ਸ਼੍ਰੀਲੰਕਾ ਖਿਲਾਫ ਭਾਰਤ ਦਾ T20 'ਚ ਹੁਣ ਤਕ ਰਿਹਾ ਹੈ ਪੂਰਾ ਦਬਦਬਾ, ਦੇਖੋ ਰਿਕਾਰਡਜ਼

01/07/2020 1:35:51 PM

ਸਪੋਰਟਸ ਡੈਸਕ— ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਗੁਹਾਟੀ 'ਚ ਮੀਂਹ ਅਤੇ ਫਿਰ ਬਾਰਸਾਪਰਾ ਸਟੇਡੀਅਮ ਦੀ ਬਦਇੰਤਜ਼ਾਮੀ ਦੇ ਚੱਲਦੇ ਰੱਦ ਕਰ ਦਿੱਤਾ ਗਿਆ। ਹੁਣ ਦੋਵੇਂ ਟੀਮਾਂ ਮੰਗਲਵਾਰ ਯਾਨੀ ਕਿ ਅੱਜ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ 'ਚ ਆਮਣੇ ਸਾਹਮਣੇ ਹੋਣਗੀਆਂ। ਅਜਿਹੇ 'ਚ ਵਿਰਾਟ ਐਂਡ ਕੰਪਨੀ ਜਿੱਤ ਦੇ ਨਾਲ ਇਸ ਸਾਲ ਦਾ ਆਗਾਜ਼ ਕਰਨਾ ਚਾਹੇਗੀ। ਮੰਗਲਵਾਰ ਅੱਜ ਜਦੋਂ ਭਾਰਤ ਅਤੇ ਸ਼੍ਰੀਲੰਕਾ ਦੀ ਕ੍ਰਿਕਟ ਟੀਮ ਇਸ ਸੀਰੀਜ਼ ਦਾ ਦੂਜਾ ਮੈਚ ਖੇਡਣ ਇਸ ਮੈਦਾਨ 'ਤੇ ਉਤਰਨਗੀਆਂ ਤਾਂ ਇਹ ਇਸ ਮੈਦਾਨ 'ਤੇ ਟੀ-20 ਕ੍ਰਿਕਟ 'ਚ ਇਨ੍ਹਾਂ ਦੋਵਾਂ ਹੀ ਟੀਮਾਂ ਦਾ ਹੀ ਨਹੀਂ ਸਗੋਂ ਇਸ ਮੈਦਾਨ 'ਤੇ ਵੀ ਦੂਜਾ ਟੀ-20 ਅੰਤਰਰਾਸ਼ਟਰੀ ਮੈਚ ਹੋਵੇਗਾ। ਇੰਦੌਰ ਦੇ ਹੋਲ‍ਕਰ ਸ‍ਟੇਡੀਅਮ 'ਚ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ 22 ਦਸੰਬਰ 2017 ਨੂੰ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੀ ਖੇਡਿਆ ਗਿਆ ਸੀ। ਆਓ ਇਕ ਨਜ਼ਰ ਇਸ ਮੈਦਾਨ ਦੇ ਇਤਿਹਾਸ ਅਤੇ ਪਿਛਲੇ ਟੀ-20 ਕ੍ਰਿਕਟ ਮੈਚਾਂ ਦੇ ਨਤੀਜੀਆਂ ਅਤੇ ਅੰਕੜਿਆਂ ਦੇ ਪਾਉਂਦੇ ਹਾਂ।PunjabKesari
ਪਹਿਲਾਂ ਬੱ‍ਲੇਬਾਜ਼ੀ ਕਰਨ ਵਾਲੀ ਟੀਮ ਨੂੰ ਹੁੰਦਾ ਹੈ ਫਾਇਦਾ
