ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਨੇ ਜਿੱਤੇ ਰਾਸ਼ਟਰਮੰਡਲ ਟੇਟੇ ਖਿਤਾਬ

Saturday, Jul 20, 2019 - 02:19 AM (IST)

ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਨੇ ਜਿੱਤੇ ਰਾਸ਼ਟਰਮੰਡਲ ਟੇਟੇ ਖਿਤਾਬ

ਕਟਕ— ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ੁੱਕਰਵਾਰ ਨੂੰ 21ਵੀਂ ਰਾਸ਼ਟਰਮੰਡਲ ਟੇਬਲ ਟੈਨਿਸ ਮੁਕਾਬਲੇ 'ਚ ਖਿਤਾਬ ਜਿੱਤ ਲਿਆ। ਭਾਰਤੀ ਪੁਰਸ਼ ਟੀਮ ਨੇ ਸੈਮੀਫਾਈਨਲ 'ਚ ਸਿੰਗਾਪੁਰ ਨੂੰ 3-0 ਨਾਲ ਤੇ ਫਾਈਨਲ 'ਚ ਇੰਗਲੈਂਡ ਨੂੰ 3-2 ਨਾਲ ਹਰਾਇਆ ਜਦਕਿ ਮਹਿਲਾ ਟੀਮ ਨੇ ਸੈਮੀਫਾਈਨਲ 'ਚ ਪਿਛਲੀ ਚੈਂਪੀਅਨ ਸਿੰਗਾਪੁਰ ਨੂੰ 3-0 ਨਾਲ ਹਰਾਉਣ ਤੋਂ ਬਾਅਦ ਫਾਈਨਲ 'ਚ ਇੰਗਲੈਂਡ ਨੂੰ 3-0 ਨਾਲ ਹਰਾਇਆ। ਮਹਿਲਾ ਟੀਮ ਨੇ ਪਹਿਲੀ ਵਾਰ ਇਹ ਖਿਤਾਬ ਜਿੱਤਿਆ ਹੈ। ਸਿੰਗਾਪੁਰ ਦਾ 1997 ਨਾਲ ਖਿਤਾਬ 'ਤੇ ਕਬਜ਼ਾ ਚੱਲਿਆ ਆ ਰਿਹਾ ਸੀ ਜਿਸ ਨੂੰ ਭਾਰਤੀ ਮਹਿਲਾ ਟੀਮ ਨੇ ਤੋੜ ਦਿੱਤਾ। ਸਿੰਗਾਪੁਰ ਨੇ ਇਸ ਤੋਂ ਪਹਿਲਾਂ ਲਗਾਤਾਰ ਅੱਠ ਵਾਰ ਇਹ ਖਿਤਾਬ ਜਿੱਤਿਆ ਸੀ ਪਰ ਇਸ ਵਾਰ ਉਸ ਨੇ ਕਮਜ਼ੋਰ ਟੀਮ ਭੇਜੀ ਸੀ, ਭਾਰਤ ਨੇ ਸੈਮੀਫਾਈਨਲ 'ਚ ਹਰਾ ਦਿੱਤਾ। ਪੁਰਸ਼ ਟੀਮ ਨੇ 2015 'ਚ ਸੂਰਤ 'ਚ ਇਹ ਖਿਤਾਬ ਜਿੱਤਿਆ ਸੀ ਤੇ ਉਸ ਨੇ 0-2 ਨਾਲ ਪਿਛੜਣ ਤੋਂ ਬਾਅਦ ਵਾਪਸੀ ਕਰਦੇ ਹੋਏ 3-2 ਨਾਲ ਖਿਤਾਬ ਆਪਣੇ ਨਾਂ ਕਰ ਲਿਆ। ਪੁਰਸ਼ ਟੀਮ ਨੇ 2004 'ਚ ਕੁਆਲਾਲਮਪੁਰ 'ਚ ਪਹਿਲੀ ਵਾਰ ਇਹ ਖਿਤਾਬ ਜਿੱਤਿਆ ਸੀ।


author

Gurdeep Singh

Content Editor

Related News