ਭਾਰਤੀ ਦੀ ਜਿੱਤ ’ਤੇ ਕੋਹਲੀ ਹੋਏ ਟਰੋਲ, ਪ੍ਰਸ਼ੰਸਕਾਂ ਨੇ ਕਿਹਾ- ਟੀਮ ਰਹਾਣੇ ਵੇਖ ਲੈਣਗੇ, ਤੁਸੀਂ ਛੁੱਟੀਆਂ ਵਧਾ ਲਓ

12/29/2020 4:34:24 PM

ਨਵੀਂ ਦਿੱਲੀ : ਅਜਿੰਕਿਆ ਰਹਾਣੇ ਦੀ ਕਪਤਾਨੀ ਵਿਚ ਭਾਰਤ ਨੇ ਆਸਟਰੇਲੀਆ ਨੂੰ ਦੂਜੇ ਬਾਕਸਿੰਗ ਡੇਅ ਟੈਸਟ ਵਿਚ 8 ਵਿਕਟਾਂ ਨਾਲ ਹਰਾ ਕੇ 4 ਮੈਚਾਂ ਦੀ ਸੀਰੀਜ਼ ਵਿਚ 1-1 ਨਾਲ ਬਰਾਬਰੀ ਕਰ ਲਈ ਹੈ। ਟੀਮ ਇਸ ਜਿੱਤ ਤੋਂ ਪ੍ਰਸ਼ੰਸਕ ਵੀ ਕਾਫ਼ੀ ਖ਼ੁਸ਼ ਹਨ। ਸੋਸ਼ਲ ਮੀਡੀਆ ਉੱਤੇ ਸਾਬਕਾ ਭਾਰਤੀ ਕ੍ਰਿਕਟਰਾਂ ਤੋਂ ਲੈ ਕੇ ਮੌਜੂਦਾ ਕ੍ਰਿਕਟਰਾਂ ਨੇ ਇਤਿਹਾਸਕ ਜਿੱਤ ਉੱਤੇ ਟੀਮ ਇੰਡੀਆ ਦੀ ਤਾਰੀਫ਼ ਕੀਤੀ। ਪੈਟਰਨਟੀ ਲੀਵ ਉੱਤੇ ਚੱਲ ਰਹੇ ਕਪਤਾਨ ਕੋਹਲੀ ਨੇ ਵੀ ਅਜਿੰਕਿਆ ਰਹਾਣੇ ਦੀ ਕਪਤਾਨੀ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੇ ਭਾਰਤੀ ਟੀਮ ਦੇ ਹੋਰ ਉਚਾਈਆਂ ’ਤੇ ਜਾਣ ਦੀ ਕਾਮਨਾ ਕੀਤੀ। ਹਾਲਾਂਕਿ ਇਸ ਦੌਰਾਨ ਵਿਰਾਟ ਕੋਹਲੀ ਦੇ ਆਲੋਚਕ ਉਨ੍ਹਾਂ ਨੂੰ ਟਰੋਲ ਕਰਣ ਤੋਂ ਬਾਜ ਨਹੀਂ ਆਏ।

ਇਹ ਵੀ ਪੜ੍ਹੋ : BCCI ਨੇ ਯੁਵਰਾਜ ਸਿੰਘ ਨੂੰ ਦਿੱਤਾ ਵੱਡਾ ਝਟਕਾ, ਨਹੀਂ ਦਿੱਤੀ ਸੰਨਿਆਸ ਤੋਂ ਵਾਪਸੀ ਦੀ ਮਨਜੂਰੀ

PunjabKesari

ਵਿਰਾਟ ਕੋਹਲੀ ਹੋਏ ਸੋਸ਼ਲ ਮੀਡੀਆ ਉੱਤੇ ਟਰੋਲ
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਟਵਿਟਰ ਉੱਤੇ ਲਿਖਿਆ, ‘ਇਹ ਜਿੱਤ ਸ਼ਾਨਦਾਰ ਹੈ, ਪੂਰੀ ਟੀਮ ਦੀ ਸ਼ਾਨਦਾਰ ਕੋਸ਼ਿਸ਼। ਮੈਂ ਟੀਮ ਲਈ ਅਤੇ ਖ਼ਾਸ ਤੌਰ ’ਤੇ ਅਜਿੰਕਿਆ ਰਹਾਣੇ ਲਈ ਬਹੁਤ ਖ਼ੁਸ਼ ਹਾਂ, ਜਿਸ ਨੇ ਕਪਤਾਨੀ ਕੀਤੀ। ਇੱਥੋਂ ਹੁਣ ਹੋਰ ਅੱਗੇ ਅਤੇ ਉਪਰ ਜਾਣਾ ਹੈ।’ ਵਿਰਾਟ ਕੋਹਲੀ ਨੇ ਜਿਵੇਂ ਹੀ ਇਹ ਪੋਸਟ ਸਾਂਝੀ ਕੀਤੀ ਉਨ੍ਹਾਂ ਦੇ ਆਲੋਚਕਾਂ ਨੇ ਉਨ੍ਹਾਂ ਨੂੰ ਟਰੋਲ ਕਰਣਾ ਸ਼ੁਰੂ ਕਰ ਦਿੱਤਾ। ਕੁੱਝ ਟਰੋਲਰਸ ਨੇ ਤਾਂ ਉਨ੍ਹਾਂ ਨੂੰ ਆਪਣੀ ਪੈਟਰਨਟੀ ਲੀਵ ਹੋਰ ਵਧਾਉਣ ਦੀ ਸਲਾਹ ਦਿੱਤੀ। ਉਥੇ ਹੀ ਇੱਕ ਪ੍ਰਸ਼ੰਸਕ ਨੇ ਇਹ ਲਿਖ ਦਿੱਤਾ ਕਿ ਤੁਸੀਂ ਆਪਣੇ ਬੱਚੇ ਦਾ ਧਿਆਨ ਰੱਖੋ ਟੀਮ ਇੰਡੀਆ ਨੂੰ ਰਹਾਣੇ ਸੰਭਾਲ ਲੈਣਗੇ।

PunjabKesari

PunjabKesari

PunjabKesari

ਇਹ ਵੀ ਪੜ੍ਹੋ : ਭਾਰਤ ਲਈ ਸਭ ਤੋਂ ਖ਼ੁਸ਼ਕਿਸਮਤ ਰਿਹਾ ਮੈਲਬੌਰਨ ਦਾ ਕ੍ਰਿਕਟ ਮੈਦਾਨ, 4 ਮੈਚ ਜਿੱਤ ਸਿਰਜਿਆ ਇਤਿਹਾਸ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News