ਟੈਸਟ ’ਚ ਡੈਬਿਊ ਕਰੇਗਾ ਭਾਰਤੀ ਅੰਪਾਇਰ ਨਿਤਿਨ ਮੈਨਨ

09/02/2019 8:29:20 PM

ਮੁੰਬਈ— ਭਾਰਤ ਦਾ ਨਿਤਿਨ ਮੈਨਨ ਟੈਸਟ ਕ੍ਰਿਕਟ ਵਿਚ ਡੈਬਿਊ ਕਰੇਗਾ, ਜਿਸ ਨੂੰ 27 ਨਵੰਬਰ ਤੋਂ ਅਫਗਾਨਿਸਤਾਨ ਤੇ ਵੈਸਟਇੰਡੀਜ਼ ਵਿਚਾਲੇ ਦੇਹਰਾਦੂਨ ਵਿਚ ਹੋਣ ਵਾਲੇ ਆਗਾਮੀ ਟੈਸਟ ਮੈਚ ਲਈ ਮੈਦਾਨੀ ਅੰਪਾਇਰਾਂ ਵਿਚ ਰੱਖਿਆ ਗਿਆ ਹੈ। ਬੀ. ਸੀ. ਸੀ. ਆਈ. ਨੇ ਇਹ ਜਾਣਕਾਰੀ ਦਿੱਤੀ। 
ਸਾਬਕਾ ਕੌਮਾਂਤਰੀ ਅੰਪਾਇਰ ਨਰਿੰਦਰ ਮੈਨਨ ਦਾ ਬੇਟਾ ਨਿਤਿਨ 2005 ਵਿਚ ਮੱਧ ਪ੍ਰਦੇਸ਼ ਕ੍ਰਿਕਟ ਸੰਘ ਦੇ ਪ੍ਰਦੇਸ਼ ਪੈਨਲ ਦਾ ਅੰਪਾਇਰ ਬਣਿਆ ਸੀ। ਅੰਡਰ-16, ਅੰਡਰ-19, ਅੰਡਰ-23 ਤੇ ਲਿਸਟ-ਏ ਮੈਚਾਂ ਵਿਚ ਮੱਧ ਪ੍ਰਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਨਿਤਿਨ ਨੇ 2006 ਵਿਚ ਬੀ. ਸੀ. ਸੀ. ਆਈ. ਦਾ ਅਖਿਲ ਭਾਰਤੀ ਅੰਪਾਇਰਿੰਗ ਇਮਤਿਹਾਨ ਪਾਸ ਕੀਤਾ ਤੇ 2007-08 ਸੈਸ਼ਨ ਵਿਚ ਘਰੇਲੂ ਮੈਚਾਂ ਵਿਚ ਅੰਪਾਇਰਿੰਗ ਕਰ ਰਿਹਾ ਹੈ।  ਉਹ 57 ਪਹਿਲੀ ਸ਼੍ਰੇਣੀ ਮੈਚਾਂ ਤੋਂ ਇਲਾਵਾ 22 ਵਨ ਡੇ, 9 ਟੀ-20 ਤੇ 40 ਆਈ. ਪੀ. ਐੱਲ. ਮੈਚਾਂ ਵਿਚ ਅੰਪਾਇਰਿੰਗ ਕਰ ਚੁੱਕਾ ਹੈ। 


Gurdeep Singh

Content Editor

Related News