ਭਾਰਤੀ ਨਿਸ਼ਾਨੇਬਾਜ਼ਾਂ ਨੇ ਜਿੱਤੇ ਅੱਠ ਤਮਗੇ, ਫਿਰ ਵੀ ਹਾਸਲ ਨਾ ਕਰ ਸਕੇ ਓਲੰਪਿਕ ਕੋਟਾ

11/07/2019 11:35:33 AM

ਸਪੋਰਸਟ ਡੈਸਕ— ਭਾਰਤ ਨੇ ਕਤਰ ਦੇ ਲੁਸੈਲ 'ਚ ਚੱਲ ਰਹੀ ਏਸ਼ੀਆਈ ਨਿਸ਼ਾਨੇਬਾਜ਼ੀ ਮੁਕਾਬਲੇ ਦੇ ਦੂਜੇ ਦਿਨ ਬੁੱਧਵਾਰ ਨੂੰ ਅੱਠ ਤਮਗੇ ਜਿੱਤੇ ਪਰ ਉਹ ਘੱਟ ਤੋਂ ਘੱਟ ਤਿੰਨ ਓਲੰਪਿਕ ਕੋਟੇ ਹਾਸਲ ਕਰਨ ਤੋਂ ਰਹਿ ਗਿਆ। ਲੁਸੈਲ ਸ਼ੂਟਿੰਗ ਕਾਂਪਲੈਕਸ 'ਚ ਚੱਲ ਰਹੀ ਇਸ ਮੁਕਾਬਲੇ 'ਚ ਭਾਰਤ ਦੇ ਚਾਰ ਸੋਨ, ਤਿੰਨ ਚਾਂਦੀ ਅਤੇ ਛੇ ਕਾਂਸੀ ਸਣੇ 13 ਤਮਗੇ ਹੋ ਗਏ ਹਨ। ਭਾਰਤ ਨੇ ਪਹਿਲੇ ਦਿਨ ਪੰਜ ਤਮਗੇ ਜਿੱਤੇ ਸਨ ਅਤੇ ਇਕ ਓਲੰਪਿਕ ਕੋਟਾ ਹਾਸਲ ਕੀਤਾ ਸੀ।PunjabKesari
ਪੁਰਸ਼ ਟਰੈਪ 'ਚ ਕੀਨਨ ਚੇਨਾਈ ਕੁਆਲੀਫਿਕੇਸ਼ਨ 'ਚ ਦੂਜੇ ਸਥਾਨ 'ਤੇ ਰਹੇ ਪਰ ਫਾਈਨਲ 'ਚ ਛੇਵੇਂ ਸਥਾਨ 'ਤੇ ਰਹਿ ਕੇ ਕੋਟੇ ਤੋਂ ਖੁੰਝ ਗਏ ਜਦ ਕਿ ਇਸ ਮੁਕਾਬਲੇ 'ਚ ਤਿੰਨ ਓਲੰਪਿਕ ਕੋਟੇ ਸਨ। ਕੀਨਨ,  ਮਾਨਵਜੀਤ ਅਤੇ ਪ੍ਰਿਥਵੀਰਾਜ ਦੀ ਤੀਕੜੀ ਨੇ ਟੀਮ ਮੁਕਾਬਲੇ 'ਚ 357 ਦੇ ਸਕੋਰ ਦੇ ਨਾਲ ਚਾਂਦੀ ਜਿੱਤੀ। ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਟਲ 'ਚ ਅਨੀਸ਼ ਭਨਵਾਲਾ ਕੁਆਲੀਫਿਕੇਸ਼ਨ 'ਚ 11ਵੇਂ ਸਥਾਨ 'ਤੇ ਰਹੇ। ਇਸ ਮੁਕਾਬਲੇ 'ਚ ਚਾਰ ਓਲੰਪਿਕ ਕੋਟਾ ਸਨ। ਇਸ ਮੁਕਾਬਲੇ 'ਚ 10ਵੇਂ ਸਥਾਨ 'ਤੇ ਰਹਿਣ ਵਾਲੇ ਨਿਸ਼ਾਨੇਬਾਜ਼ ਨੂੰ ਓਲੰਪਿਕ ਕੋਟਾ ਮਿਲਿਆ। ਅਨੀਸ਼, ਭਾਵੇਸ਼ ਸ਼ੇਖਾਵਤ ਅਤੇ ਆਦਰਸ਼ ਸਿੰਘ  ਦੀ ਤੀਕੜੀ ਨੇ 1716 ਦੇ ਕੁਲ ਸਕੋਰ ਦੇ ਨਾਲ ਟੀਮ ਕਾਂਸੀ ਤਮਗਾ ਜਿੱਤਿਆ। ਜੂਨੀਅਰ ਮੁਕਾਬਲੇ 'ਚ ਆਯੂਸ਼ ਜਿੰਦਲ, ਆਯੁਸ਼ ਸਾਂਗਵਾਨ ਅਤੇ ਜਪਤਿਏਸ਼ ਜਸਪਾਲ ਦੀ ਤੀਕੜੀ ਨੇ ਟੀਮ ਕਾਂਸੀ ਤਮਗਾ ਜਿੱਤੀਆ। ਭਾਰਤ ਨੇ ਜੂਨੀਅਰ ਪੁਰਸ਼ ਅਤੇ ਮਹਿਲਾ 50 ਮੀਟਰ ਰਾਇਫਲ ਪ੍ਰੋਨ ਮੁਕਾਬਲੇ 'ਚ ਦੋ ਸੋਨ, ਦੋ ਚਾਂਦੀ ਅਤੇ ਦੋ ਕਾਂਸੀ ਤਮਗੇ ਜਿੱਤੇ।


Related News