ਮਨਦੀਪ ਦੇ 2 ਗੋਲ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਰੂਸ ਨੂੰ ਹਰਾਇਆ

Friday, Nov 01, 2019 - 11:11 PM (IST)

ਮਨਦੀਪ ਦੇ 2 ਗੋਲ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਰੂਸ ਨੂੰ ਹਰਾਇਆ

ਭੁਵਨੇਸ਼ਵਰ— ਭਾਰਤੀ ਪੁਰਸ਼ ਹਾਕੀ ਟੀਮ ਨੇ ਇੱਥੇ 2 ਮੈਚਾਂ ਦੇ ਹਾਕੀ ਓਲੰਪਿਕ ਕੁਆਲੀਫਾਇਰ ਦੇ ਪਹਿਲੇ ਮੈਚ 'ਚ ਰੂਸ ਦੀ ਕਮਜ਼ੋਰ ਮੰਨੀ ਜਾਣ ਵਾਲੀ ਟੀਮ ਵਿਰੁੱਧ ਉਮੀਦ ਦੇ ਮੁਤਾਬਿਕ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਇਸਦੇ ਬਾਵਜੂਦ ਮੇਜਬਾਨ ਟੀਮ ਨੇ ਮਨਦੀਪ ਸਿੰਘ ਦੇ ਦੋ ਗੋਲ ਦੀ ਬਦੌਲਤ 4-2 ਨਾਲ ਜਿੱਤ ਦਰਜ ਕੀਤੀ। ਮਨਦੀਪ ਨੇ 24ਵੇਂ ਤੇ 53ਵੇਂ ਮਿੰਟ 'ਚ 2 ਮੈਦਾਨੀ ਗੋਲ ਕੀਤੇ, ਜਦਕਿ ਹਰਮਨਪ੍ਰੀਤ ਸਿੰਘ (5ਵੇਂ ਮਿੰਟ) ਤੇ ਐੱਮ. ਵੀ. ਸੁਨੀਲ (48ਵੇਂ ਮਿੰਟ) ਨੇ ਵੀ ਭਾਰਤ ਵਲੋਂ 1-1 ਗੋਲ ਕੀਤਾ। ਦੋਵਾਂ ਟੀਮਾਂ ਦੇ ਪੱਧਰ ਤੇ ਵਿਸ਼ਵ ਰੈਂਕਿੰਗ 'ਚ ਵੱਡੇ ਅੰਤਰ ਦੇ ਕਾਰਣ ਇਕਪਾਸੜ ਮੁਕਾਬਲੇ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਦੁਨੀਆ ਦੀ 22ਵੇਂ ਨੰਬਰ ਦੀ ਰੂਸ ਦੀ ਟੀਮ ਨੇ ਆਪਣੇ ਜੁਝਾਰੂ ਖੇਡ ਨਾਲ ਮੇਜਬਾਨ ਟੀਮ ਨੂੰ ਹੈਰਾਨ ਕੀਤਾ ਤੇ ਹਾਰ ਦੇ ਅੰਤਰ ਨੂੰ ਸਿਰਫ 2 ਗੋਲ ਤਕ ਸੀਮਿਤ ਰੱਖਿਆ। ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਕੱਲ ਹੋਣ ਵਾਲੇ ਦੂਜੇ ਪੜਾਅ ਦੇ ਮੁਕਾਬਲੇ ਨੂੰ ਹਲਕੇ 'ਚ ਨਹੀਂ ਲੈ ਸਕਦੀ ਕਿਉਂਕਿ ਰੂਸ ਨੇ ਦਿਖਾ ਦਿੱਤਾ ਹੈ ਕਿ ਉਸਦੀ ਟੀਮ ਉਲਟਫੇਰ ਕਰਨ 'ਚ ਸਮਰੱਥ ਹੈ।


author

Gurdeep Singh

Content Editor

Related News