ਭਾਰਤੀ ਪੁਰਸ਼ ਟੀਮ ਨੇ ਹਾਂਗਕਾਂਗ ਨੂੰ 3-2 ਨਾਲ ਹਰਾਇਆ, ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ’ਚ ਉਮੀਦ ਬਰਕਰਾਰ

Friday, Feb 18, 2022 - 01:50 AM (IST)

ਭਾਰਤੀ ਪੁਰਸ਼ ਟੀਮ ਨੇ ਹਾਂਗਕਾਂਗ ਨੂੰ 3-2 ਨਾਲ ਹਰਾਇਆ, ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ’ਚ ਉਮੀਦ ਬਰਕਰਾਰ

ਸ਼ਾਹ ਆਲਮ (ਮਲੇਸ਼ੀਆ)- ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਲਕਸ਼ੈ ਸੇਨ ਦੀ ਅਗਵਾਈ ’ਚ ਭਾਰਤੀ ਪੁਰਸ਼ ਟੀਮ ਨੇ ਵੀਰਵਾਰ ਨੂੰ ਇੱਥੇ ਗਰੁੱਪ-ਏ ’ਚ ਹਾਂਗਕਾਂਗ ਨੂੰ 3-2 ਨਾਲ ਹਰਾ ਕੇ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਦੇ ਨਾਕਆਊਟ ’ਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਕੋਰੀਆ ਖਿਲਾਫ ਪਹਿਲੇ ਮੈਚ ’ਚ 0-5 ਦੀ ਕਰਾਰੀ ਹਾਰ ਨਾਲ ਹਾਲਾਂਕਿ ਟੀਮ ਦੀ ਨਾਕਆਊਟ ’ਚ ਜਗ੍ਹਾ ਬਣਾਉਣ ਦੀ ਰਾਹ ਮੁਸ਼ਕਲ ਹੋ ਗਈ ਹੈ। ਭਾਰਤ ਅਜੇ ਇਕ ਜਿੱਤ ਤੇ ਇਕ ਹਾਰ ਨਾਲ ਗਰੁੱਪ-ਏ ’ਚ ਹਾਂਗਕਾਂਗ ਤੋਂ ਉੱਪਰ ਤੀਸਰੇ ਸਥਾਨ ’ਤੇ ਹੈ। ਗਰੁੱਪ-ਏ ਤੋਂ ਅਜੇ ਪਿਛਲੇ ਚੈਂਪੀਅਨ ਇੰਡੋਨੇਸ਼ੀਆ ਤੇ ਕੋਰੀਆ ਨਾਕਆਊਟ ’ਚ ਜਗ੍ਹਾ ਬਣਾਉਣ ਦੀ ਦੌੜ ’ਚ ਅੱਗੇ ਚੱਲ ਰਹੇ ਹਨ।

ਇਹ ਖ਼ਬਰ ਪੜ੍ਹੋ- NZ v RSA : ਮੈਟ ਹੈਨਰੀ ਦੀਆਂ 7 ਵਿਕਟਾਂ, ਦੱਖਣੀ ਅਫਰੀਕਾ 95 ਦੌੜਾਂ ’ਤੇ ਢੇਰ
ਵੀਰਵਾਰ ਨੂੰ ਭਾਰਤ ਲਈ ਇੰਡੀਆ ਓਪਨ ਜੇਤੂ ਲਕਸ਼ੈ, ਮਿਥੁਨ ਮੰਜੂਨਾਥ ਤੇ ਹਰਿਹਰਨ ਏ ਤੇ ਰੂਬੇਨ ਆਰ ਦੀ ਜੋਡ਼ੀ ਨੇ ਜਿੱਤ ਦਰਜ ਕੀਤੀ। ਦੁਨੀਆ ਦੇ 13ਵੇਂ ਨੰਬਰ ਦੇ ਖਿਡਾਰੀ ਲਕਸ਼ੈ ਸਭ ਤੋਂ ਪਹਿਲਾਂ ਕੋਰਟ ’ਤੇ ਉੱਤਰੇ ਤੇ ਉਨ੍ਹਾਂ ਨੇ ਦੁਨੀਆ ਦੇ 17ਵੇਂ ਨੰਬਰ ਦੇ ਖਿਡਾਰੀ ਚਿਊਕ ਯੀਊ ਨੂੰ 35 ਮਿੰਟ ’ਚ 21-19 21-10 ਨਾਲ ਹਰਾ ਕੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ। ਲਾਊ ਚਿਊਕ ਹਿਮ ਤੇ ਲਈ ਚੁਨ ਹੇਈ ਰੇਗਿਨਾਲਡ ਨੇ ਜੋੜੀ ਮੁਕਾਬਲੇ ’ਚ ਮਨਜੀਤ ਸਿੰਘ ਖਵੇਰਾਕਪਮ ਅਤੇ ਡਿੰਕੂ ਸਿੰਘ ਕੋਂਥੋਜਮ ਦੀ ਜੋੜੀ ਨੂੰ ਰੋਮਾਂਚਕ ਮੁਕਾਬਲੇ ’ਚ 20-22, 21-15,21-18 ਨਾਲ ਹਰਾ ਕੇ ਹਾਂਗਕਾਂਗ ਨੂੰ 1-1 ਨਾਲ ਬਰਾਬਰੀ ਦਿਵਾ ਦਿੱਤੀ। ਓਡਿਸ਼ਾ ’ਚ ਪਹਿਲੀ ਵਾਰ ਸੁਪਰ 100 ਟੂਰਨਾਮੈਂਟ ’ਚ ਜਿੱਤਣ ਵਾਲੇ ਕਿਰਨ ਜਾਰਜ ਨੂੰ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਚੇਨ ਯਿਨ ਚੇਕ ਖਿਲਾਫ 13-21, 21-17,9-21 ਨਾਲ ਹਾਰ ਝੇਲਣੀ ਪਈ, ਜਿਸ ਨਾਲ ਹਾਂਗਕਾਂਗ ਨੇ 2-1 ਦੀ ਬੜ੍ਹਤ ਬਣਾ ਲਈ।

