ਸੈਮੀਫਾਈਨਲ ਮੈਚ ਹਾਰਨ ਦੇ ਬਾਅਦ BCCI ਨੇ ਟੀਮ ਇੰਡੀਆ ਬਾਰੇ ਦਿੱਤਾ ਇਹ ਬਿਆਨ
Friday, Jul 12, 2019 - 04:37 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਕਾਰਜਵਾਹਕ ਪ੍ਰਧਾਨ ਸੀ.ਕੇ. ਖੰਨਾ ਨੇ ਕਿਹਾ ਕਿ ਭਾਰਤੀ ਟੀਮ ਨੇ ਸੈਮੀਫਾਈਨਲ 'ਚ ਭਰਪੂਰ ਕੋਸ਼ਿਸ਼ ਕੀਤੀ ਪਰ ਇਹ ਉਨ੍ਹਾਂ ਦਾ ਦਿਨ ਨਹੀਂ ਸੀ। ਖੰਨਾ ਨੇ ਕਿਹਾ, ''ਇਹ ਇਕ ਮੁਸ਼ਕਲ ਮੁਕਾਬਲਾ ਸੀ। ਸਾਡੇ ਖਿਡਾਰੀਆਂ ਨੇ ਦਿਲ ਲਾ ਕੇ ਮੈਚ ਖੇਡਿਆ। ਕੋਈ ਵੀ ਹਾਰਨਾ ਨਹੀਂ ਚਾਹੁੰਦਾ। ਸਾਡੇ ਖਿਡਾਰੀਆਂ ਨੇ ਆਪਣੀ ਪੂਰੀ ਕੋਸ਼ਿਸ ਕੀਤੀ ਪਰ ਇਹ ਸਾਡਾ ਦਿਨ ਨਹੀਂ ਸੀ।
ਭਾਰਤ ਨੂੰ ਸੈਮੀਫਾਈਨਲ 'ਚ ਨਿਊਜ਼ੀਲੈਂਡ ਤੋਂ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਟੀਮ ਵਰਲਡ ਕੱਪ ਤੋਂ ਬਾਹਰ ਹੋ ਗਈ ਸੀ। ਉਨ੍ਹਾਂ ਕਿਹਾ, ਵਿਰਾਟ ਕੋਹਲੀ ਦੀ ਕਪਤਾਨੀ 'ਚ ਟੀਮ ਇੰਡੀਆ ਨੇ ਲੀਗ ਪੜਾਅ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਮੈਨੂੰ ਵਿਸ਼ਵਾਸ ਹੈ ਕਿ ਸਾਡੀ ਟੀਮ ਹੋਰ ਮਿਹਨਤ ਕਰੇਗੀ ਅਤੇ ਭਵਿੱਖ 'ਚ ਕਾਮਯਾਬੀ ਹਾਸਲ ਕਰਗੀ। ਬੀ.ਸੀ.ਸੀ.ਆਈ. ਦੇ ਕਾਰਜਵਾਹਕ ਪ੍ਰਧਾਨ ਨੇ ਨਿਊਜ਼ੀਲੈਂਡ ਨੂੰ ਜਿੱਤ ਦੀ ਵਧਾਈ ਅਤੇ ਫਾਈਨਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ।