ਸ਼੍ਰੀਜੇਸ਼ ਨੇ ਪੈਨਲਟੀ ਸਟ੍ਰੋਕ ਬਚਾਇਆ, ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਚੈਂਪੀਅਨ ਬੈਲਜੀਅਮ ਨੂੰ ਹਰਾਇਆ

06/12/2022 2:00:48 PM

ਐਂਟਵਰਪ- ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੇ ਨਿਰਧਾਰਤ ਸਮੇਂ ਦੇ ਅੰਦਰ ਕਈ ਗੋਲ ਬਚਾਉਣ ਦੇ ਬਾਅਦ ਰੋਮਾਂਚਕ ਪੈਨਲਟੀ ਸ਼ੂਟਆਊਟ 'ਚ ਪੈਨਲਟੀ ਸਟ੍ਰੋਕ ਬਚਾਇਆ ਜਿਸ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਚੈਂਪੀਅਨ ਬੈਲਜੀਅਮ ਨੂੰ ਐੱਫ. ਆਈ. ਐੱਚ. ਪ੍ਰੋ ਲੀਗ ਦੇ ਮੈਚ 'ਚ 5-4 ਨਾਲ ਹਰਾ ਦਿੱਤਾ। ਭਾਰਤੀ ਟੀਮ 1-3 ਨਾਲ ਪਿੱਛੇ ਸੀ ਜਦੋਂ 8 ਮਿੰਟ ਦਾ ਖੇਡ ਹੀ ਬਚਿਆ ਸੀ ਪਰ ਖਿਡਾਰੀਆਂ ਨੇ ਸਕੋਰ 3-3 ਨਾਲ ਬਰਾਬਰ ਕਰਕੇ ਮੈਚ ਨੂੰ ਸ਼ੂਟਆਊਟ ਤਕ ਖਿੱਚ ਦਿੱਤਾ। 

ਇਹ ਵੀ ਪੜ੍ਹੋ : ਪੀੜਤ ਸਾਈਕਲਿਸਟ ਨੇ ਗ਼ਲਤ ਵਿਵਹਾਰ ਕਰਨ ਦੇ ਦੋਸ਼ੀ ਕੋਚ ਖ਼ਿਲਾਫ਼ FIR ਦਰਜ ਕਰਾਈ

ਸ਼ੀਜੇਸ਼ ਨੇ ਅਲੈਕਜ਼ੈਂਡਰ ਹੇਂਡਰਿਕਸ ਦਾ ਸ਼ਾਟ ਬਚਾਇਆ ਜੋ ਤੀਜੀ ਪੈਨਲਟੀ ਲੈਣ ਉਤਰੇ ਸਨ। ਸ਼ੂਟ ਆਊਟ ਜਦੋਂ 4-4 ਨਾਲ ਬਰਾਬਰੀ 'ਤੇ ਸੀ ਉਦੋਂ ਆਕਾਸ਼ਦੀਪ ਨੇ ਗੋਲ ਕਰਕੇ ਸਕੋਰ 5-4 ਕਰ ਦਿੱਤਾ। ਮੈਚ ਦੌਰਾਨ ਸ਼੍ਰੀਜੇਸ਼ ਨੇ ਕਈ ਗੋਲ ਬਚਾਏ ਪਰ ਆਖ਼ਰੀ ਕੁਆਰਟਰ 'ਚ ਬਚਾਏ ਗਏ ਦੋ ਗੋਲ ਕਾਫੀ ਮਹੱਤਵਪੂਰਨ ਸਾਬਤ ਹੋਏ।

ਪਹਿਲੇ ਕੁਆਰਟਰ 'ਚ ਕੋਈ ਗੋਲ ਨਹੀਂ ਹੋ ਸਕਿਆ ਜਿਸ 'ਚ ਸ਼੍ਰੀਜੇਸ਼ ਨੇ ਦੋ ਸ਼ਾਟ ਬਚਾਏ। ਦੂਜੇ ਕੁਆਰਟਰ ਦੀ ਸ਼ੁਰੂਆਤ 'ਚ ਭਾਰਤ ਲਈ ਸ਼ਮਸ਼ੇਰ ਸਿੰਘ ਨੇ 18ਵੇਂ ਮਿੰਟ 'ਚ ਗੋਲ ਦਾਗ਼ਿਆ। ਬੈਲਜੀਅਮ ਨੇ ਤਿੰਨ ਮਿੰਟ ਬਾਅਦ ਹੀ ਸੇਡ੍ਰਿਕ ਚਾਰਲੀਅਰ ਦੇ ਗੋਲ 'ਤੇ ਬਰਾਬਰੀ ਕੀਤੀ। ਤੀਜੇ ਕੁਆਰਟਰ 'ਚ ਸਾਈਮਨ ਗੋਨਾਰਡ ਨੇ 36ਵੇਂ ਮਿੰਟ 'ਚ ਬੈਲਜੀਅਮ ਨੂੰ ਬੜ੍ਹਤ ਦਿਵਾਈ। ਸ਼੍ਰੀਜੇਸ਼ ਨੇ ਇਸ ਦਰਮਿਆਨ ਦੋ ਸ਼ਾਟ ਹੋਰ ਬਚਾਏ ਪਰ ਡਿ ਕੇਰਪੇਲ ਨੇ ਪੈਨਲਟੀ ਕਾਰਨਰ 'ਤੇ ਗੋਲ ਕਰਕੇ ਬੜ੍ਹਤ 3-1 ਕਰ ਦਿੱਤੀ। ਭਾਰਤ ਨੂੰ ਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਦਿਵਾਇਆ ਜਿਸ ਨੂੰ ਹਰਮਨਪ੍ਰੀਤ ਸਿੰਘ ਨੇ ਗੋਲ 'ਚ ਬਦਲਿਆ। ਜਦਕਿ ਜਸਪ੍ਰੀਤ ਸਿੰਘ ਨੇ ਤੀਜਾ ਗੋਲ ਦਾਗ਼ਿਆ ਜਦੋਂ ਭਾਰਤ ਨੇ ਪੈਨਲਟੀ ਕਾਰਨਰ 'ਤੇ ਵੈਰੀਏਸ਼ਨ ਦਾ ਇਸਤੇਮਾਲ ਕਰਕੇ ਬੈਜਲੀਅਮ ਨੂੰ ਚਕਮਾ ਦਿੱਤਾ।

ਇਹ ਵੀ ਪੜ੍ਹੋ : ਰਿਟਾਇਰਮੈਂਟ ਦੀ ਤੀਜੀ ਐਨੀਵਰਸਰੀ 'ਤੇ Yuvraj Singh ਨੇ ਸ਼ੇਅਰ ਕੀਤੀ ਖ਼ਾਸ video, ਫੈਨਜ਼ ਨੇ ਦਿੱਤੇ ਰਿਐਕਸ਼ਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News