ਵਾਪਸੀ ਕਰਦਿਆਂ ਹੀ ਭਾਰਤੀ ਟੀਮ ਦੇ ਕਪਤਾਨ ਬਣੇ ਜਸਪ੍ਰੀਤ ਬੁਮਰਾਹ, ਰਿੰਕੂ ਸਿੰਘ ਨੂੰ ਵੀ ਮਿਲਿਆ ਮੌਕਾ

Monday, Jul 31, 2023 - 11:38 PM (IST)

ਵਾਪਸੀ ਕਰਦਿਆਂ ਹੀ ਭਾਰਤੀ ਟੀਮ ਦੇ ਕਪਤਾਨ ਬਣੇ ਜਸਪ੍ਰੀਤ ਬੁਮਰਾਹ, ਰਿੰਕੂ ਸਿੰਘ ਨੂੰ ਵੀ ਮਿਲਿਆ ਮੌਕਾ

ਨਵੀਂ ਦਿੱਲੀ (ਭਾਸ਼ਾ): ਲੰਬੇ ਸਮੇਂ ਤੋਂ ਸੱਟਾਂ ਕਾਰਨ ਬਾਹਰ ਚੱਲ ਰਹੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਭਾਰਤੀ ਟੀਮ 'ਚ ਵਾਪਸੀ ਕੀਤੀ ਹੈ ਅਤੇ ਉਹ ਡਬਲਿਨ 'ਚ ਆਇਰਲੈਂਡ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਸੀਰੀਜ਼ 'ਚ ਟੀਮ ਦੀ ਅਗਵਾਈ ਕਰੇਗਾ। ਆਇਰਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਇਹ ਸੀਰੀਜ਼ 18 ਤੋਂ 23 ਅਗਸਤ ਤੱਕ ਖੇਡੀ ਜਾਵੇਗੀ। ਬੁਮਰਾਹ ਦੀ ਪਿੱਠ ਦੀ ਸੱਟ ਲਈ ਨਿਊਜ਼ੀਲੈਂਡ ਵਿਚ ਅਪਰੇਸ਼ਨ ਹੋਇਆ ਸੀ ਅਤੇ ਉਹ ਪਿਛਲੇ ਕੁਝ ਸਮੇਂ ਤੋਂ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨ.ਸੀ.ਏ.) ਵਿਚ ਮੁੜ ਵਸੇਬੇ 'ਤੇ ਹਨ। ਇਸ ਤੇਜ਼ ਗੇਂਦਬਾਜ਼ ਨੇ ਅਲੂਰ 'ਚ ਮੁੰਬਈ ਦੇ ਖ਼ਿਲਾਫ਼ ਹਾਲ ਹੀ ਦੇ ਮੈਚ 'ਚ 10 ਓਵਰਾਂ ਦਾ ਆਪਣਾ ਕੋਟਾ ਗੇਂਦਬਾਜ਼ੀ ਕੀਤੀ।

ਇਹ ਖ਼ਬਰ ਵੀ ਪੜ੍ਹੋ - ਬੱਚੇ ਕੋਲੋਂ ਪਿਓ ਦੇ ਗੋਲ਼ੀ ਲੱਗਣ ਦੇ ਮਾਮਲੇ 'ਚ ਆਇਆ ਨਵਾਂ ਮੋੜ, ਪੁਲਸ ਨੇ ਬਿਆਨ ਕੀਤਾ ਘਟਨਾ ਦਾ ਸੱਚ (ਵੀਡੀਓ)

ਚੋਣਕਾਰਾਂ ਨੇ ਕਰਨਾਟਕ ਦੇ ਤੇਜ਼ ਗੇਂਦਬਾਜ਼ ਕ੍ਰਿਸ਼ਨਾ ਨੂੰ ਵੀ ਟੀਮ ਵਿਚ ਸ਼ਾਮਲ ਕੀਤਾ ਹੈ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਭਾਰਤ ਲਈ ਆਪਣਾ ਆਖਰੀ ਮੈਚ ਪਿਛਲੇ ਸਾਲ ਅਗਸਤ ਵਿਚ ਜ਼ਿੰਬਾਬਵੇ ਖ਼ਿਲਾਫ਼ ਵਨਡੇ ਵਜੋਂ ਖੇਡਿਆ ਸੀ। ਇਸ ਤੋਂ ਬਾਅਦ ਉਸ ਦਾ ਸਟਰੈਸ ਫ੍ਰੈਕਚਰ ਦਾ ਆਪਰੇਸ਼ਨ ਹੋਇਆ। ਰੁਤੂਰਾਜ ਗਾਇਕਵਾੜ ਨੂੰ ਟੀਮ ਦਾ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪਤਨੀ ਦਾ ਵਹਿਸ਼ੀਪੁਣਾ: ਕੁਹਾੜੀ ਨਾਲ ਪਤੀ ਦੇ ਟੋਟੇ ਕਰ ਨਹਿਰ 'ਚ ਸੁੱਟੇ, ਫੜੇ ਜਾਣ 'ਤੇ ਦੱਸੀ ਇਹ ਵਜ੍ਹਾ

ਆਇਰਲੈਂਡ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ:

ਜਸਪ੍ਰੀਤ ਬੁਮਰਾਹ (ਕਪਤਾਨ), ਰੁਤੂਰਾਜ ਗਾਇਕਵਾੜ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਸੰਜੂ ਸੈਮਸਨ (ਵਿਕਟਕੀਪਰ), ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਸ਼ਾਹ ਅਹਿਮਦ, ਰਵੀ ਬਿਸ਼ਨੋਈ, ਪ੍ਰਸਿੱਧ ਕ੍ਰਿਸ਼ਨਾ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ, ਅਵੇਸ਼ ਖ਼ਾਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Anmol Tagra

Content Editor

Related News