ਆਸਟਰੇਲੀਆ ਖਿਲਾਫ ਪਹਿਲੇ 3 ਵਨਡੇ ਲਈ ਭਾਰਤੀ ਟੀਮ ਦੀ ਚੋਣ ਅੱਜ, ਅਸ਼ਵਿਨ ''ਤੇ ਸਸਪੈਂਸ

09/10/2017 9:42:33 AM

ਨਵੀਂ ਦਿੱਲੀ— ਆਸਟਰੇਲੀਆ ਖਿਲਾਫ ਪਹਿਲੇ 3 ਵਨਡੇ ਮੈਚਾਂ ਲਈ ਭਾਰਤੀ ਟੀਮ ਦਾ ਚੋਣ ਅੱਜ ਕੀਤੀ ਜਾਵੇਗੀ ਅਤੇ ਇਸ ਵਿਚ ਫੈਸਲਾ ਲਿਆ ਜਾਵੇਗਾ ਕਿ ਭਾਰਤੀ ਟੀਮ ਦੇ ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਕਾਊਂਟੀ ਚੈਂਪੀਅਨਸ਼ਿਪ ਨੂੰ ਵਿਚ-ਵਿਚਾਲੇ ਛੱਡ ਕੇ ਬੁਲਾਇਆ ਜਾਵੇ ਜਾਂ ਨਾ। ਅਸ਼ਵਿਨ ਇਸ ਸਮੇਂ ਇੰਗਲਿਸ਼ ਕਾਊਂਟੀ ਵਿਚ ਵਾਰੇਸਟਰਸ਼ਰ ਲਈ ਖੇਡ ਰਹੇ ਹਨ ਅਤੇ ਉਨ੍ਹਾਂ ਦੀ ਸੰਧੀ 4 ਮੈਚਾਂ ਦੀ ਹੈ, ਜਿਸ ਵਿਚੋਂ ਹੁਣ ਤੱਕ ਦੋ ਹੀ ਮੈਚ ਹੋਏ ਹਨ। ਅਸ਼ਵਿਨ ਨੂੰ ਹੁਣ 12 ਤੋਂ 15 ਸਤੰਬਰ ਤੱਕ ਲਿਸੇਸਟਰਸ਼ਰ ਖਿਲਾਫ ਘਰੇਲੂ ਮੈਚ ਖੇਡਣਾ ਹੈ ਅਤੇ ਆਖਰੀ ਮੈਚ 25 ਤੋਂ 28 ਸਤੰਬਰ ਤੱਕ ਡਰਹਮ ਖਿਲਾਫ ਹੋਵੇਗਾ। ਜੇਕਰ ਅਸ਼ਵਿਨ ਨੂੰ ਇਨ੍ਹਾਂ ਦੋਨਾਂ ਮੈਚਾਂ ਵਿਚ ਖੇਡਣ ਲਈ ਆਗਿਆ ਦਿੱਤੀ ਜਾਂਦੀ ਹੈ, ਤਾਂ ਉਹ ਆਸਟਰੇਲੀਆ ਖਿਲਾਫ ਵਨਡੇ ਮੈਚਾਂ ਲਈ ਉਪਲੱਬਧ ਨਹੀਂ ਹੋ ਸਕਣਗੇ। ਅਕਸ਼ਰ ਪਟੇਲ ਅਤੇ ਯੁਜਵੇਂਦਰ ਚਹਿਲ ਵਧੀਆ ਪ੍ਰਦਰਸ਼ਨ ਕਰ ਰਹੇ ਹਨ, ਤਾਂ ਚੋਣਕਰਤਾ ਅਸ਼ਵਿਨ ਨੂੰ ਕਾਊਂਟੀ ਮੈਚਾਂ ਦਾ ਤਜ਼ਰਬਾ ਪੂਰਾ ਕਰਨ ਦੀ ਆਗਿਆ ਦੇ ਸਕਦੇ ਹਨ।
ਭੁਵਨੇਸ਼ਵਰ ਕੁਮਾਰ ਜਾਂ ਜਸਪ੍ਰੀਤ ਬੁਮਰਾਹ ਨੂੰ ਜੇਕਰ ਆਰਾਮ ਦਿੱਤਾ ਜਾਂਦਾ ਹੈ ਤਾਂ ਇਨ੍ਹਾਂ ਦੀ ਜਗ੍ਹਾ ਉਮੇਸ਼ ਯਾਦਵ ਜਾਂ ਮੁਹੰਮਦ ਸ਼ਮੀ ਨੂੰ ਪਹਿਲੇ ਤਿੰਨ ਮੈਚਾਂ ਲਈ ਬੁਲਾਇਆ ਜਾਵੇ ਤਾਂ ਇਹ ਦਿਲਚਸਪ ਹੋਵੇਗਾ। ਬੱਲੇਬਾਜ਼ੀ ਲਾਈਨ ਅੱਪ ਸਟੀਕ ਦਿਸਦਾ ਹੈ, ਜਿਸ ਵਿਚ ਸਾਰੇ ਚੋਟੀ ਦੇ ਖਿਡਾਰੀ ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇ.ਐਲ. ਰਾਹੁਲ, ਕੇਦਾਰ ਜਾਧਵ, ਮਹਿੰਦਰ ਸਿੰਘ ਦੀ ਚੋਣ ਤੈਅ ਹੈ। ਹਾਰਦਿਕ ਪੰਡਯਾ ਦੇ ਆਲਰਾਊਂਡਰ ਦੇ ਤੌਰ ਉੱਤੇ ਚੁਣੇ ਜਾਣ ਦੀ ਉਮੀਦ ਹੈ।


Related News