ਵੇਟਲਿਫਟਿੰਗ ਚੈਂਪੀਅਨਸ਼ਿਪ: ਪੰਜਾਬ ਦੇ ਲਵਪ੍ਰੀਤ ਸਿੰਘ ਨੇ ਜਿੱਤੀ ਚਾਂਦੀ, ਕੁੱਲ 20 ਤਮਗਿਆਂ ਨਾਲ ਮੁਹਿੰਮ ਸਮਾਪਤ
Monday, Jul 17, 2023 - 02:57 PM (IST)
ਗ੍ਰੇਟਰ ਨੋਇਡਾ (ਭਾਸ਼ਾ)- ਲਵਪ੍ਰੀਤ ਸਿੰਘ ਅਤੇ ਪੂਰਨਿਮਾ ਪਾਂਡੇ ਨੇ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ ਆਖਰੀ ਦਿਨ ਆਪਣੇ-ਆਪਣੇ ਵਰਗਾਂ ਵਿੱਚ ਤਮਗੇ ਜਿੱਤੇ, ਜਿਸ ਨਾਲ ਭਾਰਤ ਨੇ ਐਤਵਾਰ ਨੂੰ ਇੱਥੇ 20 ਤਮਗਿਆਂ ਨਾਲ ਆਪਣੀ ਮੁਹਿੰਮ ਦਾ ਅੰਤ ਕੀਤਾ। ਪਿਛਲੇ ਸੀਜ਼ਨ ਦੀ ਚਾਂਦੀ ਤਮਗਾ ਜੇਤੂ ਲਵਪ੍ਰੀਤ ਨੇ ਪੁਰਸ਼ਾਂ ਦੇ 109 ਕਿਲੋਗ੍ਰਾਮ ਵਰਗ ਵਿੱਚ ਚਾਂਦੀ, ਜਦੋਂ ਕਿ ਮੌਜੂਦਾ ਚੈਂਪੀਅਨ ਪੂਰਨਿਮਾ ਨੂੰ ਕਾਂਸੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਪੰਜਾਬ ਦੀ ਲਵਪ੍ਰੀਤ ਨੇ ਕੁੱਲ 341 ਕਿਲੋ (154 ਕਿਲੋਗ੍ਰਾਮ + 187 ਕਿਲੋਗ੍ਰਾਮ ਭਾਰ) ਚੁੱਕ ਕੇ ਇੱਕ ਵਾਰ ਫਿਰ ਦੂਜਾ ਸਥਾਨ ਹਾਸਲ ਕੀਤਾ। ਹਾਲਾਂਕਿ ਉਹ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ 355 ਕਿਲੋਗ੍ਰਾਮ (163 ਕਿਲੋਗ੍ਰਾਮ + 192 ਕਿਲੋਗ੍ਰਾਮ) ਵਿਚ ਤਮਗਾ ਜਿੱਤਣ ਦੀ ਕੋਸ਼ਿਸ਼ ਨੂੰ ਦੁਹਰਾਉਣ ਵਿੱਚ ਅਸਫਲ ਰਹੇ। ਫਿਜੀ ਦੇ ਤਾਨੀਏਲਾ ਤੁਈਸੁਵਾ ਰਾਨੀਬੋਗੀ ਨੇ 363 ਕਿਲੋਗ੍ਰਾਮ (163 ਕਿਲੋਗ੍ਰਾਮ+200 ਕਿਲੋਗ੍ਰਾਮ) ਦੀ ਲਿਫਟ ਨਾਲ ਸੋਨ ਤਮਗਾ ਜਿੱਤਿਆ, ਜਦਕਿ ਇੰਗਲੈਂਡ ਦੇ ਐਂਡਰਿਊ ਗ੍ਰਿਫਿਥਸ ਨੇ 340 ਕਿਲੋਗ੍ਰਾਮ (155 ਕਿਲੋਗ੍ਰਾਮ+185 ਕਿਲੋਗ੍ਰਾਮ) ਦੀ ਨਾਲ ਇਸ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਜਿੱਤਿਆ।
ਇਹ ਵੀ ਪੜ੍ਹੋ: ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ 2023 'ਚ ਭਾਰਤ 27 ਤਮਗਿਆਂ ਨਾਲ ਤੀਜੇ ਸਥਾਨ 'ਤੇ ਰਿਹਾ
