ਭਾਰਤੀ ਮਹਿਲਾ ਫੁੱਟਬਾਲ ਟੀਮ ਚਿਲੀ ਤੋਂ 0-3 ਨਾਲ ਹਾਰੀ
Tuesday, Nov 30, 2021 - 01:25 AM (IST)

ਮਨਾਉਸ (ਬ੍ਰਾਜ਼ੀਲ)- ਭਾਰਤੀ ਮਹਿਲਾ ਫੁੱਟਬਾਲ ਟੀਮ ਬਿਹਤਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਸੋਮਵਾਰ ਨੂੰ ਇੱਥੇ ਅਮੇਜਨ ਏਰੀਨਾ 'ਚ ਚਾਰ ਦੇਸ਼ਾਂ ਦੇ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ 'ਚ ਚਿਲੀ ਦੇ ਵਿਰੁੱਧ 0-3 ਨਾਲ ਹਾਰ ਝਲਣੀ ਪਈ। ਸਟ੍ਰਾਈਕਰ ਮਾਰੀਆ (14ਵੇਂ ਮਿੰਟ) ਨੇ ਚਿਲੀ ਨੂੰ ਪਹਿਲੇ ਹਾਫ ਵਿਚ ਬੜ੍ਹਤ ਦਿਵਾਈ ਜਦਕਿ ਇਸੀਡੋਰਾ ਹਰਨਾਂਡੇਜ ਤੇ ਕਾਰੇਨ ਅਰਾਇਆ ਨੇ ਕ੍ਰਮਵਾਰ- 84ਵੇਂ ਤੇ 85ਵੇਂ ਮਿੰਟ ਵਿਚ ਗੋਲ ਕਰਕੇ ਭਾਰਤ ਦੀ ਵਾਪਸੀ ਦੀਆਂ ਉਮੀਦਾਂ ਤੋੜ ਦਿੱਤੀਆਂ। ਭਾਰਤ ਬ੍ਰਾਜ਼ੀਲ ਦੇ ਵਿਰੁੱਧ ਹਾਰ ਝਲਣ ਵਾਲੀ ਟੀਮ ਦੀ ਸ਼ੁਰੂਆਤ ਇਲੈਵਨ ਵਿਚ ਤਿੰਨ ਬਦਲਾਅ ਕਰਦੇ ਹੋਏ ਗੋਲਕੀਪਰ ਅਦਿਤੀ ਚੌਹਾਨ ਦੀ ਜਗ੍ਹਾ ਐੱਮ. ਲਿਨਤੋਈਗਾਂਬੀ ਦੇਵੀ ਨੂੰ ਮੌਕਾ ਦਿੱਤਾ ਜਦਕਿ ਕਮਲਾ ਦੇਵੀ ਤੇ ਡੇਂਗਮੇਈ ਗ੍ਰੇਸ ਦੀ ਜਗ੍ਹਾ ਮਾਰਟਿਨਾ ਥੋਕਚੋਮ ਤੇ ਮਨੀਸ਼ਾ ਪੰਨਾ ਨੂੰ ਮੌਕਾ ਦਿੱਤਾ।
ਇਹ ਖਬਰ ਪੜ੍ਹੋ- ਪੁਰਤਗਾਲ 'ਚ 13 ਫੁੱਟਬਾਲ ਖਿਡਾਰੀ ਕੋਰੋਨਾ ਦੇ ਓਮਿਕਰੋਨ ਵੇਰੀਐਂਟ ਪਾਜ਼ੇਟਿਵ
ਭਾਰਤ ਦੇ ਲਈ ਪਹਿਲਾ ਮੌਕਾ ਬ੍ਰਾਜ਼ੀਲ ਦੇ ਵਿਰੁੱਧ ਗੋਲ ਕਰਨ ਵਾਲੀ ਮਨੀਸ਼ਾ ਕਲਿਆਣ ਨੇ ਬਣਾਇਆ ਪਰ 6ਵੇਂ ਮਿੰਟ ਵਿਚ ਉਸਦਾ ਸ਼ਾਟ ਸਿੱਧਾ ਵਿਰੋਧੀ ਗੋਲਕੀਪਰ ਦੇ ਹੱਥਾਂ ਵਿਚ ਚੱਲਾ ਗਿਆ। ਚਿਲੀ ਨੇ ਇਸ ਤੋਂ ਬਾਅਦ ਮੈਚ 'ਤੇ ਕੰਟਰੋਲ ਬਣਾਇਆ। ਮੱਧ ਅੰਤਰ ਤੱਕ ਚਿਲੀ ਦੀ ਟੀਮ 1-0 ਦੀ ਬੜ੍ਹਤ ਨਾਲ ਅੱਗੇ ਸੀ। ਭਾਰਤ ਹਾਰ ਦੇ ਅੰਤਰ ਨੂੰ ਘੱਟ ਕਰਨ ਵਿਚ ਅਸਫਲ ਰਿਹਾ ਤੇ ਚਿਲੀ ਨੇ 2 ਮਿੰਟ ਦੇ ਅੰਦਰ ਦੋ ਗੋਲ ਕਰਕੇ 3-0 ਨਾਲ ਆਪਣੀ ਜਿੱਤ ਪੱਕੀ ਕੀਤੀ। ਭਾਰਤ ਆਪਣਾ ਆਖਰੀ ਮੈਚ ਵੀਰਵਾਰ ਨੂੰ ਵੈਨੇਜ਼ੁਏਲਾ ਦੇ ਵਿਰੁੱਧ ਖੇਡੇਗਾ।
ਇਹ ਖਬਰ ਪੜ੍ਹੋ- BAN v PAK : ਸ਼ਾਹੀਨ ਦਾ ਕਹਿਰ, ਪਾਕਿ ਨੂੰ ਜਿੱਤ ਲਈ 93 ਦੌੜਾਂ ਦੀ ਜ਼ਰੂਰਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।