ਵਾਡੇਕਰ ਦੇ ਸਨਮਾਨ ''ਚ ਭਾਰਤੀ ਖਿਡਾਰੀਆਂ ਨੇ ਬਾਂਹ ''ਤੇ ਕਾਲੀ ਪੱਟੀ ਬੰਨ੍ਹੀ

Sunday, Aug 19, 2018 - 01:07 AM (IST)

ਵਾਡੇਕਰ ਦੇ ਸਨਮਾਨ ''ਚ ਭਾਰਤੀ ਖਿਡਾਰੀਆਂ ਨੇ ਬਾਂਹ ''ਤੇ ਕਾਲੀ ਪੱਟੀ ਬੰਨ੍ਹੀ

ਨਾਟਿੰਘਮ-ਭਾਰਤੀ ਟੀਮ ਦੇ ਖਿਡਾਰੀ ਸਾਬਕਾ ਕਪਤਾਨ ਅਜੀਤ ਵਾਡੇਕਰ ਦੇ ਸਨਮਾਨ ਵਿਚ ਅੱਜ ਇੱਥੇ ਇੰਗਲੈਂਡ ਵਿਰੁੱਧ ਤੀਜੇ ਟੈਸਟ ਦੇ ਪਹਿਲੇ ਦਿਨ ਬਾਂਹ 'ਤੇ ਕਾਲੀ ਪੱਟੀ ਬੰਨ੍ਹ ਕੇ ਮੈਦਾਨ 'ਤੇ ਉਤਰੇ। 
ਵਾਡੇਕਰ ਦਾ ਲੰਬੀ ਬੀਮਾਰੀ ਤੋਂ ਬਾਅਦ 15 ਅਗਸਤ ਨੂੰ ਦਿਹਾਂਤ ਹੋ ਗਿਆ ਸੀ। ਉਹ 77 ਸਾਲ ਦੇ ਸਨ। ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਖਿਡਾਰੀ ਸਾਬਕਾ ਕਪਤਾਨ ਦੀ ਯਾਦ ਵਿਚ ਬਾਂਹ 'ਤੇ ਕਾਲੀ ਪੱਟੀ ਪਹਿਨਦੇ ਹੋਏ ਦਿਖਾਈ ਦਿੱਤੇ।


Related News