ਟੀ-20 ਵਿਸ਼ਵ ਕੱਪ ਤੋਂ ਇਲਾਵਾ ਪੂਰਾ ਸਾਲ ਕੀ ਕਰੇਗੀ ਭਾਰਤੀ ਟੀਮ, ਦੇਖੋ ਪੂਰਾ ਸ਼ੈਡਿਊਲ

01/01/2020 10:54:11 PM

ਨਵੀਂ ਦਿੱਲੀ— ਜੇਕਰ ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਕੱਢ ਦਿੱਤਾ ਜਾਵੇ ਤਾਂ ਸਾਲ 2019 ਭਾਰਤੀ ਕ੍ਰਿਕਟ ਟੀਮ ਦੇ ਲਈ ਸ਼ਾਨਦਾਰ ਰਿਹਾ ਹੈ। ਹਾਲਾਂਕਿ ਇਸ ਸਾਲ ਟੀਮ ਦੀਆਂ ਨਜ਼ਰਾਂ ਟੀ-20 ਵਿਸ਼ਵ ਕੱਪ 'ਚ ਜਿੱਤ ਕੇ ਇਸ ਘਾਟ ਨੂੰ ਦੂਰ ਕਰਨ ਦੀ ਹੋਵੇਗੀ। ਆਸਟਰੇਲੀਆ 'ਚ ਹੋਣ ਵਾਲੇ ਆਈ. ਸੀ. ਸੀ. ਕ੍ਰਿਕਟ ਟੀ-20 ਵਿਸ਼ਵ ਕੱਪ ਤੋਂ ਇਲਾਵਾ ਇਸ ਸਾਲ ਭਾਰਤ ਦਾ ਸ਼ੈਡਿਊਲ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਤੇ ਕਿਹੜੇ ਦੇਸ਼ਾਂ ਦੇ ਨਾਲ ਕਦੋ-ਕਦੋ ਕਿਹੜੀ ਸੀਰੀਜ਼ ਖੇਡੇ ਜਾਵੇਗੀ।
ਇਹ ਹੈ ਪੂਰਾ ਸ਼ੈਡਿਊਲ—
ਸ਼੍ਰੀਲੰਕਾ ਦਾ ਭਾਰਤ ਦੌਰਾ, ਟੀ-20 ਸੀਰੀਜ਼ (5 ਜਨਵਰੀ - 10 ਜਨਵਰੀ)
5 ਜਨਵਰੀ, ਸਥਾਨ: ਬਰਸਾਪਾਰਾ ਸਟੇਡੀਅਮ, ਗੁਹਾਟੀ
7 ਜਨਵਰੀ, ਸਥਾਨ: ਹੋਲਕਰ ਸਟੇਡੀਅਮ, ਇੰਦੌਰ
10 ਜਨਵਰੀ, ਸਥਾਨ: ਐਮ. ਸੀ. ਏ. ਸਟੇਡੀਅਮ, ਪੁਣੇ
ਆਸਟਰੇਲੀਆ ਦਾ ਭਾਰਤ ਦੌਰਾ, ਵਨ ਡੇ ਸੀਰੀਜ਼ (14 ਜਨਵਰੀ - 19 ਜਨਵਰੀ)
14 ਜਨਵਰੀ, ਸਥਾਨ: ਵਾਨਖੇੜੇ ਸਟੇਡੀਅਮ, ਮੁੰਬਈ
17 ਜਨਵਰੀ, ਸਥਾਨ: ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਰਾਜਕੋਟ
19 ਜਨਵਰੀ, ਸਥਾਨ: ਐਮ ਚਿੰਨਾਸਵਾਮੀ ਸਟੇਡੀਅਮ, ਬੈਂਗਲੁਰੂ
ਭਾਰਤ ਦਾ ਨਿਊਜ਼ੀਲੈਂਡ ਦੌਰਾ (24 ਜਨਵਰੀ - 4 ਮਾਰਚ)
ਭਾਰਤ ਮਹੀਨੇ ਭਰ ਚੱਲਣ ਵਾਲੀ ਆਲ-ਫਾਰਮੈੱਟ ਸੀਰੀਜ਼ ਖੇਡਣ ਲਈ ਨਿਊਜ਼ੀਲੈਂਡ ਦਾ ਦੌਰਾ ਕਰੇਗਾ। ਇਸ 'ਚ ਪੰਜ ਟੀ-20, ਤਿੰਨ ਵਨ ਡੇ ਤੇ 2 ਟੈਸਟ ਮੈਚ ਸ਼ਾਮਲ ਹਨ।
