ਸ਼੍ਰੀਹਰੀ ਨੇ ਮੇਯਰ ਨੋਸਟ੍ਰਮ ਤੈਰਾਕੀ ’ਚ ਜਿੱਤਿਆ ਚਾਂਦੀ ਤਮਗਾ
Monday, May 27, 2024 - 11:53 AM (IST)

ਨਵੀਂ ਦਿੱਲੀ – ਭਾਰਤ ਦੇ ਤਜਰਬੇਕਾਰ ਤੈਰਾਕ ਸ਼੍ਰੀਹਰੀ ਨਟਰਾਜ ਨੇ ਫਰਾਂਸ ਵਿਚ ਚੱਲ ਰਹੇ 30ਵੇਂ ਮੇਯਰ ਨੋਸਟ੍ਰਮ ਤੈਰਾਕੀ ਟੂਰਨਾਮੈਂਟ ਵਿਚ 50 ਮੀਟਰ ਬੈਕਸਟ੍ਰੋਕ ਵਿਚ ਚਾਂਦੀ ਤਮਗਾ ਜਿੱਤਿਆ। ਟੋਕੀਓ ਓਲੰਪਿਕ ਖੇਡ ਚੁੱਕੇ ਨਟਰਾਜ ਨੇ 25.50 ਸੈਕੰਡ ਦਾ ਸਮਾਂ ਕੱਢ ਕੇ ਹੰਗਰੀ ਦੇ ਐਡਮ ਜਾਸਜੋ ਤੋਂ ਬਾਅਦ ਦੂਜਾ ਸਥਾਨ ਹਾਸਲ ਕੀਤਾ। ਬ੍ਰਿਟੇਨ ਦੇ ਸਕਾਟ ਗਿਬਸਨ ਨੂੰ ਕਾਂਸੀ ਤਮਗਾ ਮਿਲਿਆ।
ਇਹ ਖ਼ਬਰ ਵੀ ਪੜ੍ਹੋ - ਤਲਾਕ ਦੀਆਂ ਖ਼ਬਰਾਂ ਵਿਚਾਲੇ ਨਤਾਸ਼ਾ ਸਟੈਨਕੋਵਿਚ ਨੇ ਕੀਤਾ ਕਰੁਣਾਲ ਪੰਡਯਾ ਦੀ ਪੋਸਟ 'ਤੇ ਕੁਮੈਂਟ
ਨਟਰਾਜ ਦਾ ਇਸ ਵਰਗ ਵਿਚ ਵਿਅਕਤੀਗਤ ਸਰਵਸ੍ਰੇਸ਼ਠ ਪ੍ਰਦਰਸ਼ਨ 25.11 ਸੈਕੰਡ ਦਾ ਹੈ। 50 ਮੀਟਰ ਬੈਕਸਟ੍ਰੋਕ ਓਲੰਪਿਕ ਪ੍ਰਤੀਯੋਗਿਤਾ ਨਹੀਂ ਹੈ। ਪੈਰਿਸ ਓਲੰਪਿਕ ਲਈ ਅਜੇ ਤਕ ਕੋਈ ਭਾਰਤੀ ਤੈਰਾਕ ਕੁਆਲੀਫਾਈ ਨਹੀਂ ਕਰ ਸਕਿਆ ਹੈ। ਟੋਕੀਓ ਓਲੰਪਿਕ ਵਿਚ ਸਾਜਨ ਪ੍ਰਕਾਸ਼ ਤੇ ਨਟਰਾਜ ਨੇ ਕੁਆਲੀਫਾਈ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।