ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਆਇਰਲੈਂਡ ਤੋਂ ਕਰਾਰੀ ਹਾਰੀ

05/29/2019 2:49:03 PM

ਡਬਲਿਨ : ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਦੀ ਆਇਰਲੈਂਡ ਦੌਰੇ ਲਈ ਸ਼ੁਰੂਆਤ ਖਰਾਬ ਰਹੀ ਅਤੇ ਮੇਜ਼ਬਾਨ ਸੀਨੀਅਰ ਟੀਮ ਨੇ ਪਹਿਲੇ ਮੈਚ ਵਿਚ ਉਸ ਨੂੰ 4.1 ਨਾਲ ਹਰਾ ਦਿੱਤਾ। ਭਾਰਤ ਲਈ ਇਕਲੌਤਾ ਗੋਲ ਸ਼ਰਮਿਲਾ ਦੇਵੀ ਨੇ ਕੀਤਾ। ਪਹਿਲੇ ਕੁਆਰਟਰ ਵਿਚ ਆਇਰਲੈਂਡ ਨੇ 7ਵੇਂ ਮਿੰਟ ਵਿਚ ਗੋਲ ਕੀਤਾ। ਦੂਜੇ ਕੁਆਰਟਰ ਵਿਚ ਉਸ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਭਾਰਤੀ ਗੋਲਕੀਪਰ ਬਿਚੂ ਦੇਵੀ ਨੇ ਉਸ ਨੂੰ ਬਚਾ ਲਿਆ। ਤੀਜੇ ਕੁਆਰਟਰ ਵਿਚ ਭਾਰਤ ਲਈ ਸ਼ਰਮਿਲਾ ਦੇਵੀ ਨੇ ਬਰਾਬਰੀ ਦਾ ਗੋਲ ਕੀਤਾ। ਇਸ ਤੋਂ ਬਾਅਦ ਭਾਰਤ ਨੂੰ ਮਿਲਿਆ ਪੈਨਲਟੀ ਕਾਰਨਰ ਹਾਲਾਂਕਿ ਬੇਕਾਰ ਗਿਆ। ਆਖਰੀ ਮਿੰਟਾਂ ਵਿਚ ਆਇਰਲੈਂਡ ਲਈ ਸਾਰਾ ਹਾਕਸ਼ਾਹ ਨੇ ਗੋਲ ਕਰ ਕੇ ਮੇਜ਼ਬਾਨ ਨੂੰ ਬੜ੍ਹਤ ਦਿਵਾ ਦਿੱਤੀ। ਆਖਰੀ ਕੁਆਰਟਰ ਵਿਚ ਆਇਰਲੈਂਡ ਨੇ ਗੋਲ ਕੀਤਾ। ਭਾਰਤੀ ਟੀਮ ਵੀਰਵਾਰ ਨੂੰ ਕੈਨੇਡਾ ਦੀ ਜੂਨੀਅਰ ਟੀਮ ਨਾਲ ਖੇਡੇਗੀ। ਇਸ ਤੋਂ ਬਾਅਦ 31 ਮਈ ਤੋਂ 4 ਜੂਨ ਤੱਕ ਕੇਂਟੋਰ ਫਿਤਜਗੇਰਾਲਡ ਅੰਡਰ-21 4 ਦੇਸ਼ਾਂ ਦਾ ਟੂਰਨਾਮੈਂਟ ਖੇਡਿਆ ਗਿਆ।


Related News