ਨਿਊਜ਼ੀਲੈਂਡ ਪਹੁੰਚਣ ''ਤੇ ਪ੍ਰਸ਼ੰਸਕਾਂ ਨੇ ਕੀਤਾ ਭਾਰਤੀ ਟੀਮ ਦਾ ਸਵਾਗਤ (ਵੀਡੀਓ)
01/20/2019 7:12:24 PM
ਆਕਲੈਂਡ : ਭਾਰਤੀ ਕ੍ਰਿਕਟ ਟੀਮ 23 ਜਨਵਰੀ ਤੋਂ ਨਿਊਜ਼ੀਲੈਂਡ ਖਿਲਾਫ ਸ਼ੁਰੂ ਹੋਣ ਵਾਲੀ ਆਗਾਮੀ ਵਨ ਡੇ ਅਤੇ ਟੀ-20 ਸੀਰੀਜ਼ ਖੇਡਣ ਲਈ ਐਤਵਾਰ ਨੂੰ ਆਕਲੈਂਡ ਪਹੁੰਚ ਗਈ ਹੈ। ਭਾਰਤੀ ਟੀਮ ਤਿਨ ਹਫਤਿਆਂ ਦੇ ਦੌਰੇ ਵਿਚ 5 ਵਨ ਡੇ ਅਤੇ 3 ਟੀ-20 ਮੈਚ ਖੇਡੇਗੀ। ਬੀ. ਸੀ. ਸੀ. ਆਈ. ਨੇ ਭਾਰਤੀ ਕ੍ਰਿਕਟਰਾਂ ਦੇ ਆਕਲੈਂਡ ਹਵਾਈ ਅੱਡੇ 'ਤੇ ਪਹੁੰਚਣ ਦੀ ਵੀਡੀਓ ਅਪਲੋਡ ਕੀਤੀ ਹੈ ਜਿਸ ਵਿਚ ਕੁਝ ਭਾਰਤੀ ਪ੍ਰਸ਼ੰਸਕ ਉਨ੍ਹਾਂ ਦੇ ਲਈ ਚੀਅਰ ਕਰ ਰਹੇ ਹਨ। ਕੇਦਾਰ ਯਾਦਵ ਅਤੇ ਦਿਨੇਸ਼ ਕਾਰਤਿਕ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਦਿਖਾਈ ਦਿੱਤੇ। ਪ੍ਰਸ਼ੰਸਕਾਂ ਨੇ ਸਭ ਤੋਂ ਵੱਧ ਕਪਤਾਨ ਵਿਰਾਟ ਕੋਹਲੀ ਅਤੇ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਚੀਅਰ ਕੀਤਾ।
Hello #TeamIndia. Auckland welcomes you #NZvIND ✈️😎🇮🇳🇮🇳 pic.twitter.com/8ER80bKS5b
— BCCI (@BCCI) January 20, 2019
ਭਾਰਤੀ ਟੀਮ ਸੋਮਵਾਰ ਦੀ ਸਵੇਰੇ ਨੇਪੀਅਰ ਲਈ ਰਵਾਨਾ ਹੋਵੇਗੀ ਜਿੱਥੇ ਬੁੱਧਵਾਰ ਨੂੰ ਪਹਿਲਾ ਵਨ ਡੇ ਖੇਡਿਆ ਜਾਵੇਗਾ। ਇਸ ਤੋਂ ਬਾਅਦ ਅਗਲੇ ਵਨ ਡੇ ਤੌਰੰਗਾ (26, 28 ਜਨਵਰੀ), ਹੈਮਿਲਟਨ (31 ਜਨਵਰੀ) ਅਤੇ ਵੇਲਿੰਗਟਨ (3 ਫਰਵਰੀ) ਵਿਚ ਖੇਡੇ ਜਾਣਗੇ। 3 ਟੀ-20 ਮੈਚ ਵੈਲਿੰਗਟਨ (6 ਫਰਵਰੀ), ਆਕਲੈਂਡ (8 ਫਰਵਰੀ), ਅਤੇ ਹੈਮਿਲਟਨ (10 ਫਰਵਰੀ) ਵਿਚ ਖੇਡੇ ਜਾਣਗੇ। ਵਨ ਡੇ ਮੈਚ ਭਾਰਤੀ ਸਮੇਂ ਮੁਤਾਬਕ ਸਵੇਰੇ ਸਾਢੇ 7 ਵਜੇ ਜਦਕਿ ਟੀ-20 ਦੋਪਿਹਰ ਸਾਢੇ 12 ਵਜੇ ਸ਼ੁਰੂ ਹੋਣਗੇ।