ਔਰਤਾਂ ਦੇ 87 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿੱਚ ਮੌਜੂਦਾ ਚੈਂਪੀਅਨ ਪੂਰਨਿਮਾ ਇਸ ਵਾਰ ਸਿਰਫ਼ ਕਾਂਸੀ ਦਾ ਤਮਗਾ ਹੀ ਜਿੱਤ ਸਕੀ। ਪੂਰਨਿਮਾ ਨੇ 227 ਕਿਲੋਗ੍ਰਾਮ (102 ਕਿਲੋਗ੍ਰਾਮ + 125 ਕਿਲੋਗ੍ਰਾਮ) ਭਾਰ ਚੁੱਕਿਆ, ਜੋ ਕਿ ਉਨ੍ਹਾਂ ਦੇ 2021 ਦੇ ਕੁੱਲ ਭਾਰ ਨਾਲੋਂ 2 ਕਿਲੋ ਘੱਟ ਹੈ। ਇਸ ਮੁਕਾਬਲੇ ਦਾ ਸੋਨ ਅਤੇ ਚਾਂਦੀ ਤਮਗਾ ਸਮੋਆ ਦੇ ਖਿਡਾਰੀਆਂ ਨੇ ਜਿੱਤਿਆ। ਲੁਨੀਆਰਾ ਸੇਪਾਇਆ 262 ਕਿਲੋਗ੍ਰਾਮ (110 ਕਿਲੋਗ੍ਰਾਮ + 152 ਕਿਲੋਗ੍ਰਾਮ) ਅਤੇ ਲੇਸੀਲਾ ਫੀਪੁਲੇ 250 ਕਿਲੋਗ੍ਰਾਮ (110 ਕਿਲੋਗ੍ਰਾਮ + 140 ਕਿਲੋਗ੍ਰਾਮ) ਨੇ ਕ੍ਰਮਵਾਰ ਸੋਨ ਅਤੇ ਚਾਂਦੀ ਤਮਗੇ ਜਿੱਤੇ। ਜੂਨੀਅਰ ਵਰਗ (109 ਕਿਲੋਗ੍ਰਾਮ ਤੋਂ ਵੱਧ) ਵਿੱਚ ਭਾਰਤ ਦੇ ਪਰਮਵੀਰ ਸਿੰਘ ਅਤੇ ਕੇਸ਼ਵ ਬਿਸਾ ਪਹਿਲੇ ਅਤੇ ਦੂਜੇ ਸਥਾਨ ’ਤੇ ਰਹੇ। ਭਾਰਤ ਨੇ ਸੀਨੀਅਰ ਮੁਕਾਬਲਿਆਂ ਵਿੱਚ 19 ਵੇਟਲਿਫਟਰਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ, ਜਿਨ੍ਹਾਂ ਵਿੱਚੋਂ 9 ਨੇ ਸੋਨ ਤਮਗਾ ਜਿੱਤਣ ਵਾਲਾ ਪ੍ਰਦਰਸ਼ਨ ਕੀਤਾ। 9 ਸੋਨ ਤਮਗਾ ਜੇਤੂਆਂ ਵਿੱਚ ਕੋਮਲ ਕੋਹਾੜ (45 ਕਿਲੋਗ੍ਰਾਮ), ਗਿਆਨੇਸ਼ਵਰੀ ਯਾਦਵ (49 ਕਿਲੋਗ੍ਰਾਮ), ਪੋਪੀ ਹਜ਼ਾਰਿਕਾ (59 ਕਿਲੋਗ੍ਰਾਮ), ਐੱਸ ਨਿਰੂਪਮਾ (64 ਕਿਲੋਗ੍ਰਾਮ), ਵੰਸ਼ਿਤਾ ਵਰਮਾ (81 ਕਿਲੋਗ੍ਰਾਮ), ਮੁਕੁੰਦ ਅਹੇਰ (55 ਕਿਲੋਗ੍ਰਾਮ), ਸ਼ੁਭਮ ਟੋਡਕਰ (61 ਕਿਲੋਗ੍ਰਾਮ), ਅਜੀਤ ਐੱਨ. (73 ਕਿਲੋਗ੍ਰਾਮ) ਅਤੇ ਅਜੇ ਸਿੰਘ (81 ਕਿਲੋਗ੍ਰਾਮ) ਸ਼ਾਮਲ ਹਨ।
ਇਹ ਵੀ ਪੜ੍ਹੋ: ਮੁਸੀਬਤ ’ਚ ਫਸੇ ਜਲੰਧਰ ਦੇ ਲੋਕਾਂ ਦੀ ਸਾਰ ਲੈਣ ਨਹੀਂ ਪੁੱਜੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।