ਭਾਰਤ ਦੀਆਂ ਮਹਿਲਾ ਅਤੇ ਪੁਰਸ਼ ਜੂਨੀਅਰ ਹਾਕੀ ਟੀਮਾਂ ਹਾਰੀਆਂ
Thursday, May 23, 2024 - 04:04 PM (IST)
ਬਰੇਡਾ (ਨੀਦਰਲੈਂਡ)- ਭਾਰਤ ਦੀ ਪੁਰਸ਼ ਅਤੇ ਮਹਿਲਾ ਜੂਨੀਅਰ ਹਾਕੀ ਟੀਮਾਂ ਨੂੰ ਯੂਰਪ ਦੇ ਚੱਲ ਰਹੇ ਦੌਰੇ 'ਤੇ ਬੁੱਧਵਾਰ ਨੂੰ ਇੱਥੇ ਬੈਲਜੀਅਮ ਦੀਆਂ ਟੀਮਾਂ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀਆਂ ਦੋਵੇਂ ਜੂਨੀਅਰ ਟੀਮਾਂ ਬੈਲਜੀਅਮ ਦੀਆਂ ਟੀਮਾਂ ਤੋਂ 2-3 ਦੇ ਬਰਾਬਰ ਫਰਕ ਨਾਲ ਹਾਰ ਗਈਆਂ। ਮਹਿਲਾ ਟੀਮ ਲਈ ਦੋਵੇਂ ਗੋਲ ਬਿਨਿਮਾ ਧਾਨ (49ਵੇਂ ਅਤੇ 58ਵੇਂ ਮਿੰਟ) ਨੇ ਕੀਤੇ ਜਦਕਿ ਪੁਰਸ਼ ਟੀਮ ਲਈ ਦੋਵੇਂ ਗੋਲ ਕਪਤਾਨ ਰੋਹਿਤ (44ਵੇਂ ਅਤੇ 57ਵੇਂ ਮਿੰਟ) ਨੇ ਕੀਤੇ।
ਮਹਿਲਾ ਟੀਮ ਦਾ ਅਗਲਾ ਮੁਕਾਬਲਾ 24 ਮਈ ਨੂੰ ਐਂਟਵਰਪ 'ਚ ਬੈਲਜੀਅਮ ਨਾਲ ਹੋਵੇਗਾ, ਜਦਕਿ ਪੁਰਸ਼ ਟੀਮ ਵੀਰਵਾਰ ਨੂੰ ਹੀ ਬ੍ਰੇਡਾ 'ਚ ਬ੍ਰੇਡਸ ਹਾਕੀ ਵੇਰੀਨਿਗਿੰਗ ਪੁਸ਼ ਨਾਲ ਭਿੜੇਗੀ।