ਅੰਕੜਿਆਂ ਦੀ ਖੇਡ : IPL ''ਚ ਸਰਵਸ੍ਰੇਸ਼ਠ ਕਪਤਾਨ ਆਖਿਰਕਾਰ ਕੌਣ, ਚੁਣਨਾ ਮੁਸ਼ਕਿਲ

Sunday, Sep 13, 2020 - 10:49 PM (IST)

ਅੰਕੜਿਆਂ ਦੀ ਖੇਡ : IPL ''ਚ ਸਰਵਸ੍ਰੇਸ਼ਠ ਕਪਤਾਨ ਆਖਿਰਕਾਰ ਕੌਣ, ਚੁਣਨਾ ਮੁਸ਼ਕਿਲ

ਜਲੰਧਰ (ਜਸਮੀਤ)– ਭਾਵੇਂ ਹੀ ਕਪਤਾਨੀ ਕਰਦੇ ਹੋਏ ਰੋਹਿਤ ਸ਼ਰਮਾ ਤੇ ਮਹਿੰਦਰ ਸਿੰਘ ਧੋਨੀ ਆਪਣੀਆਂ-ਆਪਣੀਆਂ ਟੀਮਾਂ ਨੂੰ 3-3 ਵਾਰ ਖਿਤਾਬ ਦਿਵਾ ਚੁੱਕੇ ਹਨ ਪਰ ਜੇਕਰ ਆਈ. ਪੀ. ਐੱਲ. ਵਿਚ ਸਭ ਤੋਂ ਸਫਲ ਕਪਤਾਨ (ਜਿੱਤ ਫੀਸਦੀ ਦੇ ਨਾਲ) ਦੀ ਗੱਲ ਕੀਤੀ ਜਾਵੇ ਤਾਂ ਸਟੀਵ ਸਮਿਥ ਇਨ੍ਹਾਂ ਤੋਂ ਅੱਗੇ ਹੈ। ਸਮਿਥ ਇਸ ਸਮੇਂ ਰਾਜਸਥਾਨ ਰਾਇਲਜ਼ ਦਾ ਕਪਤਾਨ ਹੈ। ਉਸ ਨੂੰ ਕਪਤਾਨੀ ਮਿਲਦੇ ਹੀ ਰਾਜਸਥਾਨ ਦੀ ਟੀਮ ਜਿੱਤ ਦੀ ਪਟਰੀ 'ਤੇ ਆ ਗਈ ਹੈ। ਸਮਿਥ ਦੀ ਬਤੌਰ ਕਪਤਾਨ ਜਿੱਤ ਔਸਤ 65.5 ਹੈ। ਉਹ ਧੋਨੀ ਤੇ ਰੋਹਿਤ ਸ਼ਰਮਾ ਤੋਂ ਅੱਗੇ ਹੈ। ਉਥੇ ਹੀ ਟਾਪ-10 ਦੀ ਲਿਸਟ ਵਿਚ ਸਭ ਤੋਂ ਆਖਰੀ ਸਥਾਨ 'ਤੇ ਕੇਨ ਵਿਲੀਅਮਸਨ ਚੱਲ ਰਿਹਾ ਹੈ। ਸਨਰਾਈਜ਼ਰਜ਼ ਹੈਦਰਾਬਾਦ ਦੀ ਕਪਤਾਨੀ ਕਰਦੇ ਹੋਏ ਕੇਨ ਦਾ ਜਿੱਤ ਫੀਸਦੀ 53.8 ਰਿਹਾ ਹੈ।
ਕਪਤਾਨ ਦੇ ਤੌਰ 'ਤੇ ਸਰਵਸ੍ਰੇਸ਼ਠ ਜਿੱਤ ਫੀਸਦੀ
ਸਟੀਵ ਸਮਿਥ : 65.5
ਐੱਮ. ਐੱਸ. ਧੋਨੀ : 60.1
ਰੋਹਿਤ ਸ਼ਰਮਾ : 59.1
ਸਚਿਨ ਤੇਂਦਲੁਕਰ : 58.8
ਅਨਿਲ ਕੁੰਬਲੇ : 57.7
ਸ਼ੇਨ ਵਾਰਨ : 64.4
ਡੇਵਿਡ ਵਾਰਨਰ : 55
ਗੌਤਮ ਗੰਭੀਰ : 55
ਵਰਿੰਦਰ ਸਹਿਵਾਗ : 54.7
ਕੇਨ ਵਿਲੀਅਮਸਨ : 53.8
