ਭਾਰਤੀ ਰਾਈਫਲ ਨਿਸ਼ਾਨੇਬਾਜ਼ ਨਿਸ਼ਚਲ ਨੇ ਰੀਓ ਵਿਸ਼ਵ ਕੱਪ ’ਚ ਜਿੱਤਿਆ ਚਾਂਦੀ ਦਾ ਤਮਗਾ

Tuesday, Sep 19, 2023 - 09:51 PM (IST)

ਭਾਰਤੀ ਰਾਈਫਲ ਨਿਸ਼ਾਨੇਬਾਜ਼ ਨਿਸ਼ਚਲ ਨੇ ਰੀਓ ਵਿਸ਼ਵ ਕੱਪ ’ਚ ਜਿੱਤਿਆ ਚਾਂਦੀ ਦਾ ਤਮਗਾ

ਨਵੀਂ ਦਿੱਲੀ (ਭਾਸ਼ਾ)– ਭਾਰਤ ਦੀ ਨੌਜਵਾਨ ਨਿਸ਼ਾਨੇਬਾਜ਼ ਨਿਸ਼ਚਲ ਨੇ ਰੀਓ ਡੀ ਜੇਨੇਰੀਓ ਵਿਚ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਮਹਿਲਾਵਾਂ ਦੀ 50 ਮੀਟਰ ਰਾਈਫਲ 3 ਪੋਜੀਸ਼ਨ ਵਿਚ ਚਾਂਦੀ ਤਮਗਾ ਜਿੱਤਿਆ। ਉਸ ਨੇ ਪ੍ਰਤੀਯੋਗਿਤਾ ਦੇ ਆਖਰੀ ਦਿਨ ਭਾਰਤ ਨੂੰ ਉਸਦਾ ਦੂਜਾ ਤਮਗਾ ਦਿਵਾਇਆ। ਉਸਦੀ ਇਹ ਉਪਲਬਧੀ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਉਸਦਾ ਸੀਨੀਅਰ ਪੱਧਰ ’ਤੇ ਪਹਿਲਾ ਵਿਸ਼ਵ ਕੱਪ ਸੀ। 

ਇਹ ਵੀ ਪੜ੍ਹੋ : ਭਾਰਤੀ ਫੁੱਟਬਾਲ ਟੀਮ ਦੀ ਏਸ਼ੀਆਈ ਖੇਡਾਂ 'ਚ ਖਰਾਬ ਸ਼ੁਰੂਆਤ, ਚੀਨ ਨੇ 5-1 ਨਾਲ ਹਰਾਇਆ

ਨਿਸ਼ਚਲ ਨੇ ਫਾਈਨਲ ਵਿਚ 480.0 ਅੰਕ ਬਣਾਏ ਤੇ ਉਹ ਨਾਰਵੇ ਦੀ ਸਟਾਰ ਨਿਸ਼ਾਨੇਬਾਜ਼ ਜੇਨੇਟ ਹੇਗ ਡੂਏਸਟੇਡ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ। ਡੂਏਸਟੇਡ ਏਅਰ ਰਾਈਫਲ ਵਿਚ ਮੌਜੂਦਾ ਯੂਰਪੀਅਨ ਚੈਂਪੀਅਨ ਹੈ ਤੇ ਉਸਦੇ ਨਾਂ ’ਤੇ 5 ਸੋਨ ਤਮਗਿਆਂ ਸਮੇਤ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਕੁਲ 12 ਤਮਗੇ ਦਰਜ ਹਨ। ਉਹ ਟੋਕੀਓ ਓਲੰਪਿਕ ਵਿਚ ਚੌਥੇ ਸਥਾਨ ’ਤੇ ਰਹੀ ਸੀ। ਨਿਸ਼ਚਲ ਨੇ ਪੂਰੇ ਦਿਨ ਭਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਇਸ ਵਿਚਾਲੇ ਮਹਿਲਾ 3 ਪੋਜੀਸ਼ਨ ਦੇ ਕੁਆਲੀਫਿਕੇਸ਼ਨ ਵਿਚ ਰਾਸ਼ਟਰੀ ਰਿਕਾਰਡ ਵੀ ਤੋੜਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News