IND vs BAN : ਦੂਜੇ ਟੈਸਟ ਲਈ ਕਾਨਪੁਰ ਪਹੁੰਚੀ ਭਾਰਤੀ ਟੀਮ
Tuesday, Sep 24, 2024 - 06:17 PM (IST)

ਕਾਨਪੁਰ– ਬੰਗਲਾਦੇਸ਼ ਵਿਰੁੱਧ 27 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਲੜੀ ਦੇ ਦੂਜੇ ਤੇ ਆਖਰੀ ਟੈਸਟ ਮੈਚ ਲਈ ਭਾਰਤੀ ਟੀਮ ਦੇ ਮੈਂਬਰ ਮੰਗਲਵਾਰ ਨੂੰ ਕਾਨਪੁਰ ਪਹੁੰਚੇ। ਭਾਰਤੀ ਟੀਮ ਦੇ ਮੈਂਬਰ ਟੁਕੜਿਆਂ ਵਿਚ ਇੱਥੇ ਪਹੁੰਚੇ। ਸਭ ਤੋਂ ਪਹਿਲਾਂ ਚਕੇਰੀ ਹਵਾਈ ਅੱਡੇ ਤੋਂ ਭਾਰਤੀ ਕੋਚ ਗੌਤਮ ਗੰਭੀਰ ਤੇ ਵਿਰਾਟ ਕੋਹਲੀ ਬਾਹਰ ਨਿਕਲੇ ਜਦਕਿ ਕੁਝ ਦੇਰ ਬਾਅਦ ਸ਼ੁਭਮਨ ਗਿੱਲ,ਰੋਹਿਤ ਸ਼ਰਮਾ ਨੂੰ ਉਦਯੋਗਿਕ ਨਗਰੀ ਵਿਚ ਆਗਮਨ ਹੋਇਆ। ਬਾਅਦ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵੀ ਕਾਨਪੁਰ ਪਹੁੰਚ ਗਿਆ।
ਦੋਵੇਂ ਟੀਮਾਂ ਬੁੱਧਵਾਰ ਨੂੰ ਇਤਿਹਾਸ ਗ੍ਰੀਨ ਪਾਰਕ ਸਟੇਡੀਅਮ ਵਿਚ ਵਾਰੀ-ਵਾਰੀ ਅਭਿਆਸ ਕਰਨਗੀਆਂ। ਦੋਵਾਂ ਟੀਮਾਂ ਨੂੰ ਸ਼ਹਿਰ ਦੇ ਇਕਲੌਤੇ ਤਿੰਨ ਸਿਤਾਰਾ ਹੋਟਲ ਲੈਂਡਮਾਰਕ ਵਿਚ ਠਹਿਰਾਇਆ ਗਿਆ ਹੈ। ਟੀਮਾਂ ਦੇ ਅਭਿਆਸ ਦੇ ਸ਼ੈਡਿਊਲ ਜਾਰੀ ਹੋਣਾ ਬਾਕੀ ਹੈ ਹਾਲਾਂਕਿ ਸੂਤਰਾਂ ਦਾ ਦਾਅਵਾ ਹੈ ਕਿ ਸਵੇਰੇ ਦੇ ਸੈਸ਼ਨ ਵਿਚ ਮਹਿਮਾਨ ਬੰਗਲਾਦੇਸ਼ ਦੀ ਟੀਮ ਗ੍ਰੀਨਪਾਰਕ ਵਿਚ ਨੈੱਟ ਪ੍ਰੈਕਟਿਸ ਕਰੇਗੀ ਜਦਕਿ ਸ਼ਾਮ ਨੂੰ ਭਾਰਤੀ ਟੀਮ ਅਭਿਆਸ ਸੈਸ਼ਨ ਵਿਚ ਹਿੱਸਾ ਲਵੇਗੀ।