ਥਾਮਸ ਕੱਪ ਦੇ ਆਖਰੀ ਗਰੁੱਪ ਮੈਚ ''ਚ ਚੀਨ ਤੋਂ 1-4 ਨਾਲ ਹਾਰੀ ਭਾਰਤੀ ਪੁਰਸ਼ ਟੀਮ
Thursday, Oct 14, 2021 - 10:35 PM (IST)
ਆਰਹਮ (ਡੈਨਮਾਰਕ)- ਪਹਿਲੇ ਹੀ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਚੁੱਕੀ ਭਾਰਤੀ ਪੁਰਸ਼ ਬੈਡਮਿੰਟਨ ਟੀਮ ਵੀਰਵਾਰ ਨੂੰ ਇੱਥੇ ਥਾਮਸ ਕੱਪ ਦੇ ਆਖਰੀ ਗਰੁੱਪ ਵਿਚ ਮਜ਼ਬੂਤ ਚੀਨ ਤੋਂ 1-4 ਨਾਲ ਹਾਰ ਗਈ। ਭਾਰਤੀ ਪੁਰਸ਼ ਟੀਮ ਇਸ ਤਰ੍ਹਾਂ ਨਾਲ ਚੀਨ ਤੋਂ ਬਾਅਦ ਦੂਜੇ ਸਥਾਨ 'ਤੇ ਰਹੀ, ਜਿਸ ਨਾਲ ਸ਼ੁੱਕਰਵਾਰ ਨੂੰ ਆਖਰੀ 8 ਵਿਚ ਉਸਦਾ ਸਾਹਮਣਾ ਡੈਨਮਾਰਕ ਨਾਲ ਹੋਵੇਗਾ। ਸਾਤਿਵਕਸਾਈਰਾਜ ਰੰਕੀਰੇਡੀ ਤੇ ਚਿਰਾਗ ਸ਼ੈੱਟੀ ਦੀ ਡਬਲਜ਼ ਜੋੜੀ ਹੀ ਇਕਲੌਤੀ ਜਿੱਤ ਦਰਜ ਕਰ ਸਕੀ, ਜਿਨ੍ਹਾਂ ਨੇ 41 ਮਿੰਟ ਤੱਕ ਚੱਲੇ ਮੁਕਾਬਲੇ ਵਿਚ ਹੀ ਜੀ ਟਿੰਗ ਤੇ ਜੋਓ ਹਾਓ ਡੋਂਗ ਤੋਂ 21-14, 21-14 ਨਾਲ ਹਰਾਇਆ। ਇਸ ਡਬਲਜ਼ ਮੈਚ ਤੋਂ ਪਹਿਲਾਂ ਭਾਰਤ ਦੇ ਲਈ ਦਿਨ ਦੀ ਸ਼ੁਰੂਆਤ ਕਿਦਾਂਬੀ ਸ਼੍ਰੀਕਾਂਤ ਨੇ ਕੀਤੀ, ਜੋ ਸ਼ੀ ਯੂ ਕਿ ਤੋਂ 36 ਮਿੰਟ ਵਿਚ 12-21, 16-21 ਨਾਲ ਹਾਰ ਝੱਲਣੀ ਪਈ।
ਇਹ ਖ਼ਬਰ ਪੜ੍ਹੋ- ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 21 ਅਕਤੂਬਰ ਤੋਂ ਝਾਂਸੀ 'ਚ
ਸਮੀਰ ਵਰਮਾ ਨੇ ਤੀਜੇ ਮੈਚ ਵਿਚ ਲੂ ਗੁਆਂਗ ਜੂ ਦੇ ਵਿਰੁੱਧ ਪੂਰੀ ਕੋਸ਼ਿਸ਼ ਕੀਤੀ ਪਰ ਉਹ ਆਖਰ ਵਿਚ ਇਕ ਘੰਟੇ 23 ਮਿੰਟ ਤੱਕ ਚੱਲੇ ਸਿੰਗਲ ਮੈਚ ਵਿਚ 21-14, 9-21, 22-24 ਨਾਲ ਹਾਰ ਗਏ, ਜੋ ਭਾਰਤ ਨੂੰ 1-2 ਨਾਲ ਪਿੱਛੇ ਛੱਡਿਆ। ਐੱਮ. ਆਰ. ਅਰਜੁਨ ਤੇ ਧਰੁਵ ਕਪਿਲਾ ਦੀ ਡਬਲਜ਼ ਜੋੜੀ ਵੀ ਲਿਯੂ ਚੇਂਗ ਤੇ ਵਾਂਗ ਯਿ ਲਯੂ ਦੇ ਵਿਰੁੱਧ 52 ਮਿੰਟ ਤੱਕ ਚੁਣੌਤੀ ਪੇਸ਼ ਕਰਨ ਤੋਂ ਬਾਅਦ 24-26, 19-21 ਨਾਲ ਹਾਰ ਗਈ। ਆਖਰ ਵਿਚ ਕਿਰਨ ਜਾਰਜ ਨੂੰ ਲੀ ਸ਼ਿ ਫੇਂਗ ਤੋਂ 43 ਮਿੰਟ ਤੱਕ ਚੱਲੇ ਸਿੰਗਲ ਮੈਚ ਵਿਚ 15-21, 17-21 ਨਾਲ ਹਾਰ ਮਿਲੀ। ਗਰੁੱਪ ਮੈਚ ਵਿਚ ਇਹ ਭਾਰਤ ਦੀ ਪਹਿਲੀ ਹਾਰ ਸੀ। ਭਾਰਤੀ ਪੁਰਸ਼ ਟੀਮ ਨੇ ਨੀਦਰਲੈਂਡ ਤੇ ਤਾਹਿਤੀ 'ਤੇ 5-0 ਨਾਲ ਜਿੱਤ ਦਰਜ ਕਰ 2010 ਤੋਂ ਬਾਅਦ ਪਹਿਲੀ ਵਾਰ ਥਾਮਸ ਕੱਪ ਕੁਆਰਟਰ ਫਾਈਨਲ ਦੇ ਲਈ ਕੁਆਲੀਫਾਈ ਕੀਤਾ ਸੀ। ਮਹਿਲਾ ਟੀਮ ਵੀਰਵਾਰ ਨੂੰ ਓਬੇਰ ਕੱਪ ਦੇ ਲਈ ਕੁਆਰਟਰ ਫਾਈਨਲ ਮੈਚ ਵਿਚ ਜਾਪਾਨ ਨਾਲ ਭਿੜੇਗੀ।
ਇਹ ਖ਼ਬਰ ਪੜ੍ਹੋ- ਸੁਨੀਲ ਸ਼ੇਤਰੀ ਨੇ ਤੋੜਿਆ ਪੇਲੇ ਦਾ ਇਹ ਵੱਡਾ ਰਿਕਾਰਡ, ਭਾਰਤ ਸੈਫ ਚੈਂਪੀਅਨਸ਼ਿਪ ਦੇ ਫਾਈਨਲ 'ਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।