ਭਾਰਤੀ ਅੰਡਰ-18 ਟੀਮ ਸੈਫ ਚੈਂਪੀਅਨਸ਼ਿਪ ਦੇ ਸੈਮੀਫਾਈਨਲ ''ਚ
Wednesday, Sep 25, 2019 - 09:18 PM (IST)

ਕਾਠਮੰਡੂ- ਗੁਰਕੀਰਤ ਸਿੰਘ ਦੇ 2 ਗੋਲਾਂ ਦੀ ਮਦਦ ਨਾਲ ਭਾਰਤ ਨੇ ਸੈਫ ਅੰਡਰ-18 ਚੈਂਪੀਅਨਸ਼ਿਪ ਵਿਚ ਸ਼੍ਰੀਲੰਕਾ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਭਾਰਤ ਦੇ ਅੰਤਿਮ ਲੀਗ ਮੈਚ ਵਿਚ ਗੁਰਕੀਰਤ ਦੇ 2 ਗੋਲਾਂ ਤੋਂ ਇਲਾਵਾ ਅਮਨ ਛੇਤਰੀ ਨੇ ਵੀ 1 ਗੋਲ ਕੀਤਾ। ਭਾਰਤੀ ਟੀਮ ਨੇ ਮੈਚ ਦੀ ਹਮਲਾਵਰ ਸ਼ੁਰੂਆਤ ਕੀਤੀ ਪਰ ਸ਼੍ਰੀਲੰਕਾ ਦੇ ਮਜ਼ਬੂਤ ਡਿਫੈਂਸ ਨੇ ਲਗਾਤਾਰ ਉਸ ਦੇ ਹਮਲਿਆਂ ਨੂੰ ਨਾਕਾਮ ਕੀਤਾ।
ਹਾਫ ਤੱਕ ਦੋਵੇਂ ਹੀ ਟੀਮਾਂ ਗੋਲ ਕਰਨ ਵਿਚ ਅਸਫਲ ਰਹੀਆਂ। ਭਾਰਤੀ ਟੀਮ ਨੇ ਦੂਸਰੇ ਹਾਫ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 65ਵੇਂ ਮਿੰਟ ਵਿਚ ਗੁਰਕੀਰਤ ਨੇ ਗੋਲ ਕਰ ਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ। ਗੁਰਕੀਰਤ ਅਤੇ ਅਮਨ ਨੇ ਇਸ ਤੋਂ ਬਾਅਦ 1-1 ਗੋਲ ਕਰ ਕੇ ਭਾਰਤ ਦੀ 3-0 ਨਾਲ ਜਿੱਤ ਪੱਕੀ ਕੀਤੀ ਅਤੇ ਟੀਮ ਨੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਭਾਰਤ ਨੇ ਆਪਣੇ ਪਹਿਲੇ ਮੈਚ ਵਿਚ ਬੰਗਲਾਦੇਸ਼ ਨਾਲ ਗੋਲ ਰਹਿਤ ਡਰਾਅ ਖੇਡਿਆ ਸੀ।