦੂਜੇ ਪੜਾਅ ਦਾ ਮੁਕਾਬਲਾ ਬੁੱਧਵਾਰ ਨੂੰ ਖੇਡਿਆ ਜਾਵੇਗਾ। ਅਰਜਨਟੀਨਾ ਦੀ ਟੀਮ ਪਹਿਲਾਂ ਹੀ 16 ਮੈਚ 'ਚ 42 ਅੰਕ ਦੇ ਨਾਲ ਖ਼ਿਤਾਬ ਆਪਣੇ ਨਾਂ ਕਰ ਚੁੱਕੀ ਹੈ। ਟੂਰਨਾਮੈਂਟ 'ਚ ਡੈਬਿਊ ਕਰ ਰਹੀ ਭਾਰਤੀ ਟੀਮ 13 ਮੈਚ 'ਚ 27 ਅੰਕ ਦੇ ਨਾਲ ਤੀਜੇ ਸਥਾਨ 'ਤੇ ਚਲ ਰਹੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।