ਭਾਰਤੀ ਪੁਰਸ਼ ਹਾਕੀ ਟੀਮ 'ਤੇ ਕੋਵਿਡ ਦਾ ਸਾਇਆ, ਸਟ੍ਰਾਈਕਰ ਗੁਰਜੰਟ ਅਤੇ ਕੋਚ ਗ੍ਰਾਹਮ ਰੀਡ ਪਾਜ਼ੇਟਿਵ

Thursday, Jun 30, 2022 - 02:31 PM (IST)

ਬੈਂਗਲੁਰੂ (ਏਜੰਸੀ)- ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਪੁਰਸ਼ ਹਾਕੀ ਟੀਮ ਦੇ ਤਿਆਰੀ ਕੈਂਪ ਵਿਚ ਵੀਰਵਾਰ ਨੂੰ ਕੋਵਿਡ-19 ਦਾ ਪ੍ਰਕੋਪ ਦੇਖਣ ਨੂੰ ਮਿਲਿਆ, ਜਿਸ ਵਿਚ ਸਟਰਾਈਕਰ ਗੁਰਜੰਟ ਸਿੰਘ ਅਤੇ ਮੁੱਖ ਕੋਚ ਗ੍ਰਾਹਮ ਰੀਡ ਸਮੇਤ 5 ਖਿਡਾਰੀ ਵਾਇਰਸ ਲਈ ਪਾਜ਼ੇਟਿਵ ਪਾਏ ਗਏ ਅਤੇ ਉਨ੍ਹਾਂ ਨੂੰ ਇੱਥੇ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ। ਬੁੱਧਵਾਰ ਸਵੇਰੇ ਆਰਟੀ-ਪੀਸੀਆਰ ਟੈਸਟ ਕੀਤਾ ਗਿਆ ਸੀ। ਸੰਕਰਮਿਤ ਲੋਕਾਂ ਵਿੱਚ ਹਲਕੇ ਲੱਛਣ ਨਜ਼ਰ ਆ ਰਹੇ ਹਨ।

ਹਾਕੀ ਇੰਡੀਆ ਨੇ ਕਿਸੇ ਦਾ ਨਾਂ ਲਏ ਬਿਨਾਂ ਮੀਡੀਆ ਰਿਲੀਜ਼ 'ਚ ਕਿਹਾ, 'ਰਾਸ਼ਟਰਮੰਡਲ ਖੇਡਾਂ 2022 ਦੀ ਤਿਆਰੀ ਕਰ ਰਹੀ ਭਾਰਤੀ ਪੁਰਸ਼ ਹਾਕੀ ਟੀਮ ਦੇ 2 ਖਿਡਾਰੀ ਅਤੇ ਸਹਾਇਕ ਸਟਾਫ ਦੇ 3 ਮੈਂਬਰ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ।' ਟੀਮ ਦੇ ਇੱਕ ਸੂਤਰ ਨੇ ਦੱਸਿਆ, 'ਗੁਰਜੰਟ ਅਤੇ ਗ੍ਰਾਹਮ ਰੀਡ ਪਾਜ਼ੇਟਿਵ ਹੋਏ ਹਨ। ਟੀਮ ਦਾ ਵੀਡੀਓ ਵਿਸ਼ਲੇਸ਼ਕ ਵੀ ਪਾਜ਼ੇਟਿਵ ਪਾਇਆ ਗਿਆ ਹੈ।'

ਇੱਥੇ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਕੰਪਲੈਕਸ ਵਿੱਚ ਚੱਲ ਰਹੇ ਕੈਂਪ ਵਿੱਚ 31 ਖਿਡਾਰੀ ਹਿੱਸਾ ਲੈ ਰਹੇ ਹਨ, ਜਿਸ ਵਿਚ ਪੀਆਰ ਸ੍ਰੀਜੇਸ਼, ਮਨਪ੍ਰੀਤ ਸਿੰਘ, ਪਵਨ, ਲਲਿਤ ਕੁਮਾਰ ਉਪਾਧਿਆਏ, ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ ਅਤੇ ਅਮਿਤ ਰੋਹੀਦਾਸ ਸ਼ਾਮਲ ਹਨ। ਖਿਡਾਰੀ ਐੱਫ.ਆਈ.ਐੱਚ. ਹਾਕੀ ਪ੍ਰੋ ਲੀਗ ਵਿੱਚ ਬੈਲਜੀਅਮ ਅਤੇ ਨੀਦਰਲੈਂਡ ਵਿਰੁੱਧ ਖੇਡਣ ਤੋਂ ਬਾਅਦ ਕੈਂਪ ਵਿੱਚ ਪਹੁੰਚੇ ਹਨ। ਕੈਂਪ 23 ਜੁਲਾਈ ਨੂੰ ਸਮਾਪਤ ਹੋਵੇਗਾ, ਜਿਸ ਤੋਂ ਬਾਅਦ ਟੀਮ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਲਈ ਰਵਾਨਾ ਹੋਵੇਗੀ।


cherry

Content Editor

Related News