ਭਾਰਤੀ ਮਹਿਲਾ ਕ੍ਰਿਕਟ ਟੀਮ ਆਸਟਰੇਲੀਆ ''ਚ ਖੇਡੇਗੀ ਤਿਕੋਣੀ ਸੀਰੀਜ਼
Tuesday, May 07, 2019 - 09:50 PM (IST)

ਨਵੀਂ ਦਿੱਲੀ- ਭਾਰਤੀ ਮਹਿਲਾ ਕ੍ਰਿਕਟ ਟੀਮ ਜਨਵਰੀ ਵਿਚ ਮੇਜ਼ਬਾਨ ਆਸਟਰੇਲੀਆ ਤੇ ਇੰਗਲੈਂਡ ਨਾਲ ਮਿਲ ਕੇ ਟੀ-20 ਤਿਕੋਣੀ ਸੀਰੀਜ਼ ਵਿਚ ਹਿੱਸਾ ਲਵੇਗੀ। ਕ੍ਰਿਕਟ ਆਸਟਰੇਲੀਆ (ਸੀ. ਏ.) ਨੇ ਮੰਗਲਵਾਰ ਨੂੰ ਇਸਦਾ ਐਲਾਨ ਕੀਤਾ। ਸੀ. ਏ. ਦੇ ਜਾਰੀ ਘਰੇਲੂ ਤੇ ਕੌਮਾਂਤਰੀ ਪ੍ਰੋਗਰਾਮ ਅਨੁਸਾਰ ਇਹ ਤਿਕੋਣੀ ਸੀਰੀਜ਼ ਆਈ. ਸੀ. ਸੀ. ਟੀ-20 ਮਹਿਲਾ ਵਿਸ਼ਵ ਤੋਂ ਪਹਿਲਾਂ ਆਸਟਰੇਲੀਆ ਦੀ ਮੇਜ਼ਬਾਨੀ ਵਿਚ ਪਹਿਲੀ ਵਾਰ ਆਯੋਜਿਤ ਕੀਤੀ ਜਾਵੇਗੀ, ਜਿਸਦੀ ਸ਼ੁਰੂਆਤ 21 ਫਰਵਰੀ 2020 ਤੋਂ ਹੋਵੇਗੀ। ਆਸਟਰੇਲੀਆ ਵੈੱਬਸਾਈਟ ਦੇ ਅਨੁਸਾਰ ਅੱਧ ਜਨਵਰੀ 'ਚ ਸੀ. ਏ. ਪੁਰਸ਼ ਟੀਮ ਦੇ ਨਾਲ 3 ਵਨ ਡੇ ਮੈਚਾਂ ਦੀ ਸੀਰੀਜ਼ ਦੇ ਲਈ ਭਾਰਤ ਦਾ ਦੌਰਾ ਕਰਨ ਲਈ ਵਚਨਬੱਧ ਹੈ ਜਿਸ ਕਾਰਨ ਘਰੇਲੂ-ਅੰਤਰਰਾਸ਼ਟਰੀ ਪ੍ਰੋਗਰਾਮ 'ਚ ਬਦਲਾਅ ਕੀਤਾ ਗਿਆ ਹੈ ਤੇ ਚੈਪਲ-ਹੈਡਲੀ ਸੀਰੀਜ਼ ਪਿੱਛੇ ਧੱਕਿਆ ਗਿਆ ਹੈ। ਸੀ. ਏ. ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਵਿਚ 3 ਵਨ ਡੇ ਮੈਚਾਂ ਦੀ ਸੀਰੀਜ਼ ਦੇ ਪ੍ਰੋਗਰਾਮ 'ਚ ਬਦਲਾਅ 'ਤੇ ਕੋਈ ਸਹਿਮਤੀ ਨਹੀਂ ਬਣਨ ਦੇ ਕਾਰਨ 41 ਸਾਲਾ 'ਚ ਪਹਿਲੀ ਬਾਰ ਆਸਟਰੇਲੀਆ ਦਾ ਅੰਤਰਰਾਸ਼ਟਰੀ ਪ੍ਰੋਗਰਾਮ ਮਾਰਚ ਦੇ ਆਖਰ ਤਕ ਰੱਖਿਆ ਗਿਆ ਹੈ ਕਿਉਂਕਿ ਆਸਟਰੇਲੀਆ ਨੂੰ ਨਿਊਜ਼ੀਲੈਂਡ ਦੇ ਨਾਲ ਮਾਰਚ 'ਚ ਚੈਪਲ-ਹੈਡਲੀ ਟਰਾਫੀ ਆਯੋਜਿਤ ਕਰਨੀ ਹੈ।