ਭਾਰਤੀ ਨਿਸ਼ਾਨੇਬਾਜ਼ਾਂ ਨੇ ਸੋਨ ਤਮਗਿਆਂ ''ਤੇ ਕੀਤਾ ਕਲੀਨ ਸਵੀਪ

04/01/2019 2:46:03 AM

ਨਵੀਂ ਦਿੱਲੀ- ਭਾਰਤੀ ਨਿਸ਼ਾਨੇਬਾਜ਼ਾਂ ਨੇ ਤਾਈਪੇ 'ਚ ਚੱਲ ਰਹੀ 12ਵੀਂ ਏਸ਼ੀਆਈ ਏਅਰਗੰਨ ਚੈਂਪੀਅਨਸ਼ਿਪ 'ਚ ਆਪਣਾ ਦਬਦਬਾ ਬਰਕਰਾਰ ਰੱਖਦੇ ਹੋਏ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ 'ਚ ਸਾਰੇ ਸੋਨ ਤਮਗੇ ਜਿੱਤੇ। ਭਾਰਤ ਨੇ ਅਜੇ ਤੱਕ 14 'ਚੋਂ 12 ਸੋਨ ਤਮਗੇ ਜਿੱਤੇ ਹਨ ਤੇ ਉਸ ਦੀ ਝੋਲੀ ਵਿਚ 12 ਸੋਨ, 4 ਚਾਂਦੀ ਤੇ 2 ਕਾਂਸੀ ਤਮਗੇ ਹਨ। ਦਿਵਿਆਂਸ਼ੂ ਸਿੰਘ ਪੰਵਾਰ ਤੇ ਇਲਾਵੇਨਿਲ ਵਾਲਾਰਿਵਾਨ ਨੇ 10 ਮੀਟਰ ਏਅਰ ਰਾਈਫਲ ਪੁਰਸ਼ ਤੇ ਮਹਿਲਾ ਵਰਗ ਦੇ ਸੋਨ ਤਮਗੇ ਜਿੱਤੇ। ਉਨ੍ਹਾਂ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਟੀਮ ਵਰਗ ਦਾ ਵੀ ਸੋਨ ਤਮਗਾ ਜਿੱਤਿਆ।  ਦਿਵਿਆਂਸ਼ੂ ਸਿੰਘ ਨੇ 249.7 ਦਾ ਸਕੋਰ ਕੀਤਾ। ਭਾਰਤੀ ਤਿਕੜੀ ਨੇ 1880.7 ਸਕੋਰ ਕਰਕੇ ਕੋਰੀਆ ਨੂੰ ਪਿੱਛੇ ਛੱਡ ਸੋਨ ਤਮਗਾ ਜਿੱਤਿਆ। ਮਹਿਲਾ ਫਾਈਨਲ 'ਚ ਈਲਾਵੇਨਿਲ ਨੇ ਸੋਨ ਤਮਗਾ ਜਿੱਤਿਆ ਜਦਕਿ ਤਾਈਪੈ ਦੀ ਲਿਨ ਯਿੰਗ ਸ਼ਿਨ ਨੂੰ ਚਾਂਦੀ ਤਮਗਾ ਹਾਸਲ ਹੋਇਆ। ਕੋਰੀਆ ਦੀ ਪਾਰਕ ਸੁਨਮਿਨ  ਨੇ ਕਾਂਸੀ ਤਮਗਾ ਜਿੱਤਿਆ। ਮਹਿਲਾ ਟੀਮ ਚੌਥੇ ਸਥਾਨ 'ਤੇ ਰਹੀ।


Related News