ਭਾਰਤੀ ਨਿਸ਼ਾਨੇਬਾਜ਼ 10 ਮੀਟਰ ਏਅਰ ਰਾਈਫਲ ਮਿਕਸਡ ਈਵੈਂਟ ਦੇ ਕੁਆਲੀਫਿਕੇਸ਼ਨ ਤੋਂ ਬਾਹਰ

Saturday, Jul 27, 2024 - 02:46 PM (IST)

ਪੈਰਿਸ: ਭਾਰਤੀ ਨਿਸ਼ਾਨੇਬਾਜ਼ ਸ਼ਨੀਵਾਰ ਨੂੰ ਇੱਥੇ ਓਲੰਪਿਕ ਖੇਡਾਂ ਦੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਕੁਆਲੀਫਿਕੇਸ਼ਨ ਪੜਾਅ 'ਚੋਂ ਬਾਹਰ ਹੋ ਗਏ। ਇਸ ਈਵੈਂਟ ਵਿੱਚ ਦੋ ਭਾਰਤੀ ਜੋੜਿਆਂ ਨੇ ਹਿੱਸਾ ਲਿਆ ਸੀ। ਰਮਿਤਾ ਅਤੇ ਅਰਜੁਨ ਬਾਬੂਤਾ 628.7 ਦੇ ਕੁੱਲ ਸਕੋਰ ਨਾਲ ਛੇਵੇਂ ਸਥਾਨ 'ਤੇ ਰਹੇ, ਜਦਕਿ ਇਲਾਵੇਨਿਲ ਵਾਲਾਰੀਵਨ ਅਤੇ ਸੰਦੀਪ ਸਿੰਘ 626.3 ਦੇ ਕੁੱਲ ਸਕੋਰ ਨਾਲ 12ਵੇਂ ਸਥਾਨ 'ਤੇ ਰਹੇ। ਰਮਿਤਾ ਅਤੇ ਅਰਜੁਨ ਦੀ ਜੋੜੀ ਨੇ ਇੱਕ ਵਾਰ ਉਮੀਦ ਬਣਾਈ ਸੀ। ਭਾਰਤੀ ਜੋੜੀ ਤਿੰਨ ਸ਼ਾਟ ਬਾਕੀ ਰਹਿੰਦਿਆਂ ਪੰਜਵੇਂ ਸਥਾਨ 'ਤੇ ਰਹੀ, ਪਰ ਅੰਤ ਵਿੱਚ ਤਮਗਾ ਦੌਰ ਦੇ ਕਟ-ਆਫ ਤੋਂ 1.0 ਅੰਕ ਪਿੱਛੇ ਰਹਿ ਗਈ।
ਅਰਜੁਨ ਨੇ ਦੂਜੀ ਸੀਰੀਜ਼ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 10.5, 10.6, 10.5, 10.9 ਦਾ ਸਕੋਰ ਬਣਾਇਆ। ਰਮਿਤਾ ਨੇ ਦੂਜੀ ਸੀਰੀਜ਼ 'ਚ 10.2, 10.7, 10.3, 10.1 ਦਾ ਸਕੋਰ ਕੀਤਾ। ਇਸ ਨਾਲ ਇਹ ਜੋੜੀ ਚੋਟੀ ਦੇ ਅੱਠ 'ਚ ਪਹੁੰਚ ਗਈ ਪਰ ਇਹ ਸਕੋਰ ਤਮਗੇ ਦੇ ਦੌਰ 'ਚ ਜਗ੍ਹਾ ਬਣਾਉਣ ਲਈ ਕਾਫੀ ਨਹੀਂ ਸੀ। ਮੈਡਲ ਰਾਉਂਡ ਵਿੱਚ ਪਹੁੰਚਣ ਲਈ ਸਿਖਰ 4 ਵਿੱਚ ਥਾਂ ਬਣਾਉਣਾ ਜ਼ਰੂਰੀ ਸੀ। ਚੀਨ, ਕੋਰੀਆ ਅਤੇ ਕਜ਼ਾਕਿਸਤਾਨ ਦੀਆਂ ਟੀਮਾਂ ਕੁਆਲੀਫਿਕੇਸ਼ਨ ਰਾਊਂਡ ਵਿੱਚ ਪਹਿਲੇ ਤਿੰਨ ਸਥਾਨਾਂ ’ਤੇ ਰਹੀਆਂ।


Aarti dhillon

Content Editor

Related News