ਭਾਰਤੀ ਟੀਮ ਨੇ ਫਿਰ ਛੱਡੇ ਇਕ ਓਵਰ ''ਚ 2 ਕੈਚ, ਸੋਸ਼ਲ ਮੀਡੀਆ ''ਤੇ ਬਣਿਆ ਮਜ਼ਾਕ

12/08/2019 11:49:14 PM

ਨਵੀਂ ਦਿੱਲੀ— ਹੈਦਰਾਬਾਦ 'ਚ ਭਾਰਤੀ ਫੀਲਡਰਾਂ ਦੇ ਲਈ ਸ਼ੁਰੂ ਹੋਇਆ ਬੈਡ ਲਕ ਤਿਰੂਵਨੰਤਪੁਰਮ ਦੇ ਮੈਦਾਨ 'ਤੇ ਵੀ ਨਾਲ ਰਿਹਾ। ਹੈਦਰਾਬਾਦ 'ਚ ਲਗਾਤਾਰ ਤਿੰਨ ਗੇਂਦਾਂ 'ਤੇ ਤਿੰਨ ਕੈਚ ਛੱਣ ਵਾਲੇ ਭਾਰਤੀ ਫੀਲਡਰਾਂ ਨੇ ਦੂਜੇ ਟੀ-20 ਦੇ ਦੌਰਾਨ ਵੀ ਇਕ ਹੀ ਓਵਰ 'ਚ 2 ਕੈਚ ਛੱਡ ਦਿੱਤੇ। ਖਾਸ ਗੱਲ ਸੀ ਕਿ ਦੋਵੇਂ ਹੀ ਕੈਚ ਆਸਾਨ ਸਨ। ਸਭ ਤੋਂ ਪਹਿਲਾਂ ਵਾਸ਼ਿੰਗਟਰ ਸੁੰਦਰ ਨੇ ਸਿੱਧਾ ਕੈਚ ਛੱਡਿਆ ਤੇ ਉਸ ਤੋਂ ਬਾਅਦ ਵਿਕਟਕੀਪਰ ਰਿਸ਼ਭ ਪੰਤ ਐਵਿਨ ਲੁਈਸ ਦਾ ਕੈਚ ਨਹੀਂ ਕਰ ਸਕੇ।
ਇੰਝ ਛੱਡੇ ਭਾਰਤੀ ਫੀਲਡਰਾਂ ਨੇ ਕੈਚ—
4.2 ਭੁਵਨੇਸ਼ਵਰ ਕੁਮਾਰ ਸਿਮੰਸ ਨੂੰ।
ਭੁਵਨੇਸ਼ਵਰ ਨੇ ਓਵਰ 4.2 ਦੀ ਗੇਂਦ ਕਰਵਾਈ। ਇਸ ਨੂੰ ਸਿਮੰਸ ਸਮਝ ਨਹੀਂ ਸਕੇ। ਉਸ ਨੇ ਇਕ ਉੱਚਾ ਸ਼ਾਟ ਲਗਾ ਦਿੱਤਾ। ਗੇਂਦ ਦੇ ਹੇਠਾ ਵਾਸ਼ਿੰਗਟਨ ਸੁੰਦਰ ਸੀ ਪਰ ਉਸ ਨੇ ਆਸਾਨ ਕੈਚ ਛੱਡ ਦਿੱਤਾ। ਕੈਚ ਛੱਡਣ ਤੋਂ ਬਾਅਦ ਸੁੰਦਰ ਨਰਾਜ਼ ਦਿਖੇ।
4.4 ਭੁਵਨੇਸ਼ਵਰ ਕੁਮਾਰ ਲੇਵਿਸ ਨੂੰ
ਭੁਵਨੇਸ਼ਵਰ ਨੇ ਓਵਰ 4.4 ਦੀ ਗੇਂਦ ਕਰਵਾਈ। ਲੇਵਿਸ ਨੇ ਵਿਕਟ ਤੋਂ ਪਿੱਛੇ ਹੱਟਦੇ ਹੋਏ ਇਸ ਨੂੰ ਥਰਡ ਮੈਨ ਵੱਲ ਖੇਡਣਾ ਚਾਹੁੰਦੇ ਸਨ। ਗੇਂਦ ਬੱਲੇ ਦਾ ਕਿਨਾਰਾ ਲੈਂਦੀ ਹੋਈ ਸਿੱਧੀ ਪੰਤ ਵੱਲ ਗਈ। ਪੰਤ ਨੇ ਇਕ ਹੱਥ ਨਾਲ ਗੇਂਦ ਨੂੰ ਕੈਚ ਕਰ ਲਿਆ ਪਰ ਛਲਾਂਗ ਲਗਾਉਂਦੇ ਹੋਏ ਜਦੋਂ ਉਹ ਮੈਦਾਨ 'ਤੇ ਡਿੱਗੇ ਤਾਂ ਉਸਦੇ ਹੱਥਾਂ 'ਚੋਂ ਗੇਂਦ ਨਿਕਲ ਗਈ।


ਦੋ ਕੈਚ ਛੱਡਣ 'ਤੇ ਭਾਰਤੀ ਟੀਮ ਦਾ ਸੋਸ਼ਲ ਮੀਡੀਆ 'ਤੇ ਵੀ ਬਣਿਆ ਮਜ਼ਾਕ

PunjabKesari


Related News