ਇੰਡੀਅਨ ਸੁਪਰ ਲੀਗ: ਏ.ਟੀ.ਕੇ. ਅਤੇ ਕੇਰਲ ਬਲਾਸਟਰਸ ਦਾ ਮੈਚ ਗੋਲ ਰਹਿਤ ਸਮਾਪਤ

11/18/2017 1:30:09 PM

ਕੋਚੀ, (ਬਿਊਰੋ)— ਮੌਜੂਦਾ ਚੈਂਪੀਅਨ ਏ.ਟੀ.ਕੇ. ਅਤੇ ਕੇਰਲ ਬਲਾਸਟਰਸ ਐੱਫ.ਸੀ. ਵਿਚਾਲੇ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਦਾ ਉਦਘਾਟਨ ਮੈਚ ਅੱਜ ਇੱਥੇ ਗੋਲਰਹਿਤ ਬਰਾਬਰੀ 'ਤੇ ਸਮਾਪਤ ਹੋਇਆ।
ਬਲਾਸਟਰਸ ਨੇ ਪਹਿਲੇ ਹਾਫ 'ਚ ਕੁਝ ਚੰਗੇ ਮੌਕੇ ਬਣਾਏ ਪਰ ਉਹ ਏ.ਟੀ.ਕੇ. ਸੀ ਜੋ ਅਸਲ 'ਚ ਗੋਲ ਕਰਨ ਦੇ ਕਰੀਬ ਪਹੁੰਚਿਆ ਪਰ ਜੋਸ ਬ੍ਰਾਂਕੋ ਦੇ ਸੱਜੇ ਪੈਰ ਨਾਲ ਲਗਾਇਆ ਗਿਆ ਸ਼ਾਟ ਕ੍ਰਾਸਬਾਰ ਦੇ ਉਪਰੋਂ ਦੀ ਬਾਹਰ ਨਿਕਲ ਗਿਆ। ਮੈਚ 'ਚ ਕੋਈ ਵੀ ਖਿਡਾਰੀ ਆਪਣੀ ਛਾਪ ਛੱਡਣ 'ਚ ਅਸਫਲ ਰਿਹਾ। ਇਸ ਮੈਚ ਨਾਲ ਦੋਹਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ।


Related News