ਇਹ ਖ਼ਬਰ ਪੜ੍ਹੋ- NZ v RSA : ਮੈਟ ਹੈਨਰੀ ਦੀਆਂ 7 ਵਿਕਟਾਂ, ਦੱਖਣੀ ਅਫਰੀਕਾ 95 ਦੌੜਾਂ ’ਤੇ ਢੇਰ
ਹਰੀਹਰਨ ਤੇ ਰੂਬੇਨ ਨੇ ਹਾਲਾਂਕਿ ਚਾਊ ਹਿਨ ਲੋਂਗ ਤੇ ਲਿਊ ਚੁਨ ਵੇਈ ਨੂੰ 21-17,21-16 ਨਾਲ ਹਰਾ ਕੇ ਭਾਰਤ ਨੂੰ ਬਰਾਬਰੀ ਦਿਵਾ ਦਿੱਤੀ। ਸਈਅਦ ਮੋਦੀ ਸੁਪਰ 300 ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪੁੱਜੇ ਮੰਜੂਨਾਥ ਨੇ ਇਸ ਤੋਂ ਬਾਅਦ ਜੇਸਨ ਗੁਨਾਵਨ ਨੂੰ ਸਖਤ ਮੁਕਾਬਲੇ ’ਚ 21-14, 17-21, 21-11 ਨਾਲ ਹਰਾ ਕੇ ਭਾਰਤ ਦੀ 3-2 ਨਾਲ ਜਿੱਤ ਸੁਨਿਸ਼ਚਿਤ ਕੀਤੀ। ਨਾਕਆਊਟ ’ਚ ਜਗ੍ਹਾ ਬਣਾਉਣ ਲਈ ਭਾਰਤ ਨੂੰ ਹੁਣ ਸ਼ੁੱਕਰਵਾਰ ਨੂੰ ਪਿਛਲੇ ਚੈਂਪੀਅਨ ਇੰਡੋਨੇਸ਼ੀਆ ਨੂੰ ਹਰਾਉਣਾ ਹੋਵੇਗਾ ਤੇ ਹਾਂਗਕਾਂਗ ਖਿਲਾਫ ਕੋਰੀਆ ਦੀ ਹਾਰ ਦੀ ਦੁਆ ਕਰਨੀ ਹੋਵੇਗੀ। ਭਾਰਤ ਤੇ ਕੋਰੀਆ ਦੋਵਾਂ ਨੇ ਅਜੇ ਇਕ ਮੁਕਾਬਲਾ ਜਿੱਤਿਆ ਤੇ ਇਕ ਗੁਆਇਆ ਹੈ। ਦੋਵੇਂ ਟੀਮਾਂ ਜੇਕਰ ਸ਼ੁੱਕਰਵਾਰ ਨੂੰ ਜਿੱਤ ਦਰਜ ਕਰਦੀਆਂ ਹਨ ਤਾਂ ਫਿਰ ਵੇਖਿਆ ਜਾਵੇਗਾ ਕਿ ਕਿਸ ਟੀਮ ਨੇ ਜ਼ਿਆਦਾ ਮੈਚ ਤੇ ਗੇਮ ਜਿੱਤੇ ਤੇ ਹਾਰੇ ਹਨ ਤੇ ਇਸ ਮਾਮਲੇ ’ਚ ਕੋਰੀਆ ਅੱਗੇ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News