24 ਜਨਵਰੀ, ਪਹਿਲਾ ਟੀ-20 ਸਥਾਨ: ਈਡਨ ਪਾਰਕ, ​​ਆਕਲੈਂਡ
26 ਜਨਵਰੀ, ਦੂਜਾ ਟੀ-20 ਸਥਾਨ: ਈਡਨ ਪਾਰਕ, ​​ਆਕਲੈਂਡ
29 ਜਨਵਰੀ, ਤੀਜਾ ਟੀ-20 ਸਥਾਨ: ਸੇਡਾਨ ਪਾਰਕ, ​​ਹੈਮਿਲਟਨ
31 ਜਨਵਰੀ, ਚੌਥਾ ਟੀ-20 ਸਥਾਨ: ਵੈਸਟਪੈਕ ਸਟੇਡੀਅਮ, ਵੈਲਿੰਗਟਨ
2 ਫਰਵਰੀ, 5ਵਾਂ ਟੀ-20 ਸਥਾਨ: ਬੇ ਓਵਲ, ਮਾਊਂਟ ਮਾਊਂਗਾਨੁਈ
5 ਫਰਵਰੀ, ਪਹਿਲਾ ਵਨ ਡੇ; ਸਥਾਨ: ਸੇਡਾਨ ਪਾਰਕ, ​​ਹੈਮਿਲਟਨ
8 ਫਰਵਰੀ, ਦੂਜਾ ਵਨ ਡੇ; ਸਥਾਨ: ਈਡਨ ਪਾਰਕ, ​​ਆਕਲੈਂਡ
11 ਫਰਵਰੀ, ਤੀਜਾ ਵਨ ਡੇ; ਸਥਾਨ: ਬੇ ਓਵਲ, ਮਾਊਂਟ ਮਾਊਂਗਾਨੁਈ
21 ਫਰਵਰੀ, ਪਹਿਲਾ ਟੈਸਟ; ਸਥਾਨ: ਵੈਸਟਪੈਕ ਸਟੇਡੀਅਮ, ਵੈਲਿੰਗਟਨ
29 ਫਰਵਰੀ, ਦੂਜਾ ਟੈਸਟ; ਸਥਾਨ: ਹੈਗਲੇ ਓਵਲ, ਕ੍ਰਾਈਸਚਰਚ
ਦੱਖਣੀ ਅਫਰੀਕਾ ਦਾ ਭਾਰਤ ਦੌਰਾ (12 ਮਾਰਚ - 18 ਮਾਰਚ)
12 ਮਾਰਚ, ਪਹਿਲਾ ਵਨ ਡੇ; ਸਥਾਨ: ਐਚ. ਪੀ. ਸੀ. ਏ. ਸਟੇਡੀਅਮ, ਧਰਮਸ਼ਾਲਾ
15 ਮਾਰਚ, ਦੂਜਾ ਵਨ ਡੇ; ਸਥਾਨ: ਅਟਲ ਬਿਹਾਰੀ ਵਾਜਪਾਈ ਸਟੇਡੀਅਮ, ਲਖਨਾਊ
18 ਮਾਰਚ, ਤੀਜਾ ਵਨ ਡੇ; ਸਥਾਨ: ਈਡਨ ਗਾਰਡਨ, ਕੋਲਕਾਤਾ
ਇੰਡੀਅਨ ਪ੍ਰੀਮੀਅਰ ਲੀਗ 2020 (ਮਾਰਚ 28 - ਮਈ 24)
ਮਾਰਚ ਦੇ ਆਖਰ 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 13ਵਾਂ ਸੀਜ਼ਨ ਸ਼ੁਰੂ ਹੋਵੇਗਾ। ਟੀਮਾਂ ਚੁਣੀਆਂ ਜਾ ਚੁੱਕੀਆਂ ਹਨ ਤੇ ਖਿਡਾਰੀਆਂ ਦੀ ਨੀਲਾਮੀ ਪ੍ਰਕਿਰਿਆ ਵੀ ਪੂਰੀ ਹੋ ਚੁੱਕੀ ਹੈ। ਹਾਂਲਕਿ ਦੇਖਣਾ ਇਹ ਹੋਵੇਗਾ ਕੀ 2020 'ਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਸ ਟਰਾਫੀ ਬਚਾ ਕੇ ਰੱਖ ਸਕਦੀ ਹੈ ਜਾਂ ਨਹੀਂ।
ਸ਼੍ਰੀਲੰਕਾ ਦਾ ਭਾਰਤ ਦੌਰਾ (ਜੁਲਾਈ)
