ਸਟ੍ਰਾਂਜਾ ਮੈਮੋਰੀਅਲ ਮੁੱਕੇਬਾਜ਼ੀ ਟੂਰਨਾਮੈਂਟ ਲਈ ਭਾਰਤੀ ਟੀਮ ਸੋਫ਼ੀਆ ਰਵਾਨਾ
Friday, Feb 18, 2022 - 07:13 PM (IST)
ਨਵੀਂ ਦਿੱਲੀ- ਭਾਰਤ ਦੀ 17 ਮੈਂਬਰੀ ਮੁੱਕੇਬਾਜ਼ੀ ਟੀਮ 73ਵੇਂ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਬੁਲਗਾਰੀਆ ਲਈ ਰਵਾਨਾ ਹੋਈ ਜੋ ਯੂਰਪ ਦਾ ਸਭ ਤੋਂ ਪੁਰਾਣਾ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ ਹੈ। ਇਹ ਟੂਰਨਾਮੈਂਟ 18 ਤੋਂ 20 ਫਰਵਰੀ ਤਕ ਸੋਫੀਆ 'ਚ ਖੇਡਿਆ ਜਾਵੇਗਾ। ਭਾਰਤੀ ਮੁੱਕੇਬਾਜ਼ਾਂ ਦਾ ਇਸ ਸਾਲ ਦਾ ਇਹ ਪਹਿਲਾ ਵਿਦੇਸ਼ੀ ਟੂਰਨਾਮੈਂਟ ਹੈ।
ਅਭਿਆਸ ਦੇ ਦੌਰਾਨ ਸੱਟ ਦਾ ਸ਼ਿਕਾਰ ਹੋਣ ਨਾਲ 6 ਪੁਰਸ਼ ਮੁੱਕੇਬਾਜ਼ਾਂ ਨੂੰ ਪਿੱਛੇ ਹੱਟਣਾ ਪਿਆ ਜਿਸ ਨਾਲ 7 ਮੁੱਕੇਬਾਜ਼ ਹੀ ਪੁਰਸ਼ ਵਰਗ 'ਚ ਭਾਰਤੀ ਚੁਣੌਤੀ ਪੇਸ਼ ਕਰ ਸਕਣਗੇ। ਮਹਿਲਾ ਵਰਗ 'ਚ ਵੀ ਪੂਜਾ ਰਾਣੀ (81 ਕਿਲੋ), ਸੋਨੀਆ ਲਾਠੇਰ (57 ਕਿਲੋ) ਦੇ ਨਾਂ ਵਾਪਸ ਲੈਣ ਦੇ ਬਾਅਦ 10 ਹੀ ਮੁੱਕੇਬਾਜ਼ ਬਚੇ ਹਨ। ਭਾਰਤੀ ਖੇਡ ਅਥਾਰਿਟੀ ਨੇ ਕਿਹਾ ਕਿ ਸਰਕਾਰ ਟੀਮ ਦੀ ਹਿੱਸੇਦਾਰੀ ਦਾ ਪੂਰਾ ਖ਼ਰਚਾ ਝੱਲੇਗੀ।