ਭਾਰਤੀ ਵਾਲੀਬਾਲ ਸੰਘ ਨੂੰ ਝਟਕਾ, ਬਰਕਰਾਰ ਰਹੇਗੀ ਮੌਜੂਦਾ ਸਥਿਤੀ

Saturday, Dec 07, 2019 - 02:21 AM (IST)

ਭਾਰਤੀ ਵਾਲੀਬਾਲ ਸੰਘ ਨੂੰ ਝਟਕਾ, ਬਰਕਰਾਰ ਰਹੇਗੀ ਮੌਜੂਦਾ ਸਥਿਤੀ

ਨਵੀਂ ਦਿੱਲੀ- ਮਦਰਾਸ ਹਾਈ ਕੋਰਟ ਨੇ ਭਾਰਤੀ ਵਾਲੀਬਾਲ ਮਹਾਸੰਘ (ਵੀ. ਐੱਫ. ਆਈ.) ਨੂੰ ਝਟਕਾ ਦਿੰਦੇ ਹੋਏ ਪ੍ਰੋ ਵਾਲੀਬਾਲ ਲੀਗ (ਪੀ. ਵੀ. ਐੱਲ.) ਦੇ ਆਯੋਜਨ ਨੂੰ ਲੈ ਕੇ ਜਾਰੀ ਵਿਵਾਦ ਵਿਚ ਬੇਸਲਾਈਨ ਵੈਂਚਰਸ ਵਲੋਂ ਦਾਖਲ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਮੌਜੂਦਾ ਸਥਿਤੀ ਬਰਕਰਾਰ ਰੱਖਣ ਦਾ ਹੁਕਮ ਦਿੱਤਾ ਹੈ। ਬੇਸਲਾਈਨ ਵੈਂਚਰਸ ਵਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਮਦਰਾਸ ਹਾਈ ਕੋਰਟ ਨੇ 4 ਦਸੰਬਰ 2019 ਤਕ ਦੀ ਮੌਜੂਦਾ ਸਥਿਤੀ ਦਾ ਹੁਕਮ ਦਿੱਤਾ ਹੈ ਤੇ ਦੋਵਾਂ ਪੱਖਾਂ ਨੂੰ ਇਕ ਮਹੱਤਵਪੂਰਨ ਹੱਲ ਕੱਢਣ ਲਈ ਦੋ ਹਫਤਿਆਂ ਦਾ ਸਮਾਂ ਦਿੱਤਾ ਹੈ। ਬੇਸਲਾਈਨ ਵੈਂਚਰਸ ਇਸ ਮਾਮਲੇ ਵਿਚ ਚੰਗਾ ਹੱਲ ਲੱਭਣ ਲਈ ਪਹਿਲਾਂ ਤੋਂ ਹੀ ਵੀ. ਐੱਫ. ਆਈ. ਦੀ ਕਾਰਜਕਾਰੀ ਕਮੇਟੀ ਨੂੰ ਇਕ ਪੱਤਰ ਭੇਜ ਕੇ ਮੀਟਿੰਗ ਲਈ ਸਮਾਂ ਤੇ ਤਰੀਕ ਤੈਅ ਕਰਨ ਦੀ ਮੰਗ ਕਰ ਚੁੱਕਾ ਹੈ।
ਵੀ. ਐੱਫ. ਆਈ. ਨੇ 18 ਨਵੰਬਰ 2019 ਨੂੰ ਪੀ. ਵੀ. ਐੱਲ. ਦੇ ਆਯੋਜਨ ਨੂੰ ਲੈ ਕੇ ਬੇਸਲਾਈਨ ਦੇ ਨਾਲ ਹੋਏ 10 ਸਾਲ ਦੇ ਕਰਾਰ ਨੂੰ ਰੱਦ ਕਰ ਦਿੱਤਾ ਸੀ। ਇਹ ਫੈਸਲਾ ਵੀ. ਐੱਫ. ਆਈ. ਦੀ ਏ. ਜੀ ਐੱਮ. ਵਿਚ ਕੀਤਾ ਗਆ ਸੀ, ਜਿਹੜੀ ਜੈਪੁਰ ਵਿਚ ਹੋਈ ਸੀ। ਵੀ. ਐੱਫ. ਆਈ. ਨੇ ਕਿਹਾ ਸੀ ਕਿ ਉਹ ਖੁਦ ਦੀ ਲੀਗ ਸ਼ੁਰੂ ਕਰਨਾ ਚਾਹੁੰਦਾ ਹੈ।


author

Gurdeep Singh

Content Editor

Related News