ਮੱਧ ਪ੍ਰਦੇਸ਼ ਕ੍ਰਿਕਟ ਸੰਘ (ਐੱਮ. ਪੀ. ਸੀ. ਏ) ਦੇ ਕਰੀਬ 27,000 ਦਰਸ਼ਕਾਂ ਦੀ ਸਮਰੱਥਾ ਵਾਲੇ ਹੋਲਕਰ ਸਟੇਡੀਅਮ 'ਚ ਸਾਲ 2006 ਤੋਂ ਲੈ ਕੇ ਹੁਣ ਤੱਕ ਅੰਤਰਰਾਸ਼ਟਰੀ ਪੱਧਰ 'ਤੇ 2 ਟੈਸਟ ਮੈਚ, 1 ਟੀ-20, ਅਤੇ 5 ਵਨ ਡੇ ਮੈਚ ਆਯੋਜਿਤ ਕੀਤੇ ਗਏ ਹਨ। ਤਿੰਨਾਂ ਫਾਰਮੈਟਾਂ ਦੇ ਇਨਾਂ 8 ਮੈਚਾਂ 'ਚ ਭਾਰਤ ਨੇ ਵਿਰੋਧੀ ਟੀਮਾਂ 'ਤੇ ਜਿੱਤ ਹਾਸਲ ਕੀਤੀ ਹੈ। ਇੱਥੇ ਪਹਿਲਾਂ ਬੱ‍ਲੇਬਾਜ਼ੀ ਕਰਨ ਵਾਲੀ ਟੀਮ ਫਾਇਦੇ 'ਚ ਰਹਿੰਦੀ ਆਈ ਹੈ। ਇਸ ਸ‍ਟੇਡੀਅਮ 'ਚ ਖੇਡੇ ਗਏ 5 ਵਨ-ਡੇ ਮੈਚਾਂ 'ਚੋਂ 3 'ਚ ਪਹਿਲਾਂ ਬੱ‍ਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਹੈ। ਉਥੇ ਹੀ ਇਕਮਾਤਰ ਟੀ20 ਅੰਤਰਰਾਸ਼ਟਰੀ 'ਚ ਵੀ ਟੀਮ ਇੰਡੀਆ ਨੇ ਪਹਿਲਾਂ ਬੱ‍ਲੇਬਾਜ਼ੀ ਕਰ ਮੈਚ ਜਿੱਤਿਆ ਸੀ। ਦੋ ਟੈਸ‍ਟ 'ਚ ਇਹ ਅੰਕੜਾ 50-50 ਫੀਸਦੀ ਦਾ ਹੈ।PunjabKesari
ਇਸ ਮੈਦਾਨ 'ਤੇ ਪਹਿਲੇ ਟੀ-20 'ਚ ਸ਼੍ਰੀਲੰਕਾ ਨੂੰ ਮਿਲੀ ਸੀ ਹਾਰ
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮੰਗਲਵਾਰ ਅੱਜ ਸ਼ਾਮ ਨੂੰ ਖੇਡਿਆ ਜਾਣਾ ਵਾਲਾ ਮੈਚ ਹੋਲਕਰ ਸਟੇਡੀਅਮ ਦੇ ਇਤਿਹਾਸ ਦਾ ਦੂਜਾ ਟੀ-20 ਅੰਤਰਰਾਸ਼ਟਰੀ ਮੁਕਾਬਲਾ ਹੋਵੇਗਾ। ਇਸ ਮੈਦਾਨ 'ਤੇ ਪਹਿਲਾ ਟੀ-20 ਅੰਤਰਰਾਸ਼ਟਰੀ ਮੁਕਾਬਲਾ ਵੀ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 22 ਦਸੰਬਰ 2017 ਨੂੰ ਖੇਡਿਆ ਗਿਆ ਸੀ। ਮੇਜ਼ਬਾਨ ਟੀਮ ਨੇ ਇਸ ਮੁਕਾਬਲੇ 'ਚ ਸ਼੍ਰੀਲੰਕਾਂ 'ਤੇ 88 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਇਸ ਮੈਦਾਨ 'ਤੇ ਰੋਹਿਤ ਨੇ ਸਿਰਫ 35 ਗੇਂਦਾਂ 'ਤੇ 100 ਦੌੜਾਂ ਬਣਾਈਆਂ ਸਨ,  ਜੋ ਅੱਜ ਵੀ ਟੀ-20 ਕ੍ਰਿਕਟ 'ਚ ਸਾਂਝੇ ਤੌਰ 'ਤੇ ਸਭ ਤੋਂ ਤੇਜ਼ ਸੈਂਕੜਾ ਹੈ। ਉਥੇ ਹੀ ਕੇ. ਐੱਲ ਰਾਹੁਲ ਨੇ 49 ਗੇਂਦਾਂ 'ਤੇ 89 ਦੌੜਾਂ ਬਣਾਈਆਂ ਸਨ। 