ਭਾਰਤੀ ਖਿਡਾਰੀਆਂ ਨੂੰ ਇਕਾਂਤਵਾਸ ’ਚ ਇਕ-ਦੂਜੇ ਨੂੰ ਮਿਲਣ ਦੀ ਇਜਾਜ਼ਤ ਨਹੀਂ
Friday, Jun 04, 2021 - 04:18 PM (IST)
ਸਾਊਥੈਂਪਟਨ (ਭਾਸ਼ਾ) : ਭਾਰਤੀ ਸਪਿਨਰ ਅਕਸ਼ਰ ਪਟੇਲ ਨੇ ਖ਼ੁਲਾਸਾ ਕੀਤਾ ਕਿ ਟੀਮ ਨੂੰ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਏਜਿਸ ਬਾਊਲ ਵਿਚ ਅਭਿਆਸ ਕਰਨ ਤੋਂ ਪਹਿਲਾਂ 3 ਦਿਨ ਤੱਕ ਸਖ਼ਤ ਇਕਾਂਤਵਾਸ ਵਿਚ ਰਹਿਣਾ ਹੋਵੇਗਾ। ਫਾਈਨਲ 18 ਜੂਨ ਤੋਂ ਸ਼ੁਰੂ ਹੋਵੇਗਾ ਅਤੇ ਬੁੱਧਵਾਰ ਨੂੰ ਇੱਥੇ ਪਹੁੰਚਣ ਵਾਲੀ ਭਾਰਤੀ ਟੀਮ ਕੋਲ ਤਿਆਰੀ ਦਾ ਬਹੁਤ ਘੱਟ ਸਮਾਂ ਹੋਵੇਗਾ।
ਇਹ ਵੀ ਪੜ੍ਹੋ: ਹਰਭਜਨ ਸਿੰਘ ਦੀ ਇਸ ਟਵੀਟ ਮਗਰੋਂ ਹੋ ਰਹੀ ਹੈ ਹਰ ਪਾਸੇ ਤਾਰੀਫ਼, ਲਿਖਿਆ- ਯੋਗ ਕਰੋ ਜਾਂ ਨਾ ਕਰੋ ਪਰ...
🇮🇳 ✈️ 🏴
— BCCI (@BCCI) June 4, 2021
Excitement is building up as #TeamIndia arrive in England 🙌 👌 pic.twitter.com/FIOA2hoNuJ
ਦੂਜੇ ਪਾਸਿਓਂ ਨਿਊਜ਼ੀਲੈਂਡ ਦੀ ਟੀਮ ਇੰਗਲੈਂਡ ਖ਼ਿਲਾਫ਼ 2 ਟੈਸਟ ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਭਾਰਤੀ ਟੀਮ ਰਵਾਨਾ ਹੋਣ ਤੋਂ ਪਹਿਲਾਂ ਮੁੰਬਈ ਵਿਚ 14 ਦਿਨ ਤੱਕ ਇਕਾਂਤਵਾਸ ਵਿਚ ਰਹੀ ਸੀ ਅਤੇ ਹੁਣ ਉਹ ਘੱਟ ਮਿਆਦ ਦੇ ਦੂਜੇ ਇਕਾਂਤਵਾਸ ਵਿਚ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਭਾਰਤੀ ਟੀਮ ਦੀ ਚਾਰਟਡ ਜਹਾਜ਼ ਰਾਹੀਂ ਯਾਤਰਾ ਦੌਰਾਨ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਖਿਡਾਰੀਆਂ ਨਾਲ ਗੱਲ ਕੀਤੀ ਗਈ ਹੈ। ਅਕਸ਼ਰ ਨੇ ਇਸ ਵੀਡੀਓ ਵਿਚ ਕਿਹਾ, ‘ਮੈਂ ਬਹੁਤ ਚੰਗੀ ਨੀਂਦ ਲਈ। ਹੁਣ ਸਾਨੂੰ ਇਕਾਂਤਵਾਸ ਵਿਚ ਰਹਿਣਾ ਹੈ। ਸਾਨੂੰ ਦੱਸਿਆ ਗਿਆ ਹੈ ਕਿ 3 ਦਿਨ ਤੱਕ ਇਕ-ਦੂਜੇ ਨਾਲ ਵੀ ਨਹੀਂ ਮਿਲ ਸਕਦੇ ਤਾਂ ਅਸੀਂ ਇੰਨੇ ਦਿਨਾਂ ਤੱਕ ਇਕਾਂਤਵਾਸ ਵਿਚ ਰਹਾਂਗੇ।’
ਇਹ ਵੀ ਪੜ੍ਹੋ: ਕੋਰੋਨਾ ਕਾਲ ’ਚ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤਾ ਵੱਡਾ ਐਲਾਨ, ਲੋਕਾਂ ਦੀ ਮਦਦ ਲਈ ਕਰਨਗੇ ਇਹ ਨੇਕ ਕੰਮ
ਭਾਰਤੀ ਦੀ ਪੁਰਸ਼ ਅਤੇ ਮਹਿਲਾ ਟੀਮਾਂ ਇਕੋ ਜਹਾਜ਼ ਰਾਹੀਂ ਇੰਗਲੈਂਡ ਰਵਾਨਾ ਹੋਈਆਂ ਸਨ। ਲੰਡਨ ਪਹੁੰਚਣ ਦੇ ਬਾਅਦ ਭਾਰਤੀ ਟੀਮ ਬੱਸ ਰਾਹੀਂ 2 ਘੰਟੇ ਦਾ ਸਫ਼ਰ ਕਰਕੇ ਸਾਊਥੈਂਪਟਨ ਪਹੁੰਚੀ। ਭਾਰਤ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਦੇ ਬਾਅਦ ਇੰਗਲੈਂਡ ਖ਼ਿਲਾਫ਼ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਮਹਿਲਾ ਟੀਮ ਨੂੰ ਇੰਗਲੈਂਡ ਖ਼ਿਲਾਫ਼ ਇਕ ਟੈਸਟ, 3 ਵਨਡੇ ਅਤੇ ਇੰਨੇ ਹੀ ਟੀ20 ਅੰਤਰਰਾਸ਼ਟਰੀ ਮੈਚ ਖੇਡਣੇ ਹਨ।
ਇਹ ਵੀ ਪੜ੍ਹੋ: ਫੋਰਬਸ ਦੀ ਸੂਚੀ ’ਚ ਵਿਰਾਟ ਦੀ 'ਸਰਦਾਰੀ', 12 ਮਹੀਨਿਆਂ ਵਿਚ ਕਮਾਏ ਕਰੀਬ 229 ਕਰੋੜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।