ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਤਿਕੋਣੀ ਲੜੀ ਦੀ ਟਰਾਫੀ ਜਿੱਤਣਾ ਚਾਹੇਗੀ ਭਾਰਤੀ ਮਹਿਲਾ ਟੀਮ

02/02/2023 3:20:47 PM

ਈਸਟ ਲੰਡਨ(ਭਾਸ਼ਾ)– ਮਹਿਲਾ ਟੀ-20 ਵਿਸ਼ਵ ਕੱਪ ਵਿਚ ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਹਨ ਤੇ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਆਪਣੀਆਂ ਤਿਆਰੀਆਂ ਦਾ ਆਖਰੀ ਗੇੜ ਵੀਰਵਾਰ ਨੂੰ ਦੱਖਣੀ ਅਫਰੀਕਾ ਵਿਰੁੱਧ ਤਿਕੋਣੀ ਲੜੀ ਦਾ ਫਾਈਨਲ ਜਿੱਤ ਕੇ ਖਤਮ ਕਰਨਾ ਚਾਹੇਗੀ। ਭਾਰਤ ਨੂੰ ਆਸਟਰੇਲੀਆ ਤੋਂ ਆਪਣੀ ਧਰਤੀ ’ਤੇ ਲੜੀ ਵਿਚ 1-4 ਨਾਲ ਹਾਰ ਮਿਲੀ ਸੀ ਪਰ ਟੀਮ ਨੇ ਇਸ ਤਿਕੋਣੀ ਲੜੀ ਵਿਚ ਵਾਪਸੀ ਕਰਕੇ 3 ਜਿੱਤਾਂ ਦਰਜ ਕੀਤੀਆਂ ਤੇ 10 ਫਰਵਰੀ ਤੋਂ ਸ਼ੁਰੂ ਹੋ ਰਹੇ 10 ਟੀਮਾਂ ਦੇ ਵਿਸ਼ਵ ਪੱਧਰੀ ਟੂਰਨਾਮੈਂਟ ਤੋਂ ਪਹਿਲਾਂ ਹੁਣ ਉਹ ਟੂਰਨਾਮੈਂਟ ਦੀ ਸਮਾਪਤੀ ਟਰਾਫੀ ਜਿੱਤ ਕੇ ਕਰਨਾ ਚਾਹੇਗੀ। ਭਾਰਤ ਨੇ ਤਿਕੋਣੀ ਲੜੀ ਦੇ ਸ਼ੁਰੂਆਤੀ ਮੈਚ ਵਿਚ ਦੱਖਣੀ ਅਫਰੀਕਾ ਨੂੰ ਹਰਾਇਆ ਪਰ ਫਿਰ ਲੀਗ ਗੇੜ ਵਿਚ ਦੋਵੇਂ ਟੀਮਾਂ ਵਿਚਾਲੇ ਮੁਕਾਬਲਾ ਮੀਂਹ ਦੀ ਭੇਟ ਚੜ੍ਹ ਗਿਆ। ਭਾਰਤ ਨੇ ਵੈਸਟਇੰਡੀਜ਼ ਨੂੰ ਦੋ ਵਾਰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਪਰ ਵਿਸ਼ਵ ਕੱਪ ਵਿਚ ਭਾਰਤ ਦੀ ਮੁੱਖ ਚੁਣੌਤੀ ਇੰਗਲੈਂਡ ਤੇ ਆਸਟਰੇਲੀਆ ਵਰਗੀਆਂ ਟੀਮਾਂ ਨੂੰ ਪਛਾੜਨ ਦੀ ਹੋਵੇਗੀ।

ਤਿੰਨ ਮੈਚਾਂ ਵਿਚ 8 ਵਿਕਟਾਂ ਲੈ ਕੇ ਹੈਰਾਨ ਕਰਨ ਵਾਲੀ ਆਲਰਾਊਂਡਰ ਦੀਪਤੀ ਸ਼ਰਮਾ ਫਾਈਨਲ ਵਿਚ ਭਾਰਤ ਲਈ ਅਹਿਮ ਗੇਂਦਬਾਜ਼ ਹੋਵੇਗੀ। ਉੱਥੇ ਹੀ ਆਲੋਚਨਾਵਾਂ ਨਾਲ ਘਿਰੀ ਜੇਮਿਮਾ ਰੋਡ੍ਰਿਗੇਜ਼ ਨੇ ਵੈਸਟਇੰਡੀਜ਼ ਵਿਰੁੱਧ ਆਖਰੀ ਲੀਗ ਮੈਚ ਵਿਚ ਜ਼ਰੂਰੀ ਦੌੜਾਂ ਜੋੜੀਆਂ ਤੇ ਉਹ ਇਸ ਲੈਅ ਨੂੰ ਕਾਇਮ ਰੱਖਣਾ ਚਾਹੇਗੀ। ਭਾਰਤ ਲਈ ਸਭ ਤੋਂ ਵੱਡੀ ਹਾਂ-ਪੱਖੀ ਚੀਜ਼ ਪੂਜਾ ਵਸਤਾਰਕਰ ਦੀ ਵਾਪਸੀ ਹੋਵੇਗੀ, ਜਿਹੜੀ ਸੱਟ ਦੇ ਕਾਰਨ ਬਾਹਰ ਚੱਲ ਰਹੀ ਸੀ। ਭਾਰਤ ਦੀ ਅੰਡਰ-19 ਮਹਿਲਾ ਟੀਮ ਦੀ ਪੋਟਚੇਫਸਟੂਮ ਵਿਚ ਸ਼ੁਰੂਆਤੀ ਅੰਡਰ-19 ਵਿਸ਼ਵ ਕੱਪ ਦੀ ਜਿੱਤ ਹਰਮਨਪ੍ਰੀਤ ਕੌਰ ਦੀ ਟੀਮ ਨੂੰ ਫਾਈਨਲ ਦੇ ਨਾਲ ਆਈ. ਸੀ. ਸੀ. ਖਿਤਾਬ ਜਿੱਤਣ ਲਈ ਉਤਸ਼ਾਹਿਤ ਕਰ ਸਕਦੀ ਹੈ।


cherry

Content Editor

Related News