ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਸਥਾਨਕ ਡੱਚ ਕਲੱਬ ਤੋਂ ਹਾਰੀ

Friday, May 24, 2024 - 03:41 PM (IST)

ਬਰੇਡਾ (ਨੀਦਰਲੈਂਡ) : ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੂੰ ਚੱਲ ਰਹੇ ਯੂਰਪ ਦੌਰੇ ਦੇ ਤੀਜੇ ਮੈਚ ਵਿੱਚ ਸਥਾਨਕ ਡੱਚ ਕਲੱਬ ਬਰੇਡਾਜ਼ ਹਾਕੀ ਵੇਰੀਨਿਗਿੰਗ ਪੁਸ਼ ਹੱਥੋਂ 4-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਮੈਚ ਵਿੱਚ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਜਿੱਤ ਦਰਜ ਕਰਨ ਤੋਂ ਬਾਅਦ ਭਾਰਤ ਨੂੰ ਪਿਛਲੇ ਮੈਚ ਵਿੱਚ ਬੈਲਜੀਅਮ ਦੀ ਜੂਨੀਅਰ ਟੀਮ ਨੇ 3-2 ਨਾਲ ਹਰਾਇਆ ਸੀ।
ਭਾਰਤ ਲਈ ਕਪਤਾਨ ਰੋਹਿਤ (18ਵੇਂ ਮਿੰਟ), ਸੌਰਭ ਆਨੰਦ ਕੁਸ਼ਵਾਹਾ (24ਵੇਂ ਮਿੰਟ), ਅੰਕਿਤ ਪਾਲ (32ਵੇਂ ਮਿੰਟ) ਅਤੇ ਅਰਸ਼ਦੀਪ ਸਿੰਘ (58ਵੇਂ ਮਿੰਟ) ਨੇ ਗੋਲ ਕੀਤੇ। ਹਾਲਾਂਕਿ ਮੇਜ਼ਬਾਨ ਕਲੱਬ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਪਹਿਲੇ ਹੀ ਮਿੰਟ ਵਿੱਚ ਗੋਲ ਕਰਕੇ ਦੂਜੇ ਹੀ ਮਿੰਟ ਵਿੱਚ ਬੜ੍ਹਤ ਦੁੱਗਣੀ ਕਰ ਦਿੱਤੀ। ਭਾਰਤ ਨੂੰ ਦੂਜੇ ਕੁਆਰਟਰ ਵਿੱਚ ਪੈਨਲਟੀ ਸਟਰੋਕ ਮਿਲਿਆ ਜਿਸ ਉੱਤੇ ਰੋਹਿਤ ਨੇ ਗੋਲ ਕੀਤਾ। ਭਾਰਤ ਦੀ ਖੁਸ਼ੀ ਜ਼ਿਆਦਾ ਦੇਰ ਤੱਕ ਨਾ ਟਿਕੀ ਕਿਉਂਕਿ ਡੱਚ ਕਲੱਬ ਨੇ ਫਿਰ ਪੈਨਲਟੀ ਕਾਰਨਰ ਤੋਂ ਗੋਲ ਕੀਤਾ। ਸੌਰਭ ਨੇ ਪੈਨਲਟੀ ਕਾਰਨਰ 'ਤੇ ਗੋਲ ਕਰਕੇ ਅੰਤਰ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ।
ਬਰੇਕ ਤੋਂ ਬਾਅਦ ਦੂਜੇ ਮਿੰਟ ਵਿੱਚ ਅੰਕਿਤ ਨੇ ਗੋਲ ਕੀਤਾ ਪਰ ਡੱਚ ਟੀਮ ਨੇ 42ਵੇਂ ਮਿੰਟ ਵਿੱਚ ਗੋਲ ਕਰਕੇ ਫਿਰ ਬੜ੍ਹਤ ਬਣਾ ਲਈ। ਅਰਸ਼ਦੀਪ ਨੇ 58ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 4.4 ਕਰ ਦਿੱਤਾ। ਡੱਚ ਟੀਮ ਨੇ ਆਖਰੀ ਮਿੰਟਾਂ ਵਿੱਚ ਗੋਲ ਕਰਕੇ ਜਿੱਤ ਦਰਜ ਕੀਤੀ। ਭਾਰਤੀ ਟੀਮ ਹੁਣ 28 ਮਈ ਨੂੰ ਜਰਮਨੀ ਨਾਲ ਮੋਂਸ਼ੇਂਗਲਾਬਾਖ ਵਿੱਚ ਖੇਡੇਗੀ।


Aarti dhillon

Content Editor

Related News