ਟੈਸਟਿੰਗ ਸੈਂਪਲ ਦੇ ਨੈਗੇਟਿਵ ਆਉਣ ’ਤੇ ਨਾਡਾ ਨੇ ਭਾਰਤੀ ਖਿਡਾਰੀਆਂ ’ਤੇ ਪਾਬੰਦੀ ਹਟਾਈ
Saturday, Mar 07, 2020 - 11:26 AM (IST)
ਸਪੋਰਟਸ ਡੈਸਕ— ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਵਰਲਡ ਐਂਟੀ ਡੋਪਿੰਗ ਏਜੰਸੀ ਵੱਲੋਂ ਕੀਤੀ ਗਈ ਦੁਬਾਰਾ ਟੈਸਟਿੰਗ ’ਚ ਪਾਕ-ਸਾਫ ਨਿਕਲਣ ਵਾਲੇ ਚਾਰ ਖਿਡਾਰੀਆਂ ’ਤੇ ਲੱਗੀ ਪਾਬੰਦੀ ਹਟਾ ਲਈ। ਨਾਡਾ ਨੇ ਸ਼ੁੱਕਰਵਾਰ ਨੂੰ ਵਾਡਾ ਦੇ ਨਿਰਦੇਸ਼ ’ਤੇ ਇਹ ਫੈਸਲਾ ਕੀਤਾ। ਨੈਸ਼ਨਲ ਡੋਪ ਟੈਸਟ ਲੈਬੋਰਟਰੀ ਦੀ ਟੈਸਟਿੰਗ ’ਚ ਇਹ ਚਾਰ ਖਿਡਾਰੀ ਡੋਪ ’ਚ ਪਾਜ਼ੀਟਿਵ ਪਾਏ ਗਏ ਸਨ ਪਰ ਲੈਬ ’ਤੇ ਲੱਗੀ ਪਾਬੰਦੀ ਦੇ ਬਾਅਦ ਵਾਡਾ ਨੇ ਇਨ੍ਹਾਂ ਚਾਰੇ ਖਿਡਾਰੀਆਂ ਦੇ ਸੈਂਪਲ ਮੰਗਵਾ ਕੇ ਇਨ੍ਹਾਂ ਦੀ ਟੈਸਟਿੰਗ ਰੋਮ ਲੈਬ ’ਚ ਕਰਾਈ ਜਿੱਥੇ ਇਹ ਚਾਰੋ ਸੈਂਪਲ ਨੈਗੇਟਿਵ ਨਿਕਲੇ।
ਇਸ ਟੈਸਟਿੰਗ ਦੇ ਬਾਅਦ ਜਿੱਥੇ ਲੈਬ ਨਾ ਸਿਰਫ ਮੁਸ਼ਕਲ ’ਚ ਪੈ ਗਈ ਹੈ, ਸਗੋਂ ਨਾਡਾ ਨੂੰ ਵੀ ਆਪਣਾ ਫੈਸਲਾ ਬਦਲਣ ਲਈ ਮਜਬੂਰ ਹੋਣਾ ਪਿਆ। ਵਾਡਾ ਨੇ ਇਨ੍ਹਾਂ ਚਾਰੋ ਖਿਡਾਰੀਆਂ ਦੇ ਡੋਪ ਨਤੀਜੇ ਨੂੰ ਬਦਲਣ ਲਈ ਕਿਹਾ। ਜਿਨ੍ਹਾਂ ਚਾਰ ਖਿਡਾਰੀਆਂ ’ਤੇ ਇਹ ਪਾਬੰਦੀ ਹਟਾਈ ਗਈ ਹੈ। ਉਨ੍ਹਾਂ ’ਚੋ ਦੋ ਐਥਲੈਟਿਕਸ ਦੇ, ਇਕ ਫੈਂਸਿੰਗ ਅਤੇ ਇਕ ਸਾਈਕਲਿਸਟ ਹੈ। ਐਥਲੀਟਾਂ ਦੀ ਸੈਂਪਲਿੰਗ ਬੈਂਗਲੁਰੂ ਅਤੇ ਪਟਿਆਲਾ ’ਚ ਕੀਤੀ ਗਈ ਸੀ।
ਇਹ ਵੀ ਪੜ੍ਹੋ : ਦਿੱਲੀ ਕੈਪੀਟਲਸ ਨੂੰ ਵੱਡਾ ਝਟਕਾ, ਇੰਗਲੈਂਡ ਦੇ ਇਸ ਖਿਡਾਰੀ ਨੇ ਖੇਡਣ ਤੋਂ ਕੀਤਾ ਮਨ੍ਹਾਂ