ਰੋਹਿਤ 'ਇਜ਼ ਦਿ ਬੈਸਟ' : ਰੋਹਿਤ ਸ਼ਰਮਾ ਸਭ ਤੋਂ ਵੱਧ ਵਾਰ ਮੁੰਬਈ ਇੰਡੀਅਨਜ਼ ਦੀ ਟੀਮ ਦਾ ਕਪਤਾਨ ਬਣਿਆ ਹੈ। ਉਹ ਸਭ ਤੋਂ ਵੱਧ ਵਾਰ 'ਮੈਨ ਆਫ ਦਿ ਮੈਚ' ਖਿਤਾਬ ਜਿੱਤਣ ਵਾਲਾ ਕਪਤਾਨ ਵੀ ਹੈ। ਉਸ ਨੇ 11 'ਮੈਨ ਆਫ ਦਿ ਮੈਚ' ਖਿਤਾਬ ਜਿੱਤੇ ਹਨ। ਇਸ ਲਿਸਟ ਵਿਚ ਧੋਨੀ (9), ਵਿਰਾਟ ਕੋਹਲੀ (8), ਡੇਵਿਡ ਵਾਰਨਰ (8) ਦਾ ਵੀ ਨਾਂ ਹੈ।
ਸਭ ਤੋਂ ਵੱਧ ਛੱਕੇ ਕੋਹਲੀ ਦੇ ਨਾਂ : ਵਿਰਾਟ ਕੋਹਲੀ ਦੇ ਨਾਂ 'ਤੇ ਬਤੌਰ ਕਪਤਾਨ ਇਕ ਸੈਸ਼ਨ ਵਿਚ ਸਭ ਤੋਂ ਵੱਧ ਛੱਕੇ ਲਾਉਣ ਦਾ ਰਿਕਾਰਡ ਦਰਜ ਹੈ। ਕੋਹਲੀ ਨੇ 2016 ਦੇ ਸੈਸ਼ਨ ਵਿਚ 38 ਛੱਕੇ ਲਾਏ ਸਨ। ਡੇਵਿਡ ਵਾਰਨਰ ਨੇ ਵੀ 2016 ਸੈਸ਼ਨ ਵਿਚ 31 ਛੱਕੇ ਲਾਏ ਸਨ। ਫਿਰ ਐੱਮ. ਐੱਸ. ਧੋਨੀ : 30 (2018), ਐਡਮ ਗਿਲਕ੍ਰਿਸਟ : 29 (2009) ਤੇ ਕੇਨ ਵਿਲੀਅਮਸਨ : 28 (2018) ਦਾ ਨਾਂ ਆਉਂਦਾ ਹੈ।
ਟਾਸ ਦਾ 'ਬੌਸ'
ਸ਼੍ਰੇਅਸ ਅਈਅਰ, ਦਿੱਲੀ ਕੈਪਟਲਸ
ਜਿੱਤ : 10, ਹਾਰ : 10
ਐੱਮ. ਐੱਸ. ਧੋਨੀ, ਚੇਨਈ ਸੁਪਰ ਕਿੰਗਜ਼
ਜਿੱਤ : 92, : ਹਾਰ : 82
ਰੋਹਿਤ ਸ਼ਰਮਾ, ਮੁੰਬਈ ਇੰਡੀਅਨਜ਼
ਜਿੱਤ : 52, ਹਾਰ : 52
ਵਿਰਾਟ ਕੋਹਲੀ, ਰਾਇਲ ਚੈਲੰਜ਼ਰਜ਼ ਬੈਂਗਲੁਰੂ
ਜਿੱਤ : 53, ਹਾਰ : 57
ਡੇਵਿਡ ਵਾਰਨਰ, ਸਨਰਾਈਜ਼ਰਜ਼ ਹੈਦਰਾਬਾਦ
ਜਿੱਤ : 22, ਹਾਰ : 25
ਸਟੀਵ ਸਮਿਥ, ਰਾਜਸਥਾਨ ਰਾਇਲਜ਼
ਜਿੱਤ : 13, ਹਾਰ : 16
ਦਿਨੇਸ਼ ਕਾਰਤਿਕ, ਕੇ. ਕੇ. ਆਰ.
ਜਿੱਤ : 15, ਹਾਰ : 21


author

Gurdeep Singh

Content Editor

Related News