ਭਾਰਤੀ ਟੀਮ ਕਾਫੀ ਹਦ ਤਕ ਸ਼ੇਤਰੀ ''ਤੇ ਨਿਰਭਰ : ਭੂਟੀਆ
Thursday, Oct 10, 2019 - 08:17 PM (IST)

ਕੋਲਕਾਤਾ— ਸਾਬਕਾ ਕਪਤਾਨ ਬਾਈਚੁੰਗ ਭੂਟੀਆ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਫੁੱਟਬਾਲ ਟੀਮ ਦੀ ਫਰੰਟਲਾਈਨ ਕਾਫੀ ਹਦ ਤਕ ਸੁਨੀਲ ਸ਼ੇਤਰੀ ਦੇ ਪ੍ਰਦਰਸ਼ਨ 'ਤੇ ਨਿਰਭਰ ਕਰਦੀ ਹੈ ਤੇ ਗੋਲ ਕਰਨ ਦੇ ਮੌਕੇ ਬਣਾਉਣ ਦੇ ਲਈ ਦੂਜੇ ਖਿਡਾਰੀਆਂ ਨੂੰ ਵੀ ਖੇਡ ਦੇ ਪੱਧਰ ਨੂੰ ਉੱਚਾ ਕਰਨਾ ਹੋਵੇਗਾ। ਭੂਟੀਆ ਨੇ ਕਿਹਾ ਕਿ ਟੀਮ ਦੀ ਫਰੰਟਲਾਈਨ ਨੇ ਵਿਸ਼ਵ ਕੱਪ ਕੁਆਲੀਫਾਈਰ ਦੇ ਪਿਛਲੇ ਦੋ ਮੁਕਾਬਲਿਆਂ 'ਚ ਵਧੀਆ ਖੇਡ ਦਿਖਾਇਆ ਤੇ 15 ਅਕਤੂਬਰ ਨੂੰ ਬੰਗਲਾਦੇਸ਼ ਵਿਰੁੱਧ ਹੋਣ ਵਾਲੇ ਮੁਕਾਬਲੇ 'ਚ ਫਰੰਟਲਾਈਨ ਦੇ ਖਿਡਾਰੀਆਂ 'ਤੇ ਮੈਚ ਜਿੱਤਣ ਦੀ ਜ਼ਿੰਮੇਵਾਰੀ ਹੋਵੇਗੀ। ਭੂਟੀਆ ਨੇ ਕਿਹਾ ਕਿ ਸਾਡੀ ਮੁੱਖ ਚਿੰਤਾ ਫਰੰਟਲਾਈਨ ਦੇ ਖਿਡਾਰੀਆਂ ਦੀ ਰਹੀ ਹੈ ਤੇ ਜੇਕਰ ਟੀਮ ਆਪਣੇ ਪ੍ਰਦਰਸ਼ਨ ਨੂੰ ਬਣਾਏ ਰੱਖਦੀ ਹੈ ਤਾਂ ਵਧੀਆ ਹੋਵੇਗਾ। ਹੁਣ ਬੰਗਲਾਦੇਸ਼ ਵਿਰੁੱਧ ਮੈਚ ਜਿੱਤਣ ਖਿਡਾਰੀਆਂ ਦੇ ਲਈ ਵੱਡੀ ਚੁਣੌਤੀ ਹੋਵੇਗੀ।