ਇਸ ਦੌਰੇ ਦੇ ਲਈ ਫਿਲਹਾਲ ਅਧਿਕਾਰਿਕ ਤਾਰੀਖਾਂ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਰਤ 3 ਮੈਚਾਂ ਦੀ ਵਨ ਡੇ ਤੇ ਟੀ-20 ਸੀਰੀਜ਼ ਲਈ ਆਪਣੇ ਦੱਖਣੀ ਗੁਆਢੀ ਦੇਸ਼ ਸ਼੍ਰੀਲੰਕਾ ਦਾ ਦੌਰੇ ਕਰੇਗਾ।
ਏਸ਼ੀਆ ਕੱਪ (ਸਤੰਬਰ)
ਪਾਕਿਸਤਾਨ ਦੇ ਕੋਲ ਏਸ਼ੀਆ ਕੱਪ 2020 ਦੇ ਅਧਿਕਾਰ ਹਨ, ਇਸ ਲਈ ਭਾਰਤ ਨੇ ਇਸ ਟੂਰਨਾਮੈਂਟ ਵਿਚ ਭਾਗੀਦਾਰੀ ਦੀ ਸਥਿਤੀ ਦੀ ਪੁਸ਼ਟੀ ਫਿਲਹਾਲ ਨਹੀਂ ਕੀਤੀ ਹੈ। ਰਿਪੋਰਟਸ ਦੇ ਅਨੁਸਾਰ ਜੂਨ 'ਚ ਬੋਰਡ ਦੀ ਬੈਠਕ 'ਚ ਇਸ 'ਤੇ ਵਿਚਾਰ ਕੀਤਾ ਜਾਵੇਗਾ, ਜਿਸ ਤੋਂ ਬਾਅਦ ਆਖਰੀ ਫੈਸਲਾ ਲਿਆ ਜਾਵੇਗਾ।
ਇੰਗਲੈਂਡ ਦੀ ਭਾਰਤ ਫੇਰੀ (ਸਤੰਬਰ - ਅਕਤੂਬਰ 2020)
ਨਵੰਬਰ 'ਚ ਆਈ. ਸੀ. ਸੀ. ਟੀ-20 ਵਰਲਡ ਕੱਪ ਤੋਂ ਪਹਿਲਾਂ ਇੰਗਲੈਂਡ ਸੀਮਿਤ ਓਵਰਾਂ ਦੀ ਸੀਰੀਜ਼ ਦੇ ਲਈ ਭਾਰਤ ਦਾ ਦੌਰਾ ਕਰੇਗਾ।
ਆਈ. ਸੀ. ਸੀ. ਟੀ-20 ਵਰਲਡ ਕੱਪ 2020 (ਆਸਟਰੇਲੀਆ 'ਚ ਅਕਤੂਬਰ ਤੋਂ ਨਵੰਬਰ ਤਕ)
ਆਈ. ਸੀ. ਸੀ. ਟੀ-20 ਵਰਲਡ ਕੱਪ ਲਈ ਭਾਰਤ ਨੂੰ ਮੇਜ਼ਬਾਨ ਦੇਸ਼ ਆਸਟਰੇਲੀਆ ਦੀ ਯਾਤਰਾ ਦੀ ਜ਼ਰੂਰਤ ਹੋਵੇਗੀ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ ਦੱਖਣੀ ਅਫਰੀਕਾ ਖਿਲਾਫ ਕਰੇਗਾ, ਜਿਸ ਤੋਂ ਬਾਅਦ ਉਸਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ।
ਆਸਟਰੇਲੀਆ ਦਾ ਭਾਰਤ ਦੌਰਾ (ਨਵੰਬਰ 2020 - ਦਸੰਬਰ 2020)
ਟੀ -20 ਵਿਸ਼ਵ ਕੱਪ ਤੋਂ ਬਾਅਦ, ਭਾਰਤ ਦਾ ਸਾਲ ਦਾ ਅੰਤਮ ਦੌਰਾ ਆਸਟਰੇਲੀਆ ਦੇ ਲਈ ਹੋਵੇਗਾ। ਇਸ ਦੌਰਾਨ ਭਾਰਤ 4 ਟੈਸਟ ਤੇ 3 ਵਨ ਡੇ ਮੈਚ ਖੇਡੇਗਾ। ਅਜਿਹੀਆ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਸ ਦੌਰਾਨ ਗੁਲਾਬੀ ਗੇਂਦ ਦਾ ਟੈਸਟ ਵੀ ਖੇਡਿਆ ਜਾ ਸਕਦਾ ਹੈ।


Gurdeep Singh

Content Editor

Related News