261 ਦੌੜਾਂ ਦੇ ਟੀਚੇ ਦੇ ਜਵਾਬ 'ਚ ਸ਼੍ਰੀਲੰਕਾ ਦੀ ਟੀਮ 172 ਦੌੜਾਂ 'ਤੇ ਹੀ ਆਲ ਆਊਟ ਹੋ ਗਈ ਸੀ ਇਹ ਸਮੁੱਚੇ ਮੱਧ ਪ੍ਰਦੇਸ਼ ਦੇ ਕ੍ਰਿਕਟ ਇਤਿਹਾਸ ਦਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਵੀ ਸੀ।PunjabKesariਘਰੇਲੂ ਮੈਦਾਨ 'ਤੇ ਚਾਰ ਸਾਲ ਤੋਂ ਨਹੀਂ ਹਾਰੀ ਟੀਮ ਇੰਡੀਆ
ਟੀਮ ਇੰਡੀਆ ਆਪਣੇ ਘਰ 'ਤੇ ਸ਼੍ਰੀਲੰਕਾ ਖਿਲਾਫ 4 ਸਾਲ ਤੋਂ ਅਜੇਤੂ ਹੈ। ਘਰੇਲੂ ਮੈਦਾਨ 'ਤੇ ਭਾਰਤ ਨੂੰ ਆਖਰੀ ਟੀ-20 ਹਾਰ 2016 'ਚ ਮਿਲੀ ਸੀ। ਇਹ ਇਕ ਟਰਾਈ ਸੀਰੀਜ਼ ਸੀ, ਜਿਸ 'ਚ ਭਾਰਤ, ਬੰਗਲਾਦੇਸ਼ ਅਤੇ ਸ਼੍ਰੀਲੰਕਾਈ ਟੀਮ ਸ਼ਾਮਲ ਸੀ। ਫਰਵਰੀ 2016 'ਚ ਪੁਣੇ 'ਚ ਖੇਡੇ ਗਏ ਇਕ ਮੈਚ 'ਚ ਸ਼ਿਰੀਲੰਕਾ ਨੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ। ਘਰੇਲੂ ਮੈਦਾਨ 'ਤੇ ਭਾਰਤੀ ਟੀਮ ਦੀ ਸ਼੍ਰੀਲੰਕਾ ਖਿਲਾਫ ਇਹ ਆਖਰੀ ਟੀ-20 ਹਾਰ ਸੀ, ਇਸ ਤੋਂ ਬਾਅਦ ਮਹਿਮਾਨ ਭਾਰਤ ਨੂੰ ਕਦੇ ਨਹੀਂ ਹਰਾ ਸਕਿਆ।PunjabKesari

ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਹਨ ਕੁੱਲ 16 ਮੁਕਾਬਲੇ
ਇਸ ਮੈਦਾਨ 'ਚ ਭਾਰਤ ਬਨਾਮ ਸ਼੍ਰੀਲੰਕਾ ਵਿਚਾਲੇ ਹੋਣ ਵਾਲਾ ਪਹਿਲਾ ਟੀ-20 ਮੈਚ ਹੈ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੀ-20 ਮੈਚ ਸਾਲ 2009 'ਚ ਕੋਲੰਬੋ 'ਚ ਖੇਡਿਆ ਗਿਆ ਸੀ। ਪਿਛਲੇ 11 ਸਾਲਾਂ 'ਚ ਦੋਵਾਂ ਟੀਮਾਂ ਵਿਚਾਲੇ ਕੁਲ 16 ਮੈਚ ਖੇਡੇ ਜਾ ਚੁੱਕੇ ਹਨ। ਟੀਮ ਇੰਡੀਆ ਨੇ ਇਨਾਂ ਚੋਂ ਵਲੋਂ 11 ਮੁਕਾਬਲੇ ਜਿੱਤੇ, ਉਥੇ ਹੀ ਪੰਜ ਮੈਚ ਸ਼੍ਰੀਲੰਕਾ ਦੇ ਨਾਂ ਰਹੇ। ਟੀਮ ਇੰਡੀਆ ਜੇਕਰ ਇਸ ਟੀ-20 ਸੀਰੀਜ਼ ਦੇ ਸਾਰੇ ਤਿੰਨੋਂ ਮੈਚ ਜਿੱਤ ਲੈਂਦੀ ਹੈ, ਤਾਂ ਸ਼੍ਰੀਲੰਕਾ ਖਿਲਾਫ ਸਭ ਤੋਂ ਜ਼ਿਆਦਾ 14 ਮੈਚ ਜਿੱਤਣ ਵਾਲੀ ਟੀਮ ਬਣ ਜਾਵੇਗੀ।  ਦੋਵਾਂ ਟੀਮਾਂ ਵਿਚਾਲੇ ਹੁਣ ਤਕ ਕੁਲ 6 ਟੀ-20 ਸੀਰੀਜ਼ ਹੋਈਆਂ ਹਨ। ਭਾਰਤ ਨੂੰ 5 'ਚ ਜਿੱਤ ਮਿਲੀ ਹੈ, ਉਥੇ ਹੀ ਇਕ ਸੀਰੀਜ਼ ਡ੍ਰਾ 'ਤੇ ਖਤ‍ਮ ਹੋਈ ਹੈ। ਇਸ ਤੋ ਇਲਾਵਾ ਭਾਰਤੀ ਜ਼ਮੀਨ 'ਤੇ ਟੀਮ ਇੰਡੀਆ ਦਾ ਰਿਕਾਰਡ ਤਾਂ ਹੋਰ ਵੀ ਬਿਹਤਰ ਹੈ। ਸ਼੍ਰੀਲੰਕਾਈ ਟੀਮ ਭਾਰਤੀ ਜ਼ਮੀਨ 'ਤੇ ਚੌਥੀ ਵਾਰ ਟੀ-20 ਸੀਰੀਜ਼ ਖੇਡੇਗੀ। ਸਾਲ 2009 'ਚ ਸੀਰੀਜ਼ 1-1 ਦੇ ਬਾਰਬਰ 'ਤੇ ਖਤਮ ਹੋਈ ਸੀ। 2016 'ਚ ਟੀਮ ਇੰਡੀਆ ਨੇ 2-1 ਨਾਲ ਸ਼੍ਰੀਲੰਕਾਈ ਟੀਮ ਨੂੰ ਹਰਾ ਦਿੱਤਾ ਦਿੱਤਾ ਸੀ ਅਤੇ 2017 'ਚ ਟੀਮ ਇੰਡੀਅ ਨੇ 3-0 ਨਾਲ ਸੀਰੀਜ਼ ਜਿੱਤੀ ਸੀ। ਭਾਰਤ ਕੋਲ ਘਰੇਲੂ ਮੈਦਾਨ 'ਤੇ ਸ਼੍ਰੀਲੰਕਾ ਖਿਲਾਫ ਲਗਾਤਾਰ ਤੀਜੀ ਸੀਰੀਜ਼ ਜਿੱਤਣ ਦਾ ਇਕ ਹੋਰ ਵੱਡਾ ਮੌਕਾ ਹੈ।PunjabKesariਲਗਾਤਾਰ 6 ਮੈਚਾਂ 'ਚ ਅਜੇਤੂ ਰਹੀ ਹੈ ਟੀਮ ਇੰਡੀਆ
ਪੁਣੇ ਦੀ ਹਾਰ ਤੋਂ ਬਾਅਦ ਸ਼੍ਰੀਲੰਕਾ ਨੇ ਭਾਰਤ 'ਚ ਟੀਮ ਇੰਡੀਆ ਖਿਲਾਫ ਕੁਲ 6 ਟੀ-20 ਖੇਡੇ ਜਿਸ 'ਚ ਇਕ ਵੀ ਮੈਚ ਨਹੀਂ ਜਿੱਤ ਸਕਿਆ। ਦੋਵਾਂ ਟੀਮਾਂ ਵਿਚਾਲੇ ਆਖਰੀ ਟੀ-20 ਮੁਕਾਬਲਾ ਸਾਲ 2018 'ਚ ਕੋਲੰਬੋ 'ਚ ਹੋਇਆ ਸੀ ਜਿਸ 'ਚ ਭਾਰਤ ਨੂੰ 6 ਵਿਕਟਾਂ ਨਾਲ ਜਿੱਤ ਮਿਲੀ ਸੀ। ਉਸ ਮੈਚ 'ਚ ਟੀਮ ਇੰਡੀਆ ਦੀ ਕਪਤਾਨੀ ਰੋਹਿਤ ਸ਼ਰਮਾ ਨੇ ਸਾਂਭੀ ਸੀ।PunjabKesari

 


Related News