ਭਾਰਤੀ ਅੰਡਰ-19 ਟੀਮ ਨੇ ਦੱ. ਅਫਰੀਕਾ ਨੂੰ 8 ਵਿਕਟਾਂ ਨਾਲ ਹਰਾ ਜਿੱਤੀ ਸੀਰੀਜ਼

Sunday, Dec 29, 2019 - 11:24 PM (IST)

ਭਾਰਤੀ ਅੰਡਰ-19 ਟੀਮ ਨੇ ਦੱ. ਅਫਰੀਕਾ ਨੂੰ 8 ਵਿਕਟਾਂ ਨਾਲ ਹਰਾ ਜਿੱਤੀ ਸੀਰੀਜ਼

ਈਸਟ ਲੰਡਨ— ਯਸ਼ਸਵੀ ਜਾਯਸਵਾਲ ਦੀਆਂ ਚਾਰ ਵਿਕਟਾਂ ਤੇ ਅਜੇਤੂ 89 ਦੌੜਾਂ ਦੀ ਮਦਦ ਨਾਲ ਭਾਰਤ ਦੀ ਅੰਡਰ-19 ਟੀਮ ਨੇ ਦੂਜੇ ਨੋਜਵਾਨ ਵਨ ਡੇ 'ਚ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ ਜਿੱਤ ਲਈ। ਸ਼ਨੀਵਾਰ ਨੂੰ 18 ਸਾਲਾ ਦੇ ਹੋਏ ਜਾਯਸਵਾਲ ਨੇ ਆਪਣੀ ਸਪਿਨ ਗੇਂਦਬਾਜ਼ੀ ਨਾਲ ਦੱਖਣੀ ਅਫਰੀਕਾ ਦੀਆਂ ਆਖਰੀ ਚਾਰ ਵਿਕਟਾਂ ਹਾਸਲ ਕੀਤੀਆਂ।
ਮੇਜਬਾਨ ਟੀਮ 29.5 ਓਵਰ 'ਚ 119 ਦੌੜਾਂ 'ਤੇ ਆਊਟ ਹੋ ਗਈ। ਆਕਾਸ਼ ਸਿੰਘ, ਏ. ਵੀ. ਅੰਕੋਲੇਕਰ ਤੇ ਰਵੀ ਬਿਸ਼ਨੋਈ ਨੇ 2-2 ਵਿਕਟਾਂ ਹਾਸਲ ਕੀਤੀਆਂ। ਦੱਖਣੀ ਅਫਰੀਕਾ ਦੇ ਲਈ ਜੋਨਾਥਨ ਬਰਡ ਨੇ ਸਭ ਤੋਂ ਜ਼ਿਆਦਾ 25 ਦੌੜਾਂ ਬਣਾਈਆਂ। ਉਸਦੇ 6 ਖਿਡਾਰੀ ਦੋਹਰੇ ਅੰਕ ਤਕ ਵੀ ਨਹੀਂ ਪਹੁੰਚ ਸਕੇ। ਜਿੱਤ ਦੇ ਲਈ 120 ਦੌੜਾਂ ਦੇ ਟੀਚੇ ਦੇ ਜਵਾਬ 'ਚ ਜਾਯਸਵਾਲ ਨੇ 56 ਗੇਂਦਾਂ ਦੀ ਆਪਣੀ ਪਾਰੀ 'ਚ 14 ਚੌਕੇ ਤੇ 3 ਛੱਕੇ ਲਗਾਏ। ਰਾਜਸਥਾਨ ਰਾਇਲਸ ਨੇ ਇਸ ਨੋਜਵਾਨ ਖਿਡਾਰੀ ਨੂੰ 2.4 ਕਰੋੜ ਰੁਪਏ 'ਚ ਖਰੀਦਿਆ ਹੈ। ਭਾਰਤੀ ਅੰਡਰ 19 ਟੀਮ ਨੇ 16.2 'ਚ ਦੋ ਵਿਕਟਾਂ 'ਤੇ ਟੀਚਾ ਹਾਸਲ ਕਰ ਲਿਆ।


author

Gurdeep Singh

Content Editor

Related News