ਭਾਰਤੀ ਨਿਸ਼ਾਨੇਬਾਜ਼ਾਂ ਦਾ ISSF ਜੂਨੀਅਰ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ, ਜਿੱਤੇ 2 ਹੋਰ ਸੋਨ ਤਮਗੇ

06/07/2023 1:29:45 PM

ਸੁਹਲ/ਜਰਮਨੀ (ਭਾਸ਼ਾ)– ਭਾਰਤ ਦੇ ਪਿਸਟਲ ਨਿਸ਼ਾਨੇਬਾਜ਼ਾਂ ਨੇ ਆਈ. ਐੱਸ. ਐੱਸ. ਐੱਫ. ਜੂਨੀਅਰ ਵਿਸ਼ਵ ਕੱਪ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਮੰਗਲਵਾਰ ਨੂੰ ਇੱਥੇ 2 ਹੋਰ ਸੋਨ ਤਮਗੇ ਜਿੱਤੇ। ਭਾਰਤ ਨੇ ਇਹ ਤਮਗੇ ਪੁਰਸ਼ਾਂ ਦੇ 25 ਮੀਟਰ ਮੁਕਾਬਲੇ ਤੇ ਮਹਿਲਾਵਾਂ ਦੇ 25 ਮੀਟਰ ਟੀਮ ਮੁਕਾਬਲੇ ਵਿਚ ਜਿੱਤੇ। 

ਇਹ ਵੀ ਪੜ੍ਹੋ: ਏਸ਼ੀਆ ਕ੍ਰਿਕਟ ਕੱਪ : ਪਾਕਿਸਤਾਨ ਨੂੰ ਵੱਡਾ ਝਟਕਾ, ਇਨ੍ਹਾਂ ਦੇਸ਼ਾਂ ਨੇ ਰੱਦ ਕੀਤਾ ‘ਹਾਈਬ੍ਰਿਡ ਮਾਡਲ

ਪੁਰਸ਼ਾਂ ਦੇ 25 ਮੀਟਰ ਪਿਸਟਲ ਮੁਕਾਬਲੇ ’ਚ ਅਮਨਪ੍ਰੀਤ ਸਿੰਘ ਨੇ 586 ਅੰਕ ਬਣਾ ਕੇ ਸੋਨੇ ਦਾ ਤਮਗਾ ਹਾਸਲ ਕੀਤਾ, ਜਦਕਿ ਮਹਿਲਾਵਾਂ ਦੇ 25 ਮੀਟਰ ਦੇ ਮੁਕਾਬਲੇ ’ਚ ਮੇਘਨਾ ਸਾਦੁਲਾ, ਪਾਇਲ ਖੱਤਰੀ ਤੇ ਸਿਮਰਨਪ੍ਰੀਤ ਕੌਰ ਬਰਾੜ ਨੇ 1719 ਦੇ ਸਕੋਰ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ। ਭਾਰਤੀ ਟੀਮ ਨੇ ਹੁਣ ਤਕ 5 ਸੋਨ, 4 ਚਾਂਦੀ ਤੇ 2 ਕਾਂਸੀ ਤਮਗੇ ਜਿੱਤੇ ਹਨ ਤੇ ਉਹ ਤਮਗਾ ਅੰਕ ਸੂਚੀ ਵਿਚ ਚੋਟੀ ’ਤੇ ਕਾਬਜ਼ ਹੈ।

ਇਹ ਵੀ ਪੜ੍ਹੋ: ਪਹਿਲਵਾਨਾਂ ਨੂੰ ਮੁੜ ਗੱਲਬਾਤ ਦਾ ਸੱਦਾ, ਕਿਹਾ-ਸਰਕਾਰ ਹਰ ਸਮੱਸਿਆ 'ਤੇ ਚਰਚਾ ਲਈ ਤਿਆਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News