ਭਾਰਤੀ ਤਲਵਾਰਬਾਜ਼ ਭਵਾਨੀ ਦੇਵੀ ਨੇ ਬੈਲਜੀਅਮ ਟੂਰਨਾਮੈਂਟ ''ਚ ਜਿੱਤਿਆ ਚਾਂਦੀ ਤਮਗਾ
Sunday, Sep 29, 2019 - 11:39 PM (IST)

ਚੇਨਈ— ਭਾਰਤ ਦੀ ਸੀ. ਏ. ਭਵਾਨੀ ਦੇਵੀ ਨੇ ਐਤਵਾਰ ਨੂੰ ਬੈਲਜੀਅਮ ਦੇ ਘੇਂਟ 'ਚ ਤੋਰਨੋਈ ਸੇਟੇਲਾਈਟ ਤਲਵਾਰਬਾਜ਼ੀ ਮੁਕਾਬਲੇ (ਵਿਸ਼ਵ ਪੱਧਰ) 'ਚ ਮਹਿਲਾ ਸਾਬਰੇ ਵਿਅਕਤੀਗਤ ਵਰਗ ਦਾ ਚਾਂਦੀ ਤਮਗਾ ਜਿੱਤਿਆ। ਇੱਥੇ ਮਿਲੀ ਜਾਣਕਾਰੀ ਅਨੁਸਾਰ ਚੇਨਈ 'ਚ ਜੰਮੀ ਤਲਵਾਰਬਾਜ਼ ਭਵਾਨੀ ਦੇਵੀ ਨੂੰ ਫਾਈਨਲ 'ਚ ਅਜਰਬੇਜਾਨ ਦੀ ਬਾਸ਼ਤਾ ਅਨਾ ਦੇ ਖਿਲਾਫ 10-15 ਨਾਲ ਹਾਰ ਝਲਣੀ ਪਈ। ਭਵਾਨੀ ਦੇਵੀ ਨੇ ਸੈਮੀਫਾਈਨਲ 'ਚ ਇਟਲੀ ਦੀ ਮਾਰਟਿਨਾ ਪੇਰਤਾਗਾਲਿਆ ਨੂੰ ਹਰਾਇਆ।