ਭਾਰਤੀ ਖਿਡਾਰੀਆਂ ਨੇ ‘ਫੁੱਟਵਾਲੀ’ ਨਾਲ ਦੱਖਣੀ ਅਫਰੀਕਾ ਟੈਸਟ ਲਈ ਤਿਆਰੀ ਸ਼ੁਰੂ ਕੀਤੀ
Sunday, Dec 19, 2021 - 11:28 AM (IST)
ਸੈਂਚੁਰੀਅਨ– ਭਾਰਤੀ ਟੈਸਟ ਟੀਮ 26 ਦਸੰਬਰ ਤੋਂ ਇੱਥੇ ਦੱਖਣੀ ਅਫਰੀਕਾ ਵਿਰੁੱਧ ਹੋਣ ਵਾਲੇ ਪਹਿਲੇ ਟੈਸਟ ਤੋਂ ਪਹਿਲਾਂ ਉਚਾਈ ਦੇ ਅਨੁਸਾਰ ਢਲਣ ਦੇ ਨਾਲ ਹੌਲੀ-ਹੌਲੀ ਆਪਣੇ ਅਭਿਆਸ ਦੀ ਰਫਤਾਰ ਵੀ ਤੇਜ਼ ਕਰ ਰਹੀ ਹੈ। ਭਾਰਤੀ ਟੀਮ ਮੁੰਬਈ ਵਿਚ ਤਿੰਨ ਦਿਨ ਦੇ ਸਖਤ ਇਕਾਂਤਵਾਸ ਤੋਂ ਬਾਅਦ ਸ਼ੁੱਕਰਵਾਰ ਦੀ ਸਵੇਰੇ ਇੱਥੇ ਚਾਰਟਰਡ ਫਲਾਈਟ ਰਾਹੀਂ ਪਹੁੰਚੀ।
ਖਿਡਾਰੀਆਂ ਨੂੰ ਇੱਥੇ ਇਕ ਰਿਜ਼ਾਰਟ ਵਿਚ ਇਕ ਦਿਨ ਲਈ ਵੱਖਰਾ ਰਹਿਣਾ ਸੀ, ਜਿਸ ਤੋਂ ਬਾਅਦ ਹੀ ਉਹ ਆਊਟਡੋਰ ਸੈਸ਼ਨ ਵਿਚ ਹਿੱਸਾ ਲੈ ਸਕੇ। ਬੀ. ਸੀ. ਸੀ.ਆਈ. ਵਲੋਂ ਸ਼ਨੀਵਾਰ ਨੂੰ ਟਵੀਟ ਕੀਤੀ ਗਈ ਵੀਡੀਓ ਵਿਚ ਟੀਮ ਦੇ ਮੈਂਬਰ ‘ਫੁੱਟਵਾਲੀ’ ਦੀ ਖੇਡ ਦਾ ਮਜ਼ਾ ਲੈਂਦੇ ਦਿਸੇ, ਜਿਸ ਵਿਚ ਮੁੱਖ ਕੋਚ ਰਾਹੁਲ ਦ੍ਰਾਵਿੜ ਵੀ ਸ਼ਾਮਲ ਸੀ।
How did #TeamIndia recharge their batteries ahead of their first training session in Jo'Burg? 🤔
On your marks, get set & Footvolley! ☺️😎👏👌#SAvIND pic.twitter.com/dIyn8y1wtz
— BCCI (@BCCI) December 18, 2021
ਇਹ ਲੜੀ ਕੋਵਿਡ-19 ਦੇ ਅਫਰੀਕਾ ਵਿਚ ਨਵੇਂ ਵੈਰੀਏਂਟ ਓਮੀਕ੍ਰਾਨ ਦੇ ਆਉਣ ਤੋਂ ਬਾਅਦ ਵਧੇ ਖਤਰੇ ਵਿਚਾਲੇ ਖੇਡੀ ਜਾ ਰਹੀ ਹੈ। ਇਨ੍ਹਾਂ ਹਾਲਾਤ ਦੇ ਕਾਰਨ ਭਾਰਤ ਦੇ ਦੌਰੇ ’ਤੇ ਗੰਭੀਰ ਸ਼ੱਕ ਬਣਿਆ ਹੋਇਆ ਸੀ ਪਰ ਦੋਵੇਂ ਬੋਰਡਾਂ ਨੇ ਦੌਰੇ ਨੂੰ ਬਰਕਰਾਰ ਰੱਖਣ ’ਤੇ ਸਹਿਮਤੀ ਬਣਾਈ। ਭਾਰਤੀ ਟੀਮ ਇਕ ਰਿਜ਼ਾਰਟ ਵਿਚ ਰੁਕੀ ਹੋਈ ਹੈ ਤੇ ਪੂਰੇ ਰਿਜ਼ਾਰਟ ਨੂੰ ਕ੍ਰਿਕਟ ਦੱਖਣੀ ਅਫਰੀਕਾ ਨੇ ਉਸਦੇ ਲਈ ਹੀ ਬੁੱਕ ਕੀਤਾ ਹੈ ਤਾਂ ਕਿ ਪੂਰੀ ਲੜੀ ਦੌਰਾਨ ਬਾਓ-ਬਬਲ ਦੀ ਸਖਤਾਈ ਨਾਲ ਪਾਲਣਾ ਕੀਤੀ ਜਾ ਸਕੇ। ਇਹ ਆਮ ਪੰਜ ਸਿਤਾਰਾ ਹੋਟਲ ਨਹੀਂ ਹੈ ਤੇ ਖਿਡਾਰੀਆਂ ਲਈ ਰਿਜ਼ਾਰਟ ਵਿਚ ਘੁੰਮਣ ਲਈ ਕਾਫੀ ਜਗ੍ਹਾ ਮੌਜੂਦ